ਅਸ਼ਲੀਲ ਵੀਡੀਓ ਬਣਾ ਬਲੈਕਮੇਲ ਕਰਦੀ ਸੀ ਅਰਚਨਾ ਨਾਗ, ਈਡੀ ਨੇ 3.64 ਕਰੋੜ ਦੀ ਸੰਪਤੀ ਕੀਤੀ ਕੁਰਕ
ਅਰਚਨਾ ਨਾਗ, ਤੇ ਉਸਦਾ ਪਤੀ ਹਾਈ-ਪ੍ਰੋਫਾਈਲ ਅਤੇ ਅਮੀਰ ਲੋਕਾਂ ਦੀ ਗੁਪਤ ਢੰਗ ਨਾਲ ਅਸ਼ਲੀਲ ਵੀਡੀਓ ਬਣਾਉਂਦੇ ਸਨ ਅਤੇ ਬਾਅਦ ’ਚ ਸੋਸ਼ਲ ਮੀਡੀਆ ’ਤੇ ਵੀਡੀਓ ਵਾਈਰਲ ਕਰਨ ਦੀ ਧਮਕੀਆਂ ਦੇ ਕਰੋੜਾ ਰੁਪਏ ਵਸਲੂ ਕਰਦੇ ਸਨ।
Archana nag Assets attached: ਉੜੀਸਾ ’ਚ ਕਥਿਤ ਸੈਕਸਟਾਰਸ਼ਨ (Sextortation) ਮਾਮਲੇ ’ਚ ਇਨਫੋਰਸਮੈਂਟ ਡਿਪਾਰਟਮੈਂਟ (ED) ਨੇ ਮੁੱਖ ਆਰੋਪੀ ਅਰਚਨਾ ਨਾਗ ਦਾ 3.64 ਕਰੋੜ ਦੀ ਕੀਮਤ ਦਾ ਆਲੀਸ਼ਾਨ ਘਰ ਕੁਰਕ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਰਚਨਾ ਦੇ ਪਤੀ ਜਗਬੰਧੂ ਚੰਦ ਅਤੇ ਉਸਦੀ ਸਹਿਯੋਗੀ ਸ਼ਰਧਾਂਜਲੀ ਬੇਹਰਾ ਖ਼ਿਲਾਫ਼ ਸਾਲ 2022 ’ਚ ਮਾਮਲਾ ਦਰਜ ਕੀਤਾ ਗਿਆ ਸੀ।
ਈਡੀ ਦੁਆਰਾ ਜਾਣਕਾਰੀ ਦਿੰਦਿਆ ਦੱਸਿਆ ਗਿਆ ਹੈ ਕਿ ਰਾਜ ਪੁਲਿਸ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ। ਜਿਸ ’ਚ ਜਾਣਕਾਰੀ ਦਿੱਤੀ ਗਈ ਸੀ ਕਿ ਮਹਿਲਾ ਬਲੈਕਮੇਲਰ ਅਰਚਨਾ ਨਾਗ, ਉਸਦਾ ਪਤੀ (ਚੰਦ) ਨੇ ਸ਼ਰਧਾਂਜਲੀ ਬੇਹਰਾ ਅਤੇ ਖਗੇਸ਼ਵਰ ਪਾਤਰਾ ਦੀ ਮਦਦ ਨਾਲ ਹਾਈ-ਪ੍ਰੋਫਾਈਲ ਅਤੇ ਅਮੀਰ ਲੋਕਾਂ ਦੀ ਗੁਪਤ ਢੰਗ ਨਾਲ ਅਸ਼ਲੀਲ ਵੀਡੀਓ (Obscene Video) ਬਣਾਉਂਦੇ ਸਨ ਅਤੇ ਬਾਅਦ ’ਚ ਝੂਠੇ ਪੁਲਿਸ ਮਾਮਲਾ ਦਰਜ ਕਰਨ ਅਤੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਈਰਲ ਕਰਨ ਦੀ ਧਮਕੀਆਂ ਦੇਕੇ ਕਰੋੜਾਂ ਦੀ ਸੰਪਤੀ ਬਣਾਈ।
ਏਜੰਸੀ ਦੁਆਰਾ ਤਕਰੀਬਨ 56.6 ਲੱਖ ਰੁਪਏ ਦੀਆਂ ਕੁਝ ਲਗਜ਼ਰੀ ਗੱਡੀਆਂ (Luxry Cars) ਵੀ ਜ਼ਬਤ ਕੀਤੀਆ ਗਈਆਂ ਹਨ।
ਫ਼ਿਲਮ ਨਿਰਮਾਤਾ ਅਕਸ਼ੇ ਪਾਰਿਜਾ ਦੀ ਸ਼ਿਕਾਇਤ ਦੇ ਅਧਾਰ ’ਤੇ ਅਰਚਨਾ ਖ਼ਿਲਾਫ਼ ਪਹਿਲਾਂ ਹੀ ਜੇ. ਐੱਮ. ਐੱਫ਼. ਸੀ. (JMFC) ਅਦਾਲਤ ’ਚ ਮਾਮਲਾ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ। 501 ਪੰਨਿਆਂ ਦੀ ਚਾਰਜਸ਼ੀਟ ’ਚ ਅਰਚਨਾ ਨੂੰ ਹੀ ਮੁੱਖ ਆਰੋਪੀ ਬਣਾਇਆ ਗਿਆ ਸੀ। ਅਰਚਨਾ ਨੇ ਨਿਊਡ ਵੀਡੀਓ ਦੀ ਧਮਕੀ ਦਿੰਦਿਆ ਫ਼ਿਲਮ ਦੇ ਪ੍ਰਡਿਊਸਰ ਅਕਸ਼ੇ ਤੋਂ 3 ਕਰੋੜ ਰੁਪਏ ਦੀ ਮੰਗ ਕੀਤੀ ਸੀ। ਅਕਸ਼ੇ ਦੁਆਰਾ ਨੁਆਪੱਲੀ ਪੁਲਿਸ ਸਟੇਸ਼ਨ ’ਚ ਮਾਮਲਾ ਦਰਜ ਕਰਨ ਤੋਂ ਪੁਲਿਸ ਨੇ ਕਾਰਵਾਈ ਕੀਤੀ ਸੀ।
ਇਹ ਵੀ ਪੜ੍ਹੋ: ਕੁੱਤੇ ਦੇ ਭੌਂਕਣ ਪਿਛੇ 2 ਧਿਰਾਂ ’ਚ ਹਿੰਸਕ ਝੜਪ, 1 ਔਰਤ ਦੀ ਮੌਤ ਤੇ 5 ਜਖ਼ਮੀ!