NRI UPI payment news: ਪਿਛਲੇ ਕੁਝ ਸਾਲਾਂ ਵਿੱਚ, ਔਨਲਾਈਨ ਲੈਣ-ਦੇਣ ਤੋਂ ਇਲਾਵਾ, UPI (UPI) ਅਤੇ Google Pay (G Pay) ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।  ਜ਼ਿਆਦਾਤਰ ਲੋਕ ਨਕਦੀ ਦੀ ਵਰਤੋਂ ਕਰਨ ਦੀ ਬਜਾਏ ਇਨ੍ਹਾਂ ਔਨਲਾਈਨ ਰਾਹੀਂ ਭੁਗਤਾਨ ਕਰਨਾ ਸਹੀ ਸਮਝਦੇ ਹਨ। ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਭਾਰਤ ਵਿਚ ਪੈਸੇ ਭੇਜਣਾ ਔਖਾ ਲੱਗਦਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ (NRI UPI payment) ਵਿਦੇਸ਼ ਵਿੱਚ ਰਹਿੰਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਹੁਣ ਬਹੁਤ ਜਲਦੀ 10 ਦੇਸ਼ਾਂ ਦੇ ਗੈਰ-ਨਿਵਾਸੀ ਭਾਰਤੀਆਂ (NRIs) ਨੂੰ UPI ਰਾਹੀਂ ਪੈਸੇ ਭੇਜਣ (NRI UPI payment) ਦੀ ਸਹੂਲਤ ਮਿਲੇਗੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਅਮਰੀਕਾ, ਕੈਨੇਡਾ, ਸੰਯੁਕਤ ਅਰਬ ਅਮੀਰਾਤ ਸਮੇਤ 10 ਦੇਸ਼ਾਂ ਦੇ NRE/NRO ਖਾਤਿਆਂ ਤੋਂ UPI ਰਾਹੀਂ ਪੈਸੇ ਟਰਾਂਸਫਰ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਦੀ ਗੱਲ ਕਹੀ ਹੈ।


NPCI ਵੱਲੋਂ ਜਾਰੀ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ੀ ਭਾਰਤੀਆਂ ਨੂੰ UPI ਰਾਹੀਂ ਲੈਣ-ਦੇਣ ਲਈ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਦੀ (NRI UPI payment) ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ।


ਇਹ ਵੀ ਪੜ੍ਹੋ: ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ; ਕੋਚੇਲਾ 'ਚ ਪਰਫਾਰਮ ਕਰਨਗੇ ਦਿਲਜੀਤ ਦੋਸਾਂਝ

ਇਹ 10 ਦੇਸ਼ ਹਨ ਸ਼ਾਮਿਲ (NRIs from 10 countries)


ਇਸ ਦੇ ਮੱਦੇਨਜ਼ਰ NPCI ਨੇ UPI ਸੇਵਾ ਪ੍ਰਦਾਤਾਵਾਂ ਨੂੰ 30 ਅਪ੍ਰੈਲ ਤੱਕ ਸਿਸਟਮ ਬਣਾਉਣ ਲਈ ਕਿਹਾ ਹੈ। NRE/NRO ਖਾਤੇ ਵਾਲੇ ਅਜਿਹੇ (UPI Rules For NRIs) ਅੰਤਰਰਾਸ਼ਟਰੀ ਮੋਬਾਈਲ ਨੰਬਰ ਤੋਂ UPI ਰਾਹੀਂ ਰਕਮ ਟ੍ਰਾਂਸਫਰ ਕਰਨ ਦੇ ਯੋਗ ਹੋਣਗੇ। ਦੱਸ ਦੇਈਏ ਕਿ ਹੁਣ ਵਿਦੇਸ਼ ਤੋਂ ਵੀ UPI ਕਰਨਾ ਬਹੁਤ ਆਸਾਨ ਹੋ ਜਾਵੇਗਾ, ਜਿਨ੍ਹਾਂ ਦੇਸ਼ਾਂ ਵਿੱਚ ਗੈਰ-ਨਿਵਾਸੀ ਭਾਰਤੀ (ਐਨ.ਆਰ.ਆਈ.) ਯੂ.ਪੀ.ਆਈ. ਦੀ ਸਹੂਲਤ ਦਾ ਲਾਭ ਲੈ ਸਕਣਗੇ।

ਸ਼ੁਰੂਆਤ 'ਚ ਇਹ ਸੇਵਾ 10 ਦੇਸ਼ਾਂ ਸਿੰਗਾਪੁਰ, ਆਸਟ੍ਰੇਲੀਆ, ਕੈਨੇਡਾ, ਹਾਂਗਕਾਂਗ, ਓਮਾਨ, ਕਤਰ, ਅਮਰੀਕਾ, ਸਾਊਦੀ ਅਰਬ, ਯੂਏਈ ਅਤੇ ਯੂ.ਕੇ. ਦੇ ਪ੍ਰਵਾਸੀਆਂ ਲਈ ਉਪਲਬਧ ਹੋਵੇਗੀ। NPCI ਨੇ ਕਿਹਾ, ਸ਼ੁਰੂਆਤ ਵਿੱਚ ਇਹ 10 ਦੇਸ਼ਾਂ ਦੇ ਕੋਡਾਂ ਵਾਲੇ ਮੋਬਾਈਲ ਨੰਬਰਾਂ ਤੋਂ ਲੈਣ-ਦੇਣ ਦੀ ਸਹੂਲਤ ਦੇਵੇਗਾ। ਜਲਦੀ ਹੀ ਇਸ (NRI UPI payment)  ਸਹੂਲਤ ਨੂੰ ਹੋਰ ਦੇਸ਼ਾਂ ਵਿੱਚ ਵੀ ਵਧਾਇਆ ਜਾਵੇਗਾ।