Odisha Explosion news : ਓਡੀਸ਼ਾ ਦੇ ਕੇਂਦਰਪਾੜਾ 'ਚ ਇਕ ਵਿਸਰਜਨ ਜਲੂਸ ਦੌਰਾਨ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਇਸ ਧਮਾਕੇ ਦੌਰਾਨ 30 ਲੋਕਾਂ ਦੇ ਜਖ਼ਮੀ  ਹੋਣ ਦੀ ਖ਼ਬਰ ਦੱਸੀ  ਜਾ ਰਹੀ ਹੈ। ਇਸ ਹਾਦਸੇ ਵਿਚ (Odisha Explosion)ਸਾਰੇ ਜ਼ਖਮੀਆਂ ਲੋਕਾਂ ਨੂੰ ਨੂੰ ਕੇਂਦਰਪਾੜਾ ਜ਼ਿਲਾ ਹੈੱਡਕੁਆਰਟਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਧਮਾਕੇ ਬਾਰੇ ਜਾਣਕਾਰੀ ਕੇਂਦਰਪਾੜਾ ਦੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤ ਰਿਤੂਰਾਜ ਨੇ ਸਾਂਝੀ ਕੀਤੀ ਹੈ। 



COMMERCIAL BREAK
SCROLL TO CONTINUE READING

ਕੇਂਦਰਪਾੜਾ ਦੇ ਡੀਐਮ ਅੰਮ੍ਰਿਤ ਰਿਤੂਰਾਜ ਦੇ ਅਨੁਸਾਰ, ਕੇਂਦਰਪਾੜਾ ਦੇ ਸਦਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਲੀਆ ਬਾਜ਼ਾਰ ਵਿੱਚ ਇੱਕ ਵਿਸਰਜਨ ਜਲੂਸ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਆਤਿਸ਼ਬਾਜ਼ੀ ਕਰਦੇ ਸਮੇਂ ਅਚਾਨਕ ਧਮਾਕਾ ਹੋਇਆ, ਜਿਸ 'ਚ ਕਰੀਬ 30 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਕੇਂਦਰਪਾੜਾ ਦੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 


ਇਹ ਵੀ ਪੜ੍ਹੋ: Vikram Gokhale death news: ਵਿਕਰਮ ਗੋਖਲੇ ਦੀ ਮੌਤ ਦੀ ਖ਼ਬਰ ਹੋ ਰਹੀ ਵਾਇਰਲ, ਕੀ ਹੈ ਇਸਦਾ ਅਸਲੀ ਸੱਚ?


ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਵਿਸਰਜਨ ਜਲੂਸ ਦੌਰਾਨ ਆਤਿਸ਼ਬਾਜ਼ੀ 'ਚੋਂ ਨਿਕਲੀ ਚੰਗਿਆੜੀ ਪਟਾਕਿਆਂ 'ਤੇ ਡਿੱਗ ਗਈ, ਜਿਸ ਕਾਰਨ ਇਹ ਵੱਡਾ ਧਮਾਕਾ ਹੋ ਗਿਆ।  ਇਸ ਦੌਰਾਨ ਹਾਦਸੇ ਵਿਚ 30 ਲੋਕ ਜ਼ਖਮੀ ਹੋਏ ਹਨ।