NRI Voter in Lok Sabha: ਲੋਕ ਸਭਾ ਚੋਣਾ 2024 ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਦੇਸ਼ ਭਰ 'ਚ 7 ਗੇੜ 'ਚ ਲੋਕ ਸਭਾ ਹੋਣੀਆਂ ਹਨ, 3 ਗੇੜ ਦੀਆਂ ਚੋਣਾਂ ਹੁਣ ਤੱਕ ਭੁਗਤ ਚੁੱਕੀਆਂ ਹਨ। ਪੰਜਾਬ 'ਚ 1 ਜੂਨ ਨੂੰ ਆਖਰੀ ਗੇੜ 'ਚ ਚੋਣਾਂ ਹੋਣੀਆਂ ਅਤੇ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ। 


COMMERCIAL BREAK
SCROLL TO CONTINUE READING

ਜਿੱਥੇ ਇੱਕ ਪਾਸੇ ਸਿਆਸੀ ਪਾਰਟੀ ਚੋਣਾਂ ਵੇਲੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਕਈ ਐਲਾਨ ਕਰਦੀਆਂ ਹਨ। ਤਾਂ ਜੋ ਲੋਕ ਵੱਧ ਤੋਂ ਵੱਧ ਉਨ੍ਹਾਂ ਦੀਆਂ ਪਾਰਟੀ ਨੂੰ ਵੋਟ ਦੇਣ। ਦੂਜੇ ਪਾਸੇ ਪੰਜਾਬ ਵਿੱਚ ਇੱਕ ਹੋਰ ਵਰਗ ਹੈ, ਜੋ ਚੋਣਾਂ ਵੇਲੇ ਕਾਫੀ ਜ਼ਿਆਦਾ ਅਹਿਮ ਯੋਗਦਾਨ ਅਦਾ ਕਰਦਾ ਹੈ। ਉਹ ਪੰਜਾਬ ਦੇ NRIs ਹਨ। ਜੋ ਲੰਬੇ ਸਮੇਂ ਤੋਂ ਭਾਰਤ ਛੱਡਕੇ ਵਿਦੇਸ਼ ਵਿੱਚ ਜਾ ਵਸੇ ਹਨ। ਪਰ ਉਨ੍ਹਾਂ ਪੰਜਾਬ ਦੀ ਸੱਤਾ ਦੇ ਨਾਲ ਜੁੜੇ ਰਹਿੰਦੇ ਹਨ।


ਸੂਬੇ ਦੀ ਤਰੱਕੀ ਅਤੇ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਇਸ ਵਰਗ ਦਾ ਖਾਸ ਯੋਗਦਾਨ ਦੇਖਣ ਨੂੰ ਮਿਲਦਾ ਹੈ। ਵਿਦੇਸ਼ ਵਿੱਚ ਬੈਠੇ ਐਨਆਰਆਈ ਪਰਿਵਾਰਾਂ ਨੇ ਪੰਜਾਬ ਕਈ ਸਕੂਲ, ਹਸਪਤਾਲ ਅਤੇ ਖੇਡ ਦੇ ਮੈਦਾਨ ਵਿਕਸਤ ਕਰਵਾਏ ਹਨ। ਪੰਜਾਬ 'ਚ ਹੋਈਆਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਚ NRI'S ਨੇ ਕਾਫੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਪਰ ਜੇਕਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਚੋਣਾਂ ਚ NRIs ਗਾਇਬ ਨਜ਼ਾਰ ਆ ਰਹੇ ਹਨ। ਇਨ੍ਹਾਂ ਚੋਣ ਵਿੱਚ ਉਨ੍ਹਾਂ ਵੱਲੋਂ ਕਿਸੇ ਖਾਸ ਪਾਰਟੀ ਦੀ ਕੋਈ ਵੀ ਸਪੋਰਟ ਦੇਖਣ ਨੂੰ ਨਹੀਂ ਮਿਲ ਰਹੀ।


ਸਿਆਸੀ ਮਹਿਰਾਂ ਦੀ ਰਾਏ


ਜ਼ੀ ਮੀਡੀਆ ਨੇ NRIs ਦੀ ਲੋਕ ਸਭਾ ਚੋਣ ਵਿੱਚ ਗੈਰ-ਮੌਜੂਦਗੀ ਨੂੰ ਸਬੰਧੀ ਸੁਆਲਾਂ ਦੇ ਜੁਆਬ ਲੱਭਣ ਸਬੰਧੀ ਸਿਆਸੀ ਮਾਹਿਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਦੋਂ ਸਿਆਸੀ ਮਾਹਰਾਂ ਪ੍ਰੋਫੈਸਰ ਮਨਜੀਤ ਸਿੰਘ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ NRI'S ਨੇ ਆਮ ਆਦਮੀ ਪਾਰਟੀ ਦੀ ਖੁੱਲ੍ਹਕੇ ਸੁਪੋਰਟ ਕੀਤੀ ਸੀ। ਕਿਉਂਕਿ ਉਨ੍ਹਾਂ ਨੂੰ ਨਵੀਂ ਬਣੀ ਇਸ ਪਾਰਟੀ ਤੋਂ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੀ ਕਾਫੀ ਉਮੀਦ ਸੀ। 


ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕਈ ਵਾਅਦੇ ਕੀਤੇ ਗਏ ਸੀ। ਸਰਕਾਰ ਨੂੰ ਸੱਤਾ ਆਏ 2 ਸਾਲ ਹੋ ਗਏ ਪਰ ਹਾਲੇ ਤੱਕ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਜਿਸ ਦੇ ਚਲਦੇ ਪੰਜਾਬੀ NRIs ਵਰਗ ਇਸ ਪਾਰਟੀ ਤੋਂ ਕਾਫੀ ਨਿਰਾਸ਼ ਹੋ ਗਿਆ। ਜਿਸ ਕਰਕੇ ਲੋਕ ਸਭਾ ਚੋਣਾਂ ਚ NRI ਲੋਕਾਂ ਦੀ ਸ਼ਮੂਲੀਅਤ ਘੱਟ ਇਸ ਲਈ ਦੇਖਣ ਨੂੰ ਮਿਲ ਰਹੀ ਹੈ।


 ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਵੋਟ


ਜ਼ੀ ਮੀਡੀਆ ਨੇ ਹੁਸ਼ਿਆਰਪੁਰ ਦੇ ਐਨਆਰਆਈਜ਼ ਦੇ ਨਾਲ ਗੱਲਬਾਤ ਕੀਤੀ। ਜੋ ਇਸ ਵੇਲੇ ਵਿਦੇਸ਼ਾਂ ਤੋਂ ਭਾਰਤ ਪੰਜਾਬ ਪਹੁੰਚੇ ਹਨ, ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਵੋਟ ਜਰੂਰ ਪੋਲ ਕਰਨਗੇ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਨੂੰ ਆਪਣੇ ਧਿਆਨ ਵਿੱਚ ਰੱਖਕੇ ਆਪਣੀ ਵੋਟ ਪਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਵੋਟ ਉਸ ਪਾਰਟੀ ਨੂੰ ਜਾਵੇਗੀ ਜੋ ਦੇਸ਼ ਦੀ ਤਰੱਕੀ ਲਈ ਕੰਮ ਕਰੇਗਾ।


ਬਲਬੀਰ ਸਿੰਘ, ਸਫਲ ਵਪਾਰੀ, NRI, UAE


UAE ਦੇ ਇੱਕ ਸਫਲ ਵਪਾਰੀ ਬਲਬੀਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਜਿੰਨੇ ਵੀ ਪੰਜਾਬੀ ਆਪਣਾ ਦੇਸ਼ ਛੱਡਕੇ ਵਿਦੇਸ਼ਾਂ ਵਿੱਚ ਵਸੇ ਹੋਏ ਹਨ, ਉਹ ਆਪਣੇ ਪੰਜਾਬ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਕਿ ਪੰਜਾਬੀਆਂ ਦਾ ਸੁਪਨਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹਰ ਇੱਕ ਦਾ ਸੁਫਨਾ ਸੀ, ਪੰਜਾਬ ਵਿੱਚ ਕਾਨੂੰਨ ਅਤੇ ਅਮਨ ਸ਼ਾਂਤੀ ਨੂੰ ਬਹਾਲ ਕਰਨਾ ਚਾਹੀਦਾ ਹੈ। NRIs ਅਤੇ ਪੰਜਾਬੀਆਂ ਹੀ ਜ਼ਿਆਦਾ ਆਸਾਂ ਅਤੇ ਉਮੀਦਾਂ ਨੇ ਨਾਲ ਉਨ੍ਹਾਂ ਨੂੰ ਸੂਬੇ ਦੀ ਸੱਤਾ ਸੰਭਾਲੀ ਸੀ।


2010 ਵਿੱਚ ਵੋਟ ਦਾ ਅਧਿਕਾਰ ਮਿਲਿਆ


2010 ਤੋਂ ਪਹਿਲਾਂ NRI ਵੋਟ ਨਹੀਂ ਪਾ ਸਕਦੇ ਸੀ ਪਰ ਸੰਸਦ ਨੇ ਲੋਕ ਪ੍ਰਤੀਨਿਧਤਾ (ਸੋਧ) ਬਿੱਲ, 2010 ਨੂੰ ਅਪਣਾ ਕੇ ਪ੍ਰਵਾਸੀ ਭਾਰਤੀਆਂ ਨੂੰ ਵੋਟ ਦੇ ਅਧਿਕਾਰ ਦੀ ਪ੍ਰਵਾਨਗੀ ਦਿੱਤੀ ਸੀ। ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਹਲਕੇ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ NRI'S ਚੋਣਾਂ ਵੇਲੇ ਪੰਜਾਬ ਆ ਕੇ ਵੋਟਾਂ 'ਚ ਹਿੱਸਾ ਲੈਂਦੇ ਹਨ। 


                                               ਪੰਜਾਬ 'ਚ NRI ਵੋਟਰ


 ਨੰ.   ਜ਼ਿਲ੍ਹਾ   NRI ਵੋਟਰ ਗਿਣਤੀ
  1.   ਗੁਰਦਾਸਪੁਰ   442
  2.   ਅੰਮ੍ਰਿਤਸਰ    57
  3.   ਖਡੂਰ ਸਾਹਿਬ   342
  4.   ਜਲੰਧਰ   75
  5.   ਹੁਸ਼ਿਆਰਪੁਰ   135
  6.   ਅਨੰਦਪੁਰ ਸਾਹਿਬ   278
  7.   ਲੁਧਿਆਣਾ    65
  8.   ਫ਼ਤਿਹਗੜ੍ਹ ਸਾਹਿਬ    36
  9.   ਫ਼ਰੀਦਕੋਟ   58
 10.   ਫ਼ਿਰੋਜ਼ਪੁਰ   21
 11.   ਬਠਿੰਡਾ    16
 12.   ਸੰਗਰੂਰ   36
 13.   ਪਟਿਆਲਾ    36