Giddarbaha News: ਗਿੱਦੜਬਾਹਾ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਸਾਰੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣਦੀ ਜਾ ਰਹੀ ਹੈ। ਸਿਆਸੀ ਪਾਰਟੀਆਂ ਵੱਲੋਂ ਪੂਰੀ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਮਨਪ੍ਰੀਤ ਬਾਦਲ ਦੀ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚ ਨੌਕਰੀ ਦਿਵਾਉਣ ਦੀ ਵੀਡੀਓ ਸੋਸ਼ਲ ਮੀਡੀਆ ਨਾਲ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਨਪ੍ਰੀਤ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪੀਆਰਟੀਸੀ ਦਾ ਐਮਡੀ ਕੋਲੋਂ ਉਹ ਉਨ੍ਹਾਂ ਦੇ ਬੇਟੇ ਨੂੰ ਨੌਕਰੀ ਦਿਵਾ ਦੇਣਗੇ।


ਤੁਹਾਡੇ ਬੱਚਿਆਂ ਨੂੰ ITBP,CRPF, BSF, ਜੋ ਕਿ ਕੇਂਦਰੀ ਏਜੰਸੀਆਂ ਹਨ, ਵਿੱਚ ਨੌਕਰੀਆਂ ਮਿਲਣਗੀਆਂ। ਰਾਜ ਦੇ ਰੇਲ ਮੰਤਰੀ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਵਿੱਚ ਘੁੰਮ ਰਹੇ ਹਨ, ਅਜਿਹੇ ਵਿੱਚ ਅਸੀਂ ਲੋਕਾਂ ਨੂੰ ਰੇਲਵੇ ਵਿੱਚ ਨੌਕਰੀਆਂ ਦੇਵਾਂਗੇ, ਜਿਵੇਂ ਹੀ ਤੁਹਾਨੂੰ ਕੋਈ ਰੋਲ ਨੰਬਰ ਮਿਲੇਗਾ, ਕਿਰਪਾ ਕਰਕੇ ਮੈਨੂੰ ਦੱਸੋ। ਮਨਪ੍ਰੀਤ ਬਾਦਲ ਵੀ ਅਗਨੀਵੀਰ 'ਤੇ ਸਵਾਲ ਉਠਾਉਂਦੇ ਨਜ਼ਰ ਆਏ, ਕਿਹਾ ਕਿ ਹੁਣ ਫੌਜ ਨਹੀਂ ਬਚੀ, ਸਿਰਫ 4 ਸਾਲ ਦੀ ਨੌਕਰੀ ਬਚੀ ਹੈ।


ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਘੇਰਿਆ
ਇਸ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਮਨਪ੍ਰੀਤ ਬਾਦਲ ਨੂੰ ਆਪਣੇ ਨਿਸ਼ਾਨੇ ਉਤੇ ਲੈ ਲਿਆ ਹੈ। ਇਸ ਉਤੇ 'ਆਪ' ਆਗੂ ਨੀਲ ਗਰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਗੱਪਾਂ ਮਾਰ ਰਿਹਾ ਹੈ ਤੇ ਪੰਜਾਬ ਦੇ ਅੰਦਰ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਉਤੇ ਨੌਕਰੀਆਂ ਦੇ ਰਹੀ ਹੈ। ਗਰਗ ਨੇ ਮਨਪ੍ਰੀਤ ਬਾਦਲ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿੰਨੀਆਂ ਨੌਕਰੀਆਂ ਦਿੱਤੀਆਂ।


ਮਨਪ੍ਰੀਤ ਬਾਦਲ ਦੇ ਵਾਇਰਲ ਵੀਡੀਓ ‘ਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਭੜਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ। ਹੁਣ ਤੁਹਾਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ।


ਦੂਜੇ ਪਾਸੇ ਮਨਪ੍ਰੀਤ ਬਾਦਲ ਦਾ ਪੱਖ ਪੂਰਦਿਆਂ ਹੋਇਆ ਭਾਜਪਾ ਆਗੂ ਹਰਜੀਤ ਗਰੇਵਾਲ ਕਿਹਾ ਕਿ, ਮਨਪ੍ਰੀਤ ਬਾਦਲ ਬੜੇ ਸੂਝਵਾਨ ਵਿਅਕਤੀਆਂ ਹਨ, ਉਹ ਸਰਕਾਰ ’ਚ ਵੀ ਰਹੇ ਹਨ ਅਤੇ ਜਿਹੜਾ ਵਾਅਦਾ ਮਨਪ੍ਰੀਤ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ, ਮੈਨੂੰ ਉਮੀਦ ਹੈ ਕਿ, ਉਹ ਇਸ ਨੂੰ ਪੂਰਾ ਕਰਨਗੇ।


ਮਨਪ੍ਰੀਤ ਬਾਦਲ ਦਾ ਸਪੱਸ਼ਟੀਕਰਨ


ਇਸ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਸਪੱਸ਼ਟੀਕਰਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਸੇਧ ਦੇਣਾ ਮੇਰਾ ਧਰਮ ਹੈ। ਪੰਜਾਬ ਛੋਟਾ ਸੂਬਾ ਹੈ ਇਥੇ ਨੌਕਰੀਆਂ ਘੱਟ ਹਨ। ਇਥੋਂ ਦੇ ਲੋਕ ਕੇਂਦਰ ਦੀ ਫੋਜ ਅਤੇ ਰੇਲਵੇ ਵਰਗੀਆਂ ਨੌਕਰੀਆਂ ਵਿੱਚ ਭਰਤੀ ਹੋ ਸਕਦੇ ਹਨ। ਮੈਂ ਜਿਥੇ ਵੀ ਜਾਂਦਾ ਹਾਂ ਉਥੇ ਲੋਕਾਂ ਨੂੰ ਇਹੀ ਸਲਾਹ ਦਿੰਦਾ ਹਾਂ ਅਤੇ ਗਿੱਦੜਬਾਹਾ ਦੇ ਸੈਂਕੜੇ ਨੌਜਵਾਨਾਂ ਨੂੰ ਹੁਣ ਤੱਕ ਭਰਤੀ ਵੀ ਕਰਵਾਇਆ ਹੈ। ਰਾਜਾ ਵੜਿੰਗ ਵਰਗੇ ਲੋਕਾਂ ਨੂੰ ਤਾਂ ਸੀ ਪਾਈਟ ਦਾ ਮਤਲਬ ਵੀ ਨਹੀਂ ਪਤਾ ਹੋਣਾ।