Urfi Javed Latest Video:: ਸੋਸ਼ਲ ਮੀਡੀਆ ਪ੍ਰਭਾਵਕ Urfi Javed  ਹਰ ਰੋਜ਼ ਆਪਣੇ ਅਜੀਬ ਕੱਪੜਿਆਂ ਰਾਹੀਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਉਰਫ਼ੀ ਜਾਵੇਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਰਫੀ ਜਾਵੇਦ ਨੂੰ ਹਾਲ ਹੀ ਵਿੱਚ ਮੁੰਬਈ ਵਿੱਚ ਦੇਖਿਆ ਗਿਆ ਸੀ ਜਿੱਥੇ ਅਭਿਨੇਤਰੀ ਨੇ ਆਪਣੇ ਫੈਸ਼ਨ ਅਤੇ ਬਹੁਤ ਹੀ ਵੱਖਰੇ ਪਹਿਰਾਵੇ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਕੋਈ ਦਿਨ ਅਜਿਹਾ ਜ਼ਰੂਰ ਆਇਆ ਹੋਵੇਗਾ ਜਦੋਂ ਉਰਫ਼ੀ ਜਾਵੇਦ ਦੀਆਂ ਵੀਡੀਓ ਜਾਂ ਤਸਵੀਰਾਂ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਨਾ ਬਣੀਆਂ ਹੋਣ। ਅਦਾਕਾਰਾ ਹਰ ਰੋਜ਼ ਆਪਣੀਆਂ ਨਵੀਆਂ-ਨਵੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।



COMMERCIAL BREAK
SCROLL TO CONTINUE READING

 


ਇਸ ਦੌਰਾਨ ਉਰਫ਼ੀ ਜਾਵੇਦ ਇਕ ਵਾਰ ਫਿਰ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ 'ਚ ਹੈ। ਇਸ ਵਾਰ ਅਭਿਨੇਤਰੀ "ਬਿਨਾਂ ਪੈਂਟ ਪਹਿਨੇ ਘਰ ਤੋਂ ਬਾਹਰ ਆਈ ਤਾਂ ਹਰ ਕੋਈ ਉਸ ਨੂੰ ਦੇਖ ਕੇ ਦੰਗ ਰਹਿ ਗਿਆ।" Urfi Javed ਦੀ ਨਵੀ look ਨੇ  ਲੋਕਾਂ ਦੇ ਦਿਮਾਗ ਨੂੰ ਹਿਲਾ ਦਿੱਤਾ ਹੈ। ਹਾਲਾਂਕਿ ਇਸ ਵਾਰ ਉਰਫੀ ਮੁਸਕਰਾਉਂਦੀ ਨਜ਼ਰ ਨਹੀਂ ਆਈ ਪਰ ਉਸ ਦੇ ਚਿਹਰੇ 'ਤੇ ਉਦਾਸੀ ਹੈ। Urfi Javed ਦੀ ਜੇਕਰ ਲੁੱਕ ਦੀ ਗੱਲ ਕਰੀਏ ਕਿ ਉਰਫ਼ੀ ਜਾਵੇਦ ਨੇ ਭਾਰੀ ਮੇਕਅੱਪ ਕੀਤਾ ਸੀ ਅਤੇ ਪੋਨੀ ਟੇਲ ਨੂੰ ਬਾਰਬੀ ਡੌਲ ਸਟਾਈਲ ਵਿੱਚ ਬਣਾਇਆ ਗਿਆ ਸੀ, ਬਿੱਗ ਬੌਸ ਫੇਮ ਅਦਾਕਾਰਾ ਨੇ ਸਫੈਦ ਹੀਲ ਨਾਲ ਲੁੱਕ ਨੂੰ ਪੂਰਾ ਕੀਤਾ।


ਇਹ ਵੀ ਪੜ੍ਹੋ: 'ਬਿੱਗ ਬੌਸ' ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਅਜਿਹਾ... ਭੁੱਬਾਂ ਮਾਰ ਕਿਉਂ ਰੋ ਪਈ ਇਹ ਕੰਟੇਸਟੈਂਟ ?


ਉਰਫ਼ੀ ਜਾਵੇਦ ਨੂੰ ਹਾਲ ਹੀ ਵਿੱਚ ਇੱਕ ਹੋਰ ਸੋਸ਼ਲ ਮੀਡੀਆ ਪ੍ਰਭਾਵਕ ਅੰਜਲੀ ਅਰੋੜਾ ਦੇ ਜਨਮਦਿਨ ਦੀ ਪਾਰਟੀ ਵਿੱਚ ਦੇਖਿਆ ਗਿਆ ਸੀ। ਅਭਿਨੇਤਰੀ, ਜਿਸ ਨੇ ਇੱਕ ਵਾਰ ਟੈਲੀਵਿਜ਼ਨ ਅਭਿਨੇਤਾ Paras Kalnawat ਪਾਰਸ ਕਾਲਨਾਵਤ ਨੂੰ ਡੇਟ ਕੀਤਾ ਸੀ, ਨੂੰ ਡਾਂਸ ਫਲੋਰ 'ਤੇ ਉਨ੍ਹਾਂ ਨਾਲ ਗਲੇ ਲਗਾਉਂਦੇ ਦੇਖਿਆ ਗਿਆ ਸੀ। ਉਰਫ਼ੀ ਜਾਵੇਦ ਅਤੇ ਪਾਰਸ ਕਾਲਨਾਵਤ ਦੇ ਵਾਇਰਲ ਡਾਂਸ ਵੀਡੀਓ ਨੇ ਉਨ੍ਹਾਂ ਦੇ ਪੈਚ-ਅੱਪ ਦੀਆਂ ਅਫਵਾਹਾਂ ਨੂੰ ਵਧਾ ਦਿੱਤਾ ਹੈ।


ਕੁਝ ਦਿਨ ਪਹਿਲਾਂ, ਉਰਫੀ ਨੇ ਆਪਣੇ ਪ੍ਰਸ਼ੰਸਕਾਂ ਨੂੰ 'ਦੀਵਾਲੀ ਦੀਆਂ ਸ਼ੁਭਕਾਮਨਾਵਾਂ' ਦਿੰਦੇ ਹੋਏ ਟਾਪਲੈੱਸ ਹੋ ਕੇ ਸੁਰਖੀਆਂ ਬਟੋਰੀਆਂ ਸਨ। ਵੀਡੀਓ ਨੇ ਬਹੁਤ ਧਿਆਨ ਖਿੱਚਿਆ ਅਤੇ ਕੁਝ ਉਪਭੋਗਤਾਵਾਂ ਨੇ ਉਸ ਦੀ ਆਲੋਚਨਾ ਕੀਤੀ ਅਤੇ ਉਸ 'ਤੇ ਭਾਰਤੀ ਸੱਭਿਆਚਾਰ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਰਫੀ ਜਾਵੇਦ ਨੂੰ ਹਾਲ ਹੀ 'ਚ 'ਹਾਏ ਹੈ ਯੇ ਮਜਬੂਰੀ' ਗੀਤ 'ਚ ਦੇਖਿਆ ਗਿਆ ਸੀ। ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਅਦਾਕਾਰਾ ਹਾਲ ਹੀ ਵਿੱਚ 15 ਅਕਤੂਬਰ ਨੂੰ 25 ਸਾਲ ਦੀ ਹੋ ਗਈ ਹੈ।