Ludhina Crime News: ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਇੱਕ ਜਿਊਲਰੀ ਦੀ ਦੁਕਾਨ 'ਤੇ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦੀ ਖ਼ਬਰ ਸਹਾਮਣੇ ਆਈ ਹੈ। ਜਾਣਕਾਰੀ ਮੁਤਾਬਿਕ ਚੋਰਾਂ ਨੇ ਇਲਾਕੇ ਦੇ ਚੌਕੀਦਾਰ ਨੂੰ ਬੰਧਕ ਬਣਾ ਲਿਆ। ਜਿਸ ਤੋਂ ਬਾਅਦ ਦੋ ਚੋਰ ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। ਵੱਡਾ ਹੱਥ ਮਾਰਨ ਆਏ ਚੋਰਾਂ ਨੂੰ ਉੱਥੇ ਲੱਗੇ ਸਿਕਿਉਰਟੀ ਸਿਸਟਮ ਕਾਰਨ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਹਾਲਾਂਕਿ ਚੋਰ ਜਾਂਦੇ ਵੇਲੇ ਇੱਕ ਚਾਂਦੀ ਦਾ ਡੱਬਾ ਲੈ ਕੇ ਜਾਣ ਵਿੱਚ ਹੀ ਸਫਲ ਰਹੇ।


COMMERCIAL BREAK
SCROLL TO CONTINUE READING

ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਦੇਰ ਰਾਤ ਕਰੀਬ 3 ਵਜੇ ਅਚਾਨਕ ਉਨ੍ਹਾਂ ਦੇ ਮੋਬਾਈਲ ਦਾ ਅਲਾਰਮ ਵੱਜਿਆ, ਜਿਹੜਾ ਕਿ ਦੁਕਾਨ ਦੇ ਸਿਕਿਉਰਟੀ ਸਿਸਟਮ ਨਾਲ ਅਟੈਚ ਹੈ। ਹਾਲਾਂਕਿ ਮੈਂ ਦੁਕਾਨ ਵਿੱਚ ਸਿੱਧਾ ਜਾਣ ਦੀ ਘਰ ਦੀ ਛੱਤ 'ਤੇ ਆ ਦੇਖਿਆ ਕਿ ਦੁਕਾਨ ਵਿੱਚ ਕੋਈ ਹਲਚਲ ਹੋ ਰਹੀ ਹੈ। ਜਦੋਂ ਮੈਂ ਰੋਲਾ ਪਾਇਆ ਤਾਂ ਮੌਕੇ ਤੋਂ ਚੋਰ ਭੱਜ ਗਏ। ਜਿਸ ਤੋਂ ਬਾਅਦ ਆਲੇ-ਦੁਆਲੇ ਰਹਿ ਰਹੇ ਸਥਾਨਕ ਲੋਕ ਵੀ ਇਕੱਠੇ ਹੋ ਗਏ।


ਉਹਨਾਂ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਤਾਂ ਪਤਾ ਚੱਲਾ ਕਿ ਪਹਿਲਾਂ ਇੱਕ ਚੋਰ ਨੇ ਦੁਕਾਨ ਦਾ ਸ਼ੀਸ਼ਾ ਤੋੜਿਆ ਅਤੇ ਦੂਜਾ ਸਿਕਿਉਰਟੀ ਸਿਸਟਮ ਦੀ ਰੇਂਜ ਵਿੱਚ ਆ ਗਿਆ। ਹਾਲਾਂਕਿ ਚੋਰ ਜਾਂਦੇ ਹੋਏ ਚਾਂਦੀ ਦਾ ਇੱਕ ਡੱਬਾ ਹੀ ਲੈ ਕੇ ਜਾਣ ਵਿੱਚ ਸਫਲ ਰਹੇ, ਜਿਸ ਵਿੱਚ ਕਰੀਬ ਡੇਢ ਕਿਲੋ ਚਾਂਦੀ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਨਾਲ ਹੀ ਲੱਗਦੇ ਇੱਕ ਨਿਰਮਾਣ ਅਧੀਨ ਘਰ ਵਿੱਚ ਵੜ ਕੇ ਚੋਰ ਬਿਜਲੀ ਦੀਆਂ ਤਾਰਾਂ ਕੱਢ ਕੇ ਲੈ ਗਏ ਸਨ।


ਇਹ ਵੀ ਪੜ੍ਹੋ: Swachh Survekshan: ਸਵੱਛਤਾ ਮੁਹਿੰਮ ਵਿੱਚ ਫ਼ਰੀਦਕੋਟ ਜ਼ਿਲ੍ਹਾ ਪੱਛੜਿਆ, ਸ਼ਹਿਰ 'ਚ ਗੰਦਗੀ ਦਾ ਬੋਲ-ਬਾਲਾ


ਚੋਰੀ ਦੀ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਸੀ ਕਿ ਰਾਤ ਤਕਰੀਬਨ 3 ਵਜੇ ਸੂਚਨਾ ਮਿਲਿਦਿਆ ਹੀ ਟੀਮ ਮੌਕੇ 'ਤੇ ਪਹੁੰਚ ਗਈ ਸੀ। ਮਾਲਕ ਦੀ ਰਿਹਾਇਸ਼ ਦੁਕਾਨ ਦੇ ਉੱਪਰ ਸੀ। ਇਸ ਤੋਂ ਇਲਾਵਾ ਇਹਨਾਂ ਦਾ ਸਿਕਿਉਰਟੀ ਸਿਸਟਮ ਇਸ ਤੋਂ ਇਲਾਵਾ ਇਹਨਾਂ ਦੇ ਸਿਕਿਉਰਟੀ ਸਿਸਟਮ ਵੱਲੋਂ ਸਮੇਂ ਸਿਰ ਅਲਰਟ ਜਾਰੀ ਕਰਨ ਕਰਕੇ ਆਰੋਪੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਚ ਅਸਫਲ ਰਹੇ। ਉਹਨਾਂ ਦੱਸਿਆ ਕਿ ਰਾਤ ਨੂੰ ਧੁੰਦ ਬਹੁਤ ਜਿਆਦਾ ਸੀ, ਜਿਸ ਕਾਰਨ ਚੋਰ ਭੱਜਣ ਵਿੱਚ ਕਾਮਯਾਬ ਰਹੇ।


ਇਹ ਵੀ ਪੜ੍ਹੋ: Jalandhar news: ਜਾਅਲੀ ਸਰਟੀਫਿਕੇਟ ਬਣਾਉਣ ਵਾਲਾ ਪ੍ਰਿੰਸੀਪਲ ਸਾਥੀ ਸਮੇਤ ਗ੍ਰਿਫ਼ਤਾਰ