ਪੰਜਾਬ ਗਵਰਨਰ ਦੇ ਗੁਰਦਾਸਪੁਰ ਦੌਰੇ ਤੋਂ ਪਹਿਲਾਂ ਪਾਕਿਸਤਾਨੀ ਡਰੋਨ ਵੱਲੋਂ ਭਾਰਤ ਦੀ ਸਰਹਦ `ਚ ਘੁਸਪੈਠ ਦੀ ਕੋਸ਼ਿਸ਼
ਅਜਿਹੀਆਂ ਕੋਸ਼ਿਸ਼ਾਂ ਨੂੰ ਕਈ ਵਾਰ ਬੀਐਸਐਫ ਵੱਲੋਂ ਫਾਇਰਿੰਗ ਕਰਕੇ ਵਾਪਿਸ ਭੇਜ ਦਿੱਤਾ ਗਿਆ ਹੈ।
Pakistani Drone in Gurdaspur ahead of Punjab Governor Banwarilal Purohit visit news: ਪੰਜਾਬ 'ਚ ਭਾਰਤ ਦੀ ਸਰਹਦ 'ਤੇ ਪਾਕਿਸਤਾਨ ਤੋਂ ਡਰੋਨ ਆਉਣ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਗੁਰਦਾਸਪੁਰ ਦੌਰੇ ਤੋਂ ਪਹਿਲੇ ਪਾਕਿਸਤਾਨੀ ਡਰੋਨ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਸਰਹਦ 'ਤੇ ਤਾਇਨਾਤ ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨੀ ਡਰੋਨ 'ਤੇ ਕਈ ਰਾਉਂਡ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵੱਲ ਚਲਾ ਗਿਆ। ਦੱਸ ਦਈਏ ਕਿ ਅੱਜ ਯਾਨੀ 1 ਫਰਵਰੀ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਹੁੰਚ ਰਹੇ ਹਨ ਅਤੇ ਇਸ ਦੌਰਾਨ ਉਹ ਸਰਹੱਦੀ ਪਿੰਡਾਂ ਦੇ ਸਰਪੰਚਾਂ ਨਾਲ ਇੱਕ ਮੀਟਿੰਗ ਕਰਨਗੇ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਪੰਜਾਬ ਦੇ ਗਵਰਨਰ ਦੇ ਦੌਰੇ ਤੋਂ ਪਹਿਲਾਂ ਪਾਕਿਸਤਾਨੀ ਡਰੋਨ ਨੇ ਘੁਸਪੈਠ ਦੀ ਸਰਗਰਮੀ ਨੂੰ ਅਜ਼ਾਮ ਦਿੱਤਾ ਹੈ। ਹਾਲਾਂਕਿ ਹਰ ਵਾਰ ਬੀਐੱਸਐੱਫ ਵੱਲੋਂ ਮੁੰਹ ਤੋੜ ਜਵਾਬ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Union Budget 2023 in Punjabi Live Updates: 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾ ਮੋਦੀ ਸਰਕਾਰ ਦਾ ਅੰਤਮ ਪੂਰਾ ਬਜਟ ਅੱਜ
ਇੰਨ੍ਹੀ ਦਿਨੀ ਪਾਕਿਸਤਾਨ ਵੱਲੋਂ ਸਰਹਦ ਪਾਰ ਤੋਂ ਲਗਾਤਾਰ ਆਪਣੀ ਨਾਪਾਕ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਗੁਰਦਾਸਪੁਰ ਸੈਕਟਰ ਦੇ ਇੱਕ ਵੱਡੇ ਅਧਿਕਾਰੀ ਦੇ ਮਾਧਿਅਮ ਤੋਂ ਮਿਲੀ ਜਾਣਕਾਰੀ ਤੋਂ ਇਹ ਗੱਲ ਸਪੱਸ਼ਟ ਹੋਈ ਹੈ ਕਿ ਬੀਐਸਐਫ ਵੱਲੋਂ ਇਹ ਨੋਟ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਡਰੋਨ ਲਗਾਤਾਰ ਭਾਰਤ ਦੀ ਸਰਹਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਅਜਿਹੀਆਂ ਕੋਸ਼ਿਸ਼ਾਂ ਨੂੰ ਕਈ ਵਾਰ ਬੀਐਸਐਫ ਵੱਲੋਂ ਫਾਇਰਿੰਗ ਕਰਕੇ ਵਾਪਿਸ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Peshawar mosque blast case: ਮਰਨ ਵਾਲਿਆਂ ਦੀ ਗਿਣਤੀ 100 ਤੱਕ ਪਹੁੰਚੀ