ਨੋਇਡਾ `ਚ ਹੈਰਾਨ ਕਰ ਦੇਣ ਵਾਲੀ ਰਿਪੋਰਟ; ਜ਼ਿਲ੍ਹਾ ਜੇਲ੍ਹ `ਚ 26 ਕੈਦੀ ਮਿਲੇ HIV
HIV cases in jails: ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਸੂਬੇ ਵਿੱਚ ਕੈਦੀਆਂ ਵਿੱਚ ਐੱਚਆਈਵੀ ਪਾਜ਼ੇਟਿਵ (HIV cases) ਦੇ ਮਾਮਲੇ ਸਾਹਮਣੇ ਆਏ ਹੋਣ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਕੈਦੀਆਂ ਵਿੱਚ ਐੱਚਆਈਵੀ ਪਾਜ਼ੇਟਿਵ ਪਾਇਆ ਗਿਆ ਸੀ।
Noida Prisoners HIVcases : ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਨੋਇਡਾ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜ਼ਿਲ੍ਹਾ ਜੇਲ੍ਹ ਵਿੱਚ 26 ਕੈਦੀ (HIV cases in jails) ਜਾਂਚ ਦੌਰਾਨ ਐਚਆਈਵੀ ਪਾਜ਼ੇਟਿਵ ਪਾਏ ਗਏ ਹਨ। ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਸੈਕਟਰ-30 ਦੇ ਐਂਟੀ ਰੈਟਰੋਵਾਇਰਲ ਥੈਰੇਪੀ (ਏਆਰਟੀ) ਸੈਂਟਰ ਵਿੱਚ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੇਲ੍ਹ 'ਚ ਮੈਡੀਕਲ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ 26 ਕੈਦੀ (HIV cases in jails) ਐਚਆਈਵੀ ਪਾਜ਼ੇਟਿਵ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਚ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਐੱਚਆਈਵੀ ਪਾਜ਼ੇਟਿਵ (HIV cases) ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਸੂਬੇ ਦੀ ਹੀ ਬਾਰਾਬੰਕੀ ਜ਼ਿਲ੍ਹਾ ਜੇਲ੍ਹ ਵਿੱਚ 22 ਕੈਦੀ ਐਚਆਈਵੀ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਇਲਾਵਾ ਬਿਜਨੌਰ ਜੇਲ੍ਹ ਵਿੱਚ ਹੀ ਪੰਜ ਕੈਦੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।
ਕੀ ਹੈ HIV?
ਐੱਚਆਈਵੀ ਅਕਸਰ ਸਰੀਰਕ ਸਬੰਧਾਂ ਕਾਰਨ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਫੈਲਦੀ ਹੈ। ਨਾਲ ਹੀ, ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸੂਈਆਂ, ਸਰਿੰਜਾਂ, ਜਾਂ ਕਿਸੇ HIV ਮਰੀਜ਼ 'ਤੇ ਵਰਤੇ ਜਾਂਦੇ ਹੋਰ ਨਸ਼ੀਲੇ ਟੀਕੇ ਲਗਾਉਣ ਵਾਲੇ ਉਪਕਰਣਾਂ ਰਾਹੀਂ ਫੈਲ ਸਕਦਾ ਹੈ। ਐੱਚ ਆਈ ਵੀ (HIV) ਇੱਕ ਵਾਇਰਸ ਦਾ ਨਾਮ ਹੈI ਐੱਚ ਆਈ ਵੀ ਇੱਕ ਵਾਇਰਸ ਹੈ ਜੋ ਸਰੀਰ ਵਿੱਚ ਰੋਗ -ਰੋਧਕ ਸੈੱਲਾਂ ਨੂੰ ਮਾਰ ਦਿੰਦਾ ਹੈ I
ਇਹ ਵੀ ਪੜ੍ਹੋ: Odisha Explosion: ਕੇਂਦਰਪਾੜਾ 'ਚ ਵਿਸਰਜਨ ਜਲੂਸ ਦੌਰਾਨ ਹੋਇਆ ਵੱਡਾ ਧਮਾਕਾ, ਕਰੀਬ 30 ਲੋਕ ਹੋਏ ਜ਼ਖ਼ਮੀ
ਗੌਰਤਲਬ ਹੈ ਕਿ ਇਸ ਤੋਂ ਪਹਿਲਾ ਉੱਤਰ ਪ੍ਰਦੇਸ਼ ਦੀ ਡਾਸਨਾ ਜੇਲ੍ਹ ’ਚ 140 ਕੈਦੀਆਂ (140 Prisoners) ਨੂੰ ਏਡਜ਼ ਹੋਣ ਦੀ ਗੱਲ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਰਿਪੋਰਟ ’ਚ ਇਨ੍ਹਾਂ ਕੈਦੀਆਂ ਦੀ ਰਿਪੋਰਟ ਪਾਜ਼ੀਟਿਵ (HIV Postive) ਆਈ ਸੀ। ਇਸ ਦਾ ਕਾਰਨ ਦੱਸਦਿਆਂ ਕਿਹਾ ਗਿਆ ਸੀ ਕਿ ਜੇਲ੍ਹ ਦੀ ਸਮਰੱਥਾ 1704 ਕੈਦੀਆਂ ਦੀ ਹੈ, ਜਦਕਿ ਇੱਥੇ 5500 ਕੈਦੀਆਂ ਨੂੰ ਠਹਿਰਾਇਆ ਗਿਆ ਸੀ।