ਚੰਡੀਗੜ੍ਹ: ਪਿਛਲੇ ਕਾਫ਼ੀ ਸਮੇਂ ਤੋਂ ਨੌਜਵਾਨਾਂ ਨੂੰ ਹਨੀ-ਟਰੈਪ ’ਚ ਫਸਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਦਰਅਸਲ ਕੁੜੀ ਘਰ ’ਚ ਇੱਕਲੀ ਹੋਣ ਦੇ ਬਹਾਨੇ ਨਾਲ ਮੁੰਡਿਆਂ ਨੂੰ ਮੋਹਾਲੀ ਬੁਲਾਉਂਦੀ ਸੀ ਤੇ ਇਤਰਾਜ਼ਯੋਗ ਹਾਲਤ ’ਚ ਵੀਡੀਓ ਬਣਾ ਲੈਂਦੀ ਸੀ। 


COMMERCIAL BREAK
SCROLL TO CONTINUE READING


ਇਸ ਗਿਰੋਹ ’ਚ ਕੁੜੀ ਦਾ ਸਾਥ ਦੇਣ ਵਾਲੇ ਉਸ ਤੋਂ ਇਲਾਵਾ 5 ਬੰਦੇ ਸ਼ਾਮਲ ਹਨ। ਕਸਬਾ ਲੌਂਗੋਵਾਲ ਦੇ ਕਰਨ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਸਦੇ ਮੋਬਾਈਲ ’ਤੇ ਫ਼ੋਨ ਆਇਆ ਤਾਂ ਉਕਤ ਕੁੜੀ ਨੇ ਉਸਨੂੰ ਗੱਲਾਂ ’ਚ ਫਸਾ ਲਿਆ।
ਫ਼ੋਨ ’ਤੇ ਗੱਲਬਾਤ ਦੌਰਾਨ ਕੁੜੀ ਨੇ ਦੱਸਿਆ ਕਿ ਉਹ ਸੈਕਟਰ-88 ਦੇ ਫਲੈਟ ’ਚ ਇੱਕਲੀ ਰਹਿੰਦੀ ਹੈ। ਪੀੜਤ ਨੌਜਵਾਨ ਕਰਨ ਦੇ ਦੱਸਿਆ ਕਿ ਕੁਝ ਦਿਨ ਗੱਲਾਂ ਕਰਨ ਤੋਂ ਬਾਅਦ। ਕੁੜੀ ਦੇ ਚੱਕਰਵਿਊ ’ਚ ਫਸਕੇ ਮੋਹਾਲੀ ਪਹੁੰਚ ਗਿਆ। ਜਿੱਥੇ ਗਿਰੋਹ ਨਾਲ ਮਿਲਕੇ ਲੜਕੀ ਨੇ ਉਸਦੀ ਇਤਰਾਜ਼ਯੋਗ ਹਾਲਤ ’ਚ ਵੀਡੀਓ ਬਣਾ ਲਈ।


 



ਇਤਰਾਜ਼ਯੋਗ ਵੀਡੀਓ ਬਣਾਉਣ ਮੌਕੇ ਫਲੈਟ ’ਚ ਲੁਕੇ ਸਨ ਗਿਰੋਹ ਦੇ ਮੈਂਬਰ
ਜਦੋਂ ਫਲੈਟ ’ਚ ਸਭ ਕੁਝ ਹੋ ਰਿਹਾ ਸੀ ਤਾਂ ਲੁਕ ਕੇ ਬੈਠੇ ਗਿਰੋਹ ਦੇ ਮੈਂਬਰ ਬਾਹਰ ਆ ਗਏ ਤੇ ਉਸ ਕੋਲੋਂ 20 ਲੱਖ ਦੀ ਮੰਗ ਕਰਨ ਲੱਗੇ। ਕਰਨ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ’ਚੋਂ ਨਿਕਲਣ ’ਚ ਕਾਮਯਾਬ ਹੋ ਗਿਆ। ਵਾਪਸ ਲੌਂਗੋਵਾਲ ਪਹੁੰਚਣ ਤੋਂ ਬਾਅਦ ਉਸਨੇ ਸਾਰੀ ਘਟਨਾ ਆਪਣੇ ਮਾਤਾ-ਪਿਤਾ ਨੂੰ ਦੱਸੀ। ਜਿਸ ਤੋਂ ਬਾਅਦ ਥਾਣਾ ਲੌਂਗੋਵਾਲ ’ਚ ਇਸ ਬਲੈਕਮੇਲ ਕਰਨ ਵਾਲੇ ਗਿਰੋਹ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਗਿਆ। 


 



ਬਲੈਕਮੇਲ ਕਰਨ ਵਾਲੇ ਗਿਰੋਹ ਦੇ ਮੈਂਬਰ ਵੀ ਲੌਂਗੋਵਾਲ ਦੇ ਵਾਸੀ
ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਗਿਰੋਹ ਦੇ ਮੈਂਬਰ ਅਤੇ ਉਕਤ ਕੁੜੀ ਵੀ ਲੌਂਗੋਵਾਲ ਅਤੇ ਪਿੰਡ ਬੇਨੜਾ ਦੇ ਰਹਿਣ ਵਾਲੇ ਸਨ। ਇਸ ਗਿਰੋਹ ਬਾਰੇ ਜਾਣਕਾਰੀ ਦਿੰਦਿਆ ਐੱਸ. ਪੀ. ਡੀ ਪਲਵਿੰਦਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਅਧਾਰ ’ਤੇ ਦੀਪਕ ਸਿੰਘ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਤੇ ਹਰਮਨ ਉਰਫ਼ ਐਕਸ ਤੋਂ ਇਲਾਵਾ ਸੁਮਨ ਕੌਰ ਪਤਨੀ ਵਿਕੀ (ਸਾਰੇ ਵਾਸੀਆਨ ਪੱਤੀ ਰੰਧਾਵਾ ਲੌਂਗੋਵਾਲ) ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਗਿਰੋਹ ਦੇ 3 ਮੈਂਬਰ ਪੁਲਿਸ ਦੀ ਗ੍ਰਿਫ਼ਤ ’ਚ ਹਨ ਜਦਕਿ ਬਾਕੀਆਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।