Paddy Lifting in Punjab: ਪੰਜਾਬ ਵਿੱਚ ਲਿਫਟਿੰਗ ਜ਼ੋਰ ਫੜ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ  (Paddy Lifting) ਨੇ ਵੱਡੀ ਰਫਤਾਰ ਫੜੀ ਹੈ। ਲਿਫਟਿੰਗ ਦਾ ਅੰਕੜਾ 4 LMT ਨੂੰ ਪਾਰ ਕਰ ਰਿਹਾ ਹੈ। 27 ਅਕਤੂਬਰ ਨੂੰ 4.13 LMT ਲਿਫਟਿੰਗ ਹੋਈ ਹੈ। ਅੱਜ 28 ਅਕਤੂਬਰ ਨੂੰ 2288 ਮਿੱਲਰ ਲਿਫਟਿੰਗ  (Paddy Lifting) ਕਰਨਗੇ।ਅੱਜ ਲਿਫਟਿੰਗ ਦਾ ਅੰਕੜਾ 5 LMT ਨੂੰ ਪਾਰ ਕਰਨ ਦੀ ਉਮੀਦ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਵਿੱਚ ਪਿਛਲੇ 6 ਦਿਨਾਂ ਵਿੱਚ ਲਿਫਟਿੰਗ (Paddy Lifting) ਵਿੱਚ ਤਿੰਨ ਗੁਣਾ ਵਾਧਾ ਹੋਇਆ ਸੀ। ਦਰਅਸਲ, 21 ਅਕਤੂਬਰ ਨੂੰ ਲਿਫਟਿੰਗ 1.39 LMT ਸੀ, ਉਹ 26 ਅਕਤੂਬਰ ਨੂੰ ਵਧ ਕੇ 3.383 LMT ਹੋ ਗਈ ਹੈ। ਲਿਫਟਿੰਗ ਦੀ ਰਫਤਾਰ ਹਰ ਦਿਨ ਵਧ ਰਹੀ ਹੈ। ਇਸ ਤੋਂ ਇਲਾਵਾ ਅੱਜ 2350 ਤੋਂ ਵੱਧ ਮਿੱਲਰ ਲਿਫਟਿੰਗ ਦੀ ਸੰਭਾਵਨਾ ਜਤਾ ਰਹੇ ਹਨ। 


ਇਹ ਵੀ ਪੜ੍ਹੋ: Farmers Protest: ਮਾਨਸਾ 'ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲ


ਪੰਜਾਬ ਵਿੱਚ ਲਿਫਟਿੰਗ ਜ਼ੋਰ ਫੜਿਆ (Paddy Lifting in Punjab)


21st: 139172 MT
22nd: 231124 MT
23rd: 204129 MT
24th: 262890 MT
25th: 282055 MT
26th: 383146 MT


ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜੰਗੀ ਪੱਧਰ 'ਤੇ ਮੰਡੀਆਂ 'ਚੋਂ ਝੋਨਾ ਚੁੱਕਣ  (Paddy Lifting) ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅਨਾਜ ਦੀ ਖਰੀਦ ਅਤੇ ਲਿਫਟਿੰਗ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੇ ਖਰੀਦ ਸੀਜ਼ਨ 2024-25 ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਅਤੇ ਇਸ ਸਬੰਧੀ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਇਹ ਵੀ ਪੜ੍ਹੋPaddy Lifting Issue: CM ਮਾਨ ਦੀ ਅਗਵਾਈ 'ਚ ਝੋਨੇ ਦੀ ਲਿਫਟਿੰਗ ਨੇ ਫੜੀ ਰਫ਼ਤਾਰ! ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ