Paddy Lifting Issue: CM ਮਾਨ ਦੀ ਅਗਵਾਈ 'ਚ ਝੋਨੇ ਦੀ ਲਿਫਟਿੰਗ ਨੇ ਫੜੀ ਰਫ਼ਤਾਰ! ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ
Advertisement
Article Detail0/zeephh/zeephh2490471

Paddy Lifting Issue: CM ਮਾਨ ਦੀ ਅਗਵਾਈ 'ਚ ਝੋਨੇ ਦੀ ਲਿਫਟਿੰਗ ਨੇ ਫੜੀ ਰਫ਼ਤਾਰ! ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ

Paddy Lifting in Punjab: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੇ ਵੱਡੀ ਰਫਤਾਰ ਫੜੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਵਿੱਚ ਪਿਛਲੇ 6 ਦਿਨਾਂ ਵਿੱਚ ਲਿਫਟਿੰਗ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।

 

Paddy Lifting Issue: CM ਮਾਨ ਦੀ ਅਗਵਾਈ 'ਚ ਝੋਨੇ ਦੀ ਲਿਫਟਿੰਗ ਨੇ ਫੜੀ ਰਫ਼ਤਾਰ! ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ

Paddy Lifting in Punjab: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਵਾਈ 'ਚ ਝੋਨੇ ਦੀ ਲਿਫਟਿੰਗ (Paddy Lifting in Punjab)  ਨੇ ਰਫ਼ਤਾਰ ਫੜੀ ਹੈ।  ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਵਿੱਚ ਪਿਛਲੇ 6 ਦਿਨਾਂ ਵਿੱਚ ਲਿਫਟਿੰਗ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਦਰਅਸਲ, 21 ਅਕਤੂਬਰ ਨੂੰ ਲਿਫਟਿੰਗ 1.39 LMT ਸੀ, ਉਹ 26 ਅਕਤੂਬਰ ਨੂੰ ਵਧ ਕੇ 3.383 LMT ਹੋ ਗਈ ਹੈ। ਲਿਫਟਿੰਗ ਦੀ ਰਫਤਾਰ ਹਰ ਦਿਨ ਵਧ ਰਹੀ ਹੈ। ਇਸ ਤੋਂ ਇਲਾਵਾ ਅੱਜ 2350 ਤੋਂ ਵੱਧ ਮਿੱਲਰ ਲਿਫਟਿੰਗ ਦੀ ਸੰਭਾਵਨਾ ਜਤਾ ਰਹੇ ਹਨ। 

ਪਿਛਲੇ 6 ਦਿਨਾਂ ਵਿੱਚ ਲਿਫਟਿੰਗ ਵਿੱਚ ਕਿੰਨਾ ਵਾਧਾ ਹੋਇਆ

21st: 139172 MT
22nd: 231124 MT
23rd: 204129 MT
24th: 262890 MT
25th: 282055 MT
26th: 383146 MT

ਇਹ ਵੀ ਪੜ੍ਹੋ: Farmers Protest: ਝੋਨੇ ਦੀ ਖਰੀਦ ਨੂੰ ਲੈਕੇ ਪੱਕੇ ਸੜਕਾਂ 'ਤੇ ਡਟੇ ਕਿਸਾਨ, ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਤੇ ਪ੍ਰਹਿਲਾਦ ਜੋਸ਼ੀ ਨਾਲ ਕੀਤੀ ਗੱਲਬਾਤ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜੰਗੀ ਪੱਧਰ 'ਤੇ ਮੰਡੀਆਂ 'ਚੋਂ ਝੋਨਾ ਚੁੱਕਣ ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅਨਾਜ ਦੀ ਖਰੀਦ ਅਤੇ ਲਿਫਟਿੰਗ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। 

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੇ ਖਰੀਦ ਸੀਜ਼ਨ 2024-25 ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਅਤੇ ਇਸ ਸਬੰਧੀ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਖਰੀਦ ਸੀਜ਼ਨ ਦੀ ਨਿਰਵਿਘਨ ਰਫ਼ਤਾਰ ਇਸ ਤੱਥ ਤੋਂ ਲਗਾਈ ਜਾ ਸਕਦੀ ਹੈ ਕਿ ਇਸ ਸਾਲ ਵਾਢੀ ਦਾ ਸੀਜ਼ਨ ਇਕ ਹਫ਼ਤਾ ਪਛੜ ਗਿਆ ਸੀ ਪਰ ਇਸ ਦੇ ਬਾਵਜੂਦ ਹੁਣ ਤੱਕ ਤਕਰੀਬਨ 38.41 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਰੋਜ਼ਾਨਾ 4.88 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ।

Trending news