Kot Kapura News(Khem Chand): ਕੋਟਕਪੂਰਾ ਦੇ ਪ੍ਰੇਮ ਨਗਰ ਲੱਕੜ ਕੰਡਾ 'ਤੇ ਬਣੇ ਛੱਪੜ ਵਿੱਚ ਭਰਤ ਪਾ ਕੇ ਕਈ ਸਾਲਾਂ ਤੋਂ ਲੋਕ ਆਪਣੇ ਘਰ ਬਣਾ ਕੇ ਰਹਿ ਰਹੇ ਹਨ। ਜਿਸ 'ਤੇ ਹੁਣ ਪ੍ਰਸ਼ਾਸਨ ਨੇ ਉਸ ਥਾਂ ਤੇ ਨਜਾਇਜ਼ ਕਬਜ਼ਿਆ ਨੂੰ ਢਾਹੁਣ ਲਈ ਇਲਾਕੇ ਵਿੱਚ ਨੋਟਿਸ ਲਗਾ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਕਈ ਮਕਾਨ ਅਤੇ ਦੁਕਾਨਾਂ ਢਾਹੁਣ ਲਈਯਤਨ ਕੀਤੇ ਗਏ ਹਨ ਅਤੇ ਕੁਝ ਮਕਾਨ ਢਾਏ ਵੀ ਗਏ ਸਨ। ਪਰ ਹਾਲੇ ਵੀ ਕਈ ਮਕਾਨ ਹਨ, ਜਿਨ੍ਹਾਂ ਨੂੰ ਢਾਹੁਣ ਦੇ ਲਈ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ। ਪਰ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕੋੋਟਕਪੂਰਾ ਦੇ ਪ੍ਰੇਮ ਨਗਰ ਲੱਕੜ ਕੰਡਾ ਤੇ ਪਹਿਲਾ ਗੰਦਾ ਛੱਪੜ ਹੁੰਦਾ ਸੀ ਜਿਸ ਤੋਂ ਇੱਥੇ ਰਹਿ ਰਹੇ ਲੋਕਾਂ ਵੱਲੋਂ ਛੱਪੜ ਵਿੱਚ ਮਿੱਟੀ ਪਾ ਕੇ ਉਸਨੂੰ ਪੂਰਾ ਦਿੱਤਾ ਅਤੇ ਮਕਾਨਾਂ ਦੀ ਉਸਾਰੀ ਕਰ ਲਈ ਗਈ ਸੀ। ਕਈ ਸਾਲਾਂ ਤੋਂ ਲੋਕ ਉਸੇ ਥਾਂ ਤੇ ਰਹਿ ਰਹੇ ਵੀ ਹਨ। ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਕਬਜ਼ੇ ਵਾਲੀ ਥਾਂ ਨੂੰ ਸਰਕਾਰੀ ਦੱਸਿਆ ਜਾ ਰਿਹਾ ਹੈ। ਅਤੇ ਲੋਕਾਂ ਨੂੰ ਜਲਦ ਤੋਂ ਜਲਦ ਉਸ ਥਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜਿਸ ਦਾ ਵਿਰੋਧ ਉੱਥੇ ਰਹਿ ਰਹੇ ਲੋਕ ਕਰ ਰਹੇ ਹਨ। ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕਈ ਮਕਾਨਾਂ ਨੂੰ ਢਾਹ ਦਿੱਤਾ ਗਿਆ ਹੈ, ਜਦੋਂ ਕਿ ਕੁੱਝ ਕਬਜ਼ੇ ਹਾਲੇ ਵੀ ਰਹਿੰਦੇ ਹਾਂ।


ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਨੋਟਿਸ ਕਈ ਘਰਾਂ ਤੇ ਲਗਾਏ ਗਏ ਹਨ ਜਦੋਂ ਕਿ ਕੁੱਝ ਲੋਕਾਂ ਦੇ ਘਰਾਂ ਤੇ ਨਹੀਂ ਲਗਾਏ ਗਏ। ਜਿਸ ਨੂੰ ਲੈ ਕੇ ਵੀ ਲੋਕ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕਰ ਰਹੇ ਹਨ। ਜਿਸ ਨੂੰ ਲੈਕੇ ਉਨ੍ਹਾਂ ਵੱਲੋਂ ਕੋਟਕਪੂਰਾ SDM ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨਾਲ ਬੇਇਨਸਾਫੀ ਹੋਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।


ਇਸ ਬਾਰ ਕੋਟਕਪੂਰਾ ਦੇ ਐਸਡੀਐਮ ਮੈਡਮ ਵੀਰਪਾਲ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਘਰ ਅਤੇ ਦੁਕਾਨਾਂ ਤੇ ਲਗਾਏ ਗਏ ਨੋਟਿਸ ਬਾਰੇ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਨਾਲ ਧੱਕਾ ਨਾ ਹੋਵੇ।


ਇਹ ਵੀ ਪੜ੍ਹੋ: Ayodhya Ram Mandir schedule: ਸ਼੍ਰੀ ਰਾਮ ਲੱਲਾ ਦਾ ਜਾਣੋ ਪੂਰਾ ਸ਼ਡਿਊਲ, ਸਵੇਰੇ ਤਿੰਨ ਵਜੇ ਤੋਂ ਸ਼ੁਰੂ ਹੋਵੇਗੀ ਸ਼ਿੰਗਾਰ ਦੀ ਤਿਆਰੀ