Jalandhar News (ਸੁਨੀਲ ਮਹਿੰਦਰੂ): ਸ਼ਨਿੱਚਰਵਾਰ ਨੂੰ ਪੰਜਾਬ ਦੇ ਜਲੰਧਰ 'ਚ ਮਸ਼ਹੂਰ ਕਰਮਾ ਫੈਸ਼ਨ ਦੇ ਬਾਹਰ ਧਮਕੀ ਭਰਿਆ ਪੱਤਰ ਮਿਲਣ 'ਤੇ ਸਨਸਨੀ ਫੈਲ ਗਈ। ਧਮਕੀ ਪੱਤਰ ਦੇ ਨਾਲ ਇੱਕ ਰੌਂਦ ਵੀ ਮਿਲਿਆ ਹੈ। ਲੈਟਰ ਅਤੇ ਰੌਂਦ ਪੀੜਤ ਨੇ ਥਾਣਾ-4 ਦੀ ਪੁਲਿਸ ਨੂੰ ਸੌਂਪ ਦਿੱਤਾ ਹੈ। ਮਾਮਲੇ ਦੀ ਸ਼ਿਕਾਇਤ ਕਰਮਾ ਫੈਸ਼ਨ ਦੇ ਮਾਲਕ ਰਾਘਵ ਨੇ ਪੁਲਿਸ ਨੂੰ ਦਿੱਤੀ ਹੈ।


COMMERCIAL BREAK
SCROLL TO CONTINUE READING

ਰਾਘਵ ਨੇ ਦੱਸਿਆ ਕਿ ਚਿੱਠੀ 'ਚ ਲਿਖਿਆ ਸੀ ਕਿ ਇਹ ਰੌਂਦ ਤੁਹਾਨੂੰ ਬਤੌਰ ਤੋਹਫੇ ਵਜੋਂ ਭੇਜਿਆ ਗਿਆ ਹੈ। ਜੇਕਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰੋਗੇ ਤਾਂ ਇਕ ਰੌਂਦ ਨਾਲ ਤੁਹਾਡਾ ਨੁਕਸਾਨ ਕਰ ਸਕਦੇ ਹਾਂ। ਰਾਘਵ ਮੁਤਾਬਕ ਪੱਤਰ ਵਿੱਚ ਜੀਬੀ ਅਤੇ ਐਲਬੀ ਲਿਖਿਆ ਹੋਇਆ ਸੀ। ਇਹ ਚਿੱਠੀ ਉਸ ਦੇ ਸੁਰੱਖਿਆ ਗਾਰਡ ਨੂੰ ਮਿਲੀ ਸੀ। ਜਾਣਕਾਰੀ ਮੁਤਾਬਕ ਇਹ ਪੂਰੀ ਘਟਨਾ ਸਵੇਰ ਦਾ ਹੈ।


ਜਦੋਂ ਸ਼ੋਅਰੂਮ ਦੇ ਸੁਰੱਖਿਆ ਗਾਰਡ ਨੂੰ ਇੱਕ ਪੱਤਰ ਤੇ ਇੱਕ ਜਿੰਦਾ ਰੌਂਦ ਮਿਲਿਆ। ਸੁਰੱਖਿਆ ਗਾਰਡ ਨੇ ਤੁਰੰਤ ਆਪਣੇ ਮਾਲਕ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਚਿੱਠੀ ਵਿੱਚ ਦੋ ਨਾਂ ਲਿਖੇ ਹਨ। ਜਿਸ ਵਿੱਚ ਇੱਕ ਹੈ LB (ਲਾਰੈਂਸ ਬਿਸ਼ਨੋਈ) ਅਤੇ ਦੂਜਾ ਐਲਬੀ (ਗੋਲਡੀ ਬਰਾੜ) ਹੈ। ਪੱਤਰ ਹਿੰਦੀ ਵਿੱਚ ਲਿਖਿਆ ਗਿਆ ਹੈ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।


ਪਿਛਲੇ ਮਹੀਨੇ ਧਮਕੀ ਭਰੀ ਕਾਲ ਆਈ ਸੀ
ਕਰਮਾ ਫੈਸ਼ਨ ਦੇ ਮਾਲਕ ਰਾਘਵ ਨੇ ਦੱਸਿਆ ਕਿ ਉਸ ਨੂੰ ਕਾਫੀ ਸਮੇਂ ਤੋਂ ਧਮਕੀਆਂ ਭਰੇ ਫੋਨ ਆ ਰਹੇ ਸਨ। ਇਹ ਪਿਛਲੇ ਮਹੀਨੇ ਸ਼ੁਰੂ ਹੋਇਆ ਸੀ। ਪੀੜਤ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਕੋਈ ਸਾਈਬਰ ਠੱਗ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਕਾਰਨ ਉਸ ਨੇ ਸ਼ਿਕਾਇਤ ਨਹੀਂ ਕੀਤੀ। ਰਾਘਵ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਫੋਨ ਆਇਆ ਤਾਂ ਉਹ ਉਕਤ ਨੰਬਰ ਨੂੰ ਬਲਾਕ ਕਰ ਦਿੰਦਾ ਸੀ ਪਰ ਅੱਜ ਪੱਤਰ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਡਰਿਆ ਹੋਇਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਕਰਮਾ ਫੈਸ਼ਨ ਦੇ ਮਾਲਕ ਕੋਲ ਕਈ ਪੰਜਾਬੀ ਗਾਇਕ ਅਤੇ ਕਲਾਕਾਰ ਕੱਪੜੇ ਖਰੀਦਣ ਲਈ ਆਉਂਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਸ਼ੋਅਰੂਮ 'ਤੇ ਕੱਪੜੇ ਖਰੀਦਣ ਪਹੁੰਚੇ ਸਨ।


ਇਹ ਵੀ ਪੜ੍ਹੋ : Bathinda Murder Case: ਦੋਸਤਾਂ ਨੇ ਦੋਸਤ ਦੀ ਹੱਤਿਆ ਕਰਕੇ ਲਾਸ਼ ਘਰ 'ਚ ਦੱਬੀ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ