Archana Makwana News: ਅਰਚਨਾ ਮਕਵਾਨਾ ਨੂੰ ਪੁਲਿਸ ਵੱਲੋਂ ਜਾਰੀ ਕੀਤੇ ਗਏ ਨੋਟਿਸ ਦੀ ਮਿਆਦ ਅੱਜ ਹੋਵੇਗੀ ਖ਼ਤਮ
Archana Makwana News: ਸੋਸ਼ਲ ਮੀਡੀਆ ਇਨਫੂਲੈਂਸਰ ਅਰਚਨਾ ਮਕਵਾਨਾ ਅੰਮ੍ਰਿਤਸਰ ਪੁਲਿਸ ਅੱਗੇ ਪੇਸ਼ ਹੋ ਸਕਦੀ ਹੈ।
Archana Makwana News (): ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫੂਲੈਂਸਰ ਅਰਚਨਾ ਮਕਵਾਨਾ ਅੰਮ੍ਰਿਤਸਰ ਪੁਲਿਸ ਅੱਗੇ ਪੇਸ਼ ਹੋ ਸਕਦੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਅਰਚਨਾ ਮਕਵਾਨਾ ਉਤੇ 295 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਰਚਨਾ ਨੂੰ 30 ਜੂਨ ਤੱਕ ਥਾਣੇ ਵਿੱਚ ਪੁਲਿਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਅੱਜ ਅਰਚਨਾ ਨੂੰ ਭੇਜੇ ਨੋਟਿਸ ਦਾ ਸਮਾਂ ਖ਼ਤਮ ਹੋ ਜਾਵੇਗਾ। ਜੇ ਅਰਚਨਾ ਪੁਲਿਸ ਅੱਗੇ ਪੇਸ਼ ਨਹੀਂ ਹੁੰਦੀ ਤਾਂ ਅੰਮ੍ਰਿਤਸਰ ਪੁਲਿਸ ਅਰਚਨਾ ਦੀ ਗ੍ਰਿਫਤਾਰੀ ਲਈ ਉਸ ਦੇ ਘਰ ਪਹੁੰਚੇਗੀ। ਅਰਚਨਾ ਮਕਵਾਨਾ ਵੱਲੋਂ ਬੀਤੇ ਦਿਨੀਂ ਵੀਡੀਓ ਪਾ ਕੇ ਕਿਹਾ ਗਿਆ ਸੀ ਕਿ ਐਸਜੀਪੀਸੀ ਆਪਣੀ ਐਫਆਈਆਰ ਵਾਪਸ ਲਵੇ ਨਹੀਂ ਤਾਂ ਉਸ ਦੀ ਲੀਗਲ ਟੀਮ ਕਾਨੂੰਨੀ ਲੜਾਈ ਲੜਨ ਲਈ ਤਿਆਰ ਹੈ।
ਅਰਚਨਾ ਮਕਵਾਨਾ ਨੂੰ ਇੱਕ ਹਫ਼ਤਾ ਪਹਿਲਾਂ 26 ਜੂਨ ਨੂੰ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜਿਆ ਸੀ। ਜਿਸ ਵਿੱਚ ਉਸ ਨੇ ਅੱਜ 30 ਜੂਨ ਦਿਨ ਐਤਵਾਰ ਨੂੰ ਅੰਮ੍ਰਿਤਸਰ ਪੁਲਿਸ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨਾ ਹੈ। ਹੁਣ ਦੇਖਣਾ ਹੋਵੇਗਾ ਕਿ ਅਰਚਨਾ ਇਸ ਨੋਟਿਸ ਦਾ ਜਵਾਬ ਦਿੰਦੀ ਹੈ ਜਾਂ ਪੁਲਿਸ ਤੋਂ ਹੋਰ ਸਮਾਂ ਮੰਗਦੀ ਹੈ। ਹਾਲਾਂਕਿ ਬੀਤੇ ਦਿਨ ਅਰਚਨਾ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੁਬਾਰਾ ਪੋਸਟ ਕੀਤੀਆਂ ਸਨ। ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਕਿਰਪਾ ਕਰਕੇ ਇਨਸਾਫ਼ ਕਰੋ।
ਅਰਚਨਾ ਮਕਵਾਨਾ ਨੇ 2 ਦਿਨ ਪਹਿਲਾਂ ਐਸਜੀਪੀਸੀ ਨੂੰ ਸ਼ਿਕਾਇਤ ਵਾਪਸ ਲੈਣ ਲਈ ਕਿਹਾ ਸੀ। ਅਰਚਨਾ ਨੇ ਆਪਣੇ ਵੀਡੀਓ 'ਚ ਕਿਹਾ ਸੀ ਕਿ 21 ਜੂਨ ਨੂੰ ਜਦੋਂ ਉਹ ਹਰਿਮੰਦਰ ਸਾਹਿਬ 'ਚ ਯੋਗਾ ਕਰ ਰਹੀ ਸੀ ਤਾਂ ਉੱਥੇ ਹਜ਼ਾਰਾਂ ਸਿੱਖ ਮੌਜੂਦ ਸਨ। ਫੋਟੋ ਖਿੱਚਣ ਵਾਲਾ ਵੀ ਸਰਦਾਰ ਜੀ ਸੀ। ਉਹ ਮੇਰੇ ਸਾਹਮਣੇ ਵੀ ਫੋਟੋਆਂ ਖਿੱਚ ਰਿਹਾ ਸੀ। ਉਥੇ ਖੜ੍ਹੇ ਸੇਵਾਦਾਰਾਂ ਨੇ ਵੀ ਉਸ ਨੂੰ ਰੋਕਿਆ ਨਹੀਂ। ਸੇਵਕ ਵੀ ਪੱਖਪਾਤੀ ਹਨ, ਕਈਆਂ ਨੂੰ ਰੋਕਦੇ ਹਨ ਅਤੇ ਕਿਸੇ ਨੂੰ ਨਹੀਂ ਰੋਕਦੇ।
ਸਿਰਫ਼ 5 ਸੈਕਿੰਡ 'ਚ ਕੀਤਾ ਯੋਗਾਸਨ
ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕੀ ਨੇ ਯੋਗਾ ਅਭਿਆਸ ਸਿਰਫ਼ 5 ਸਕਿੰਟਾਂ ਵਿੱਚ ਪੂਰਾ ਕਰ ਲਿਆ। ਇਸ ਦੌਰਾਨ ਉੱਥੇ 3 ਸੁਰੱਖਿਆ ਕਰਮਚਾਰੀ ਡਿਊਟੀ 'ਤੇ ਸਨ। ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਇੱਕ ਮੁਲਾਜ਼ਮ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕਰਕੇ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : India win world cup 2024: ਰੋਮਾਂਚ ਨਾਲ ਭਰੇ ਫਾਈਨਲ ਵਿੱਚ ਭਾਰਤ ਦੀ ਜਿੱਤ, ਦੱਖਣੀ ਅਫਰੀਕਾ ਨੂੰ 7 ਦੌੜਾ ਨਾਲ ਹਰਾਇਆ