Rupnagar News: ਰੋਪੜ `ਚ ਵਾਪਰੀ ਵੱਡੀ ਘਟਨਾ; ਮੁਰੰਮਤ ਦੌਰਾਨ ਪੁਰਾਣਾ ਮਕਾਨ ਡਿੱਗਿਆ, 4 ਮਜ਼ਦੂਰ ਮਲਬੇ ਥੱਲੇ ਦੱਬੇ
Rupnagar News: ਰੋਪੜ ਦੀ ਪ੍ਰੀਤ ਕਲੋਨੀ `ਚ ਪੁਰਾਣੇ ਮਕਾਨ ਨੂੰ ਮੁਰੰਮਤ ਕਰਦੇ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ।
Rupnagar News (ਮਨਪ੍ਰੀਤ ਚਾਹਲ): ਰੋਪੜ ਤੇ ਪ੍ਰੀਤ ਕਲੋਨੀ ਦੇ ਵਿੱਚ ਪੁਰਾਣੇ ਮਕਾਨ ਨੂੰ ਮੁਰੰਮਤ ਕਰਦੇ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ। ਜੇਕਰ ਪ੍ਰਤੱਖਦਰਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਮੰਨਣਾ ਸੀ ਕਿ ਪੁਰਾਣੇ ਮਕਾਨ ਦੀ ਮੁਰੰਮਤ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਉੱਚਾ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਇਹ ਘਟਨਾ ਵਾਪਰ ਗਈ ਅਤੇ ਮਕਾਨ ਦਾ ਪੂਰਾ ਹਿੱਸਾ ਥੱਲੇ ਧਰਾਸ਼ਾਹੀ ਹੋ ਕੇ ਡਿੱਗ ਗਿਆ। ਜਦੋਂ ਇਹ ਹਿੱਸਾ ਥੱਲੇ ਡਿੱਗਿਆ ਤਾਂ ਉਸ ਦੌਰਾਨ ਪੰਜ ਮਜ਼ਦੂਰ ਮੁਰੰਮਤ ਦਾ ਕੰਮ ਕਰ ਰਹੇ ਸਨ ਜਿਨ੍ਹਾਂ ਵਿੱਚੋਂ ਫਿਲਹਾਲ ਚਾਰ ਮਜ਼ਦੂਰ ਇਸ ਮਲਬੇ ਹੇਠਾਂ ਦੱਬੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਸ ਸੂਚਨਾ ਦੀ ਜਾਣਕਾਰੀ ਮਜ਼ਦੂਰਾਂ ਦੇ ਇੱਕ ਸਾਥੀ ਵੱਲੋਂ ਦਿੱਤੀ ਗਈ ਹੈ ਜਿਸ ਦਾ ਕਹਿਣਾ ਸੀ ਕਿ ਕਰੀਬ 1 ਅਪ੍ਰੈਲ ਤੋਂ ਇਹ ਕੰਮ ਚੱਲ ਰਿਹਾ ਸੀ ਅਤੇ ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ ਅਚਾਨਕ ਹੀ ਇਹ ਸਾਰਾ ਮਕਾਨ ਥੱਲੇ ਡਿੱਗ ਗਿਆ।
ਇਸੇ ਦੌਰਾਨ ਚਾਰ ਮਜ਼ਦੂਰ ਇਸ ਮਲਬੇ ਹੇਠਾਂ ਦਬੇ ਹੋਏ ਹਨ। ਘਟਨਾ ਦੀ ਜਾਣਕਾਰੀ ਮਿਲਦੇ ਸਾਰੇ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਈ ਹੈ। ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਬੁਲਾ ਲਿਆ ਗਿਆ ਹੈ। ਪੁਲਿਸ ਵੱਲੋਂ ਮਕਾਨ ਮਾਲਕ ਅਤੇ ਠੇਕੇਦਾਰ ਜਿਸ ਵੱਲੋਂ ਮਕਾਨ ਦੀ ਮੁਰੰਮਤ ਕੀਤੀ ਜਾ ਰਹੀ ਸੀ ਉਸ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।