ਮੋਗਾ ’ਚ ATM ਕਾਰਡ ਬਦਲ ਕੇ ਠੱਗੀ ਮਾਰਨ ਵਾਲੇ 1 ਔਰਤ ਤੇ ਵਿਅਕਤੀ ਗ੍ਰਿਫਤਾਰ
ਸ਼ਾਤਿਰ ਠੱਗ ਹਰ ਸਮੇਂ ਤੁਹਾਨੂੰ ਚੂਨਾ ਲਗਾਉਣ ਦੀ ਫ਼ਿਰਾਕ ’ਚ ਰਹਿੰਦੇ ਹਨ ਤੇ ਮੌਕਾ ਲੱਗਦੇ ਹੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ।
ਨਵਦੀਪ ਮਹੇਸਰੀ / ਮੋਗਾ : ਅੱਜ ਦੇ ਆਧੁਨਿਕ ਯੁੱਗ ’ਚ ਕਦੋਂ ਤੁਸੀਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਓ, ਇਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਸ਼ਾਤਿਰ ਠੱਗ ਹਰ ਸਮੇਂ ਤੁਹਾਨੂੰ ਚੂਨਾ ਲਗਾਉਣ ਦੀ ਫ਼ਿਰਾਕ ’ਚ ਰਹਿੰਦੇ ਹਨ ਤੇ ਮੌਕਾ ਲੱਗਦੇ ਹੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ।
ਅਜਿਹਾ ਹੀ ਠੱਗੀ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਗਜੀਤ ਸਿੰਘ ਨੇ ਆਪਣੀ ਲਿਖਤੀ ਸ਼ਿਕਾਇਤ ਦਿਤੀ ਸੀ ਜੋ ਕਾਰਵਾਈ ਲਈ ਥਾਣਾ ਸਿਟੀ ਮੋਗਾ ਨੂੰ ਭੇਜੀ ਗਈ।
ਠੱਗੀ ਦਾ ਸ਼ਿਕਾਰ ਹੋਏ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਐੱਸ. ਬੀ. ਆਈ. ਬੈਂਕ ਜੀ.ਟੀ. ਰੋਡ ਮੋਗਾ ਵਿੱਚੋਂ ਪੈਸੇ ਕਢਵਾਉਣ ਲਈ ਗਿਆ ਸੀ, ਜਿੱਥੇ ਇੱਕ ਅਣਜਾਣ ਆਦਮੀ ਏ.ਟੀ.ਐਮ ਵਿਚ ਮੌਜੂਦ ਸੀ। ਜਦ ਉਹ ਪੈਸੇ ਕਢਵਾਉਣ ਲੱਗਾ ਤਾਂ ਉਸ ਅਣਜਾਣ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਦਾ ਮੁਲਾਜਮ ਦੱਸਦੇ ਹੋਏ ਜਗਜੀਤ ਸਿੰਘ ਨੂੰ ਰਕਮ ਦੀ ਜਗ੍ਹਾ ਤੇ ਏ.ਟੀ.ਐੱਮ. ਪਿੰਨ ਭਰਨ ਲਈ ਕਿਹਾ।
ਜਗਜੀਤ ਸਿੰਘ ਨੇ ਜਦੋਂ ਪਿੰਨ ਭਰਿਆ ਜੋ ਏ.ਟੀ.ਐਮ ਸਕਰੀਨ ਉੱਪਰ ਦਿਖ ਗਿਆ ਅਤੇ ਅਣਜਾਣ ਆਦਮੀ ਨੇ ਉਹ ਏ.ਟੀ.ਐੱਮ. ਪਿੰਨ (ATM Pin) ਪੜ੍ਹ ਲਿਆ। ਪਿਨ ਪੜ੍ਹਨ ਤੋ ਬਾਅਦ ਉਸ ਅਣਜਾਣ ਵਿਅਕਤੀ ਨੇ ਗੱਲਾਂ ’ਚ ਉਲਝਾ ਕੇ ਧੋਖੇ ਨਾਲ ਏ.ਟੀ.ਐੱਮ. ਕਾਰਡ ਬਦਲ ਲਿਆ। ਬਾਅਦ ਵਿਚ ਅਣਜਾਣ ਵਿਅਕਤੀ ਵੱਲੋਂ ਜਗਜੀਤ ਸਿੰਘ ਦਾ ਏ.ਟੀ.ਐਮ ਕਾਰਡ ਵਰਤ ਕੇ ਉਸਦੇ ਖਾਤੇ ਵਿਚੋਂ ਕੁੱਲ 19000/- ਰੁਪਏ ਕਢਵਾ ਲਏ।
ਮੋਗਾ ਪੁਲਿਸ ਵੱਲੋ ਇਸ ਦਰਖਾਸਤ ਦੀ ਪੜਤਾਲ ਟੈਕਨੀਕਲ ਤਰੀਕੇ ਨਾਲ ਕਰਦੇ ਹੋਏ ਵੱਖ-ਵੱਖ ਜਗ੍ਹਾ ਦੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਗਏ ਅਤੇ ਧੋਖਾਧੜੀ ਕਰਨ ਵਾਲੇ ਦੋਸ਼ੀ ਦੀਆ ਤਸਵੀਰਾਂ ਜਿਲ੍ਹਾ ਮੋਗਾ ਦੇ ਵੱਖ-ਵੱਖ ਥਾਣਿਆ ਵਿਚ ਭੇਜੀਆ ਗਈਆ।