ਚੰਡੀਗੜ੍ਹ- ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਹੁਣ ਕਾਰ ‘ਚ ਬੈਠੇ ਸਾਰੇ ਲੋਕਾਂ ਲਈ ਸੀਟ ਬੈਲਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ । ਅਜਿਹਾ ਨਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਇਹ ਗੱਲ ਕਹੀ।


COMMERCIAL BREAK
SCROLL TO CONTINUE READING

ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਕਾਰ ਦੁਰਘਟਨਾ ਵਿੱਚ ਸਾਇਰਸ ਮਿਸਤਰੀ ਦੀ ਮੌਤ ਦੇ ਕਾਰਨ, ਅਸੀਂ ਫੈਸਲਾ ਕੀਤਾ ਹੈ ਕਿ ਵਾਹਨਾਂ ਵਿੱਚ ਪਿਛਲੀਆਂ ਸੀਟਾਂ ਲਈ ਵੀ ਸੀਟ ਬੈਲਟ ਬੀਪ ਸਿਸਟਮ ਹੋਵੇਗਾ।"ਉਸਨੇ ਸਾਰੀਆਂ ਕਾਰਾਂ ਵਿੱਚ ਛੇ ਏਅਰਬੈਗ ਲਾਜ਼ਮੀ ਕਰਨ ਦੀ ਗੱਲ ਵੀ ਕੀਤੀ ਹੈ। ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਕਾਰ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਡਿਵਾਈਡਰ ਨਾਲ ਟਕਰਾ ਗਈ। 


ਕਾਰ ਦੀ ਪਿਛਲੀ ਸੀਟ 'ਤੇ ਏਅਰਬੈਗ ਲਗਾਉਣ ਨਾਲ ਕਾਰਾਂ ਦੀ ਕੀਮਤ ਵਿਚ ਵਾਧੇ ਸਬੰਧੀ ਗਡਕਰੀ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਇਕ ਏਅਰਬੈਗ ਦੀ ਕੀਮਤ 1000 ਰੁਪਏ ਹੈ। ਅਜਿਹੇ 'ਚ 6 ਲਈ 6 ਹਜ਼ਾਰ ਰੁਪਏ ਖਰਚ ਆਉਣਗੇ। ਉਤਪਾਦਨ ਅਤੇ ਮੰਗ ਵਧਣ ਨਾਲ ਇਸ ਦੀ ਲਾਗਤ ਹੌਲੀ-ਹੌਲੀ ਹੋਰ ਹੇਠਾਂ ਆ ਜਾਵੇਗੀ।


WATCH LIVE TV