Phagwara Rail Accident: ਫਗਵਾੜਾ ਰੇਲਵੇ ਸਟੇਸ਼ਨ ਦੇ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਹੈ। ਜਦ ਰੇਲਵੇ ਸਟੇਸ਼ਨ ਤੋਂ ਇੱਕ ਮਾਲਗੱਡੀ ਲੁਧਿਆਣਾ ਵੱਲ ਰਵਾਨਾ ਹੁੰਦੇ ਹੀ ਖੇੜਾ ਫਾਟਕ ਕੋਲ ਇੰਜਣ ਕੁਝ ਡੱਬੇ ਲੈ ਕੇ ਅੱਗੇ ਨਿਕਲ ਗਿਆ ਤੇ ਇੱਕ ਡੱਬੇ ਦੀ ਹੁੱਕ ਖੁੱਲ੍ਹ ਗਈ, ਜਿਸ ਕਾਰਨ ਪਿਛਲੇ ਵਾਲੇ ਡੱਬੇ ਪਿੱਛੇ ਹੀ ਰਹਿ ਗਏ। ਗਨੀਮਤ ਇਹ ਰਹੀ ਕਿ ਉਹ ਫਾਟਕ ਦੇ ਪਿੱਛੇ ਹੀ ਰੁਕ ਗਏ। ਜੇਕਰ ਫਾਟਕ ਦੇ ਕੋਲ ਆ ਜਾਂਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ।


COMMERCIAL BREAK
SCROLL TO CONTINUE READING

ਮੌਕੇ ਉਤੇ ਮਿਲੀ ਜਾਣਕਾਰੀ ਫਗਵਾੜਾ ਰੇਲਵੇ ਸਟੇਸ਼ਨ ਉਤੇ ਮਾਲਗੱਡੀ ਖੜ੍ਹੀ ਸੀ ਕਿ ਜਿਸ ਤਰ੍ਹਾਂ ਹੀ ਉਸ ਨੂੰ ਸਿਗਨਲ ਮਿਲਿਆ ਤਾਂ ਉਹ ਲੁਧਿਆਣਾ ਲਈ ਰਵਾਨਾ ਹੋਣ ਲੱਗੀ, ਜਿਸ ਤਰ੍ਹਾਂ ਗੱਡੀ ਖੇੜਾ ਪਾਠਕ ਕੋਲ ਪਹੁੰਚੀ ਤਾਂ ਇੱਕ ਡੱਬੇ ਦੀ ਹੁੱਕ ਨਿਕਲ ਗਈ, ਜਿਸ ਦੀ ਸੂਚਨਾ ਮਿਲਦੇ ਹੀ ਰੇਲਵੇ ਸਟਾਫ ਅਤੇ ਰੇਲਵੇ ਸਟੇਸ਼ਨ ਮਾਸਟਰ ਮੌਕੇ ਪੁੱਜੇ।


ਫਾਟਕ ਕੋਲ ਕਰੀਬ 20 ਮਿੰਟ ਤੱਕ ਮਾਲ ਗੱਡੀ ਰੁਕੀ ਰਹੀ। ਉਸ ਤੋਂ ਬਾਅਦ ਮੁਰੰਮਤ ਕਰਨ ਤੋਂ ਬਾਅਦ ਗੱਡੀ ਨੂੰ ਅੱਗੇ ਲਈ ਰਵਾਨਾ ਕੀਤਾ ਪਰ ਵੱਡੀ ਹੈਰਾਨੀ ਗੱਲ ਉਦੋਂ ਹੋਈ ਜਦ ਰੇਲਵੇ ਮੁਲਾਜ਼ਮਾਂ ਤੋਂ ਇਸ ਮਾਮਲੇ ਸਬੰਧ ਜਾਣਕਾਰੀ ਲੈਣੀ ਚਾਹੀ ਤਾਂ ਕੋਈ ਵੀ ਕਰਮਚਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸੀ। ਇਸ ਕਾਰਨ ਰੇਲਵੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਖੜ੍ਹੇ ਹੁੰਦੇ ਹਨ ਕਿਉਂਕਿ ਕਿਸੇ ਅਧਿਕਾਰੀ ਜਾਂ ਕਿਸੇ ਕਰਮਚਾਰੀ ਨੇ ਉਸ ਡੱਬੇ ਦੀ ਹੁੱਕ ਨੂੰ ਲਗਾਇਆ ਸੀ ਅਤੇ ਰਵਾਨਾ ਹੋਣ ਤੋਂ ਪਹਿਲਾ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ।


ਇਹ ਹੁਣ ਜਾਂਚ ਦਾ ਵਿਸ਼ਾ ਹੈ ਕਿ ਕੀ ਇਸ ਮਾਲਗੱਡੀ ਦੀ ਚੈਕਿੰਗ ਨਹੀਂ ਕੀਤੀ ਗਈ ਸੀ। ਜੇਕਰ ਚੈਕਿੰਗ ਕੀਤੀ ਗਈ ਹੈ ਤਾਂ ਕਿਸ ਅਧਿਕਾਰੀ ਦੀ ਲਾਪ੍ਰਵਾਹੀ ਨੂੰ ਛੁਪਾਉਣ ਲਈ ਫਗਵਾੜਾ ਰੇਲਵੇ ਸਟੇਸ਼ਨ ਉਤੇ ਤਾਇਨਾਤ ਸਟੇਸ਼ਨ ਮਾਸਟਰ ਅਤੇ ਮੌਕੇ ਉਤੇ ਪੁੱਜਿਆ ਸਟਾਫ ਕੁਝ ਵੀ ਦੱਸਣ ਨੂੰ ਤਿਆਰ ਸੀ।


ਹਾਲਾਂਕਿ ਤਕਨੀਕੀ ਵਿਭਾਗ ਦੇ ਕਰਮਚਾਰੀ ਮੌਕੇ ਉਤੇ ਆਏ ਸਨ ਤੇ ਦਬੀ ਹੋਈ ਜ਼ੁਬਾਨ ਉਤੇ ਮੰਨਿਆ ਕਿ ਮਾਲਗੱਡੀ ਦੇ ਡੱਬੇ ਦੀ ਹੁੱਕ ਟੁੱਟ ਗਈ ਸੀ, ਜਿਸ ਕਾਰਨ ਗੱਡੀ ਇੰਜਣ ਨਾਲ ਡੱਬੇ ਅਲੱਗ ਹੋ ਗਏ ਸਨ, ਜਿਸ ਦੀ ਮੁਰੰਮਤ ਕਰਕੇ ਅੱਗੇ ਲਈ ਰਵਾਨਾ ਕਰ ਦਿੱਤਾ ਗਿਆ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਰੇਲਵੇ ਵਿਭਾਗ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਜਾਂ ਫਿਰ ਨਹੀਂ।