Pan-Aadhar link News: ਕੇਂਦਰੀ ਪ੍ਰਤੱਖ ਟੈਕਸ ਬੋਰਡ ਵੱਲੋਂ ਆਧਾਰ ਨੂੰ ਪੈਨ ਨਾਲ ਲਿੰਕ (Pan-Aadhar link) ਕਰਨ ਦੀ ਸਮਾਂ ਸੀਮਾ ਦੀ ਆਖਰੀ ਤਰੀਕ 30 ਜੂਨ ਤੱਕ ਸੀ ਜੋ ਕਿ ਕੱਲ ਖ਼ਤਮ ਹੋ ਗਈ ਸੀ। ਹੁਣ 1 ਜੁਲਾਈ, 2023 ਤੋਂ ਜਿਸ ਦਾ ਪੈਨ ਆਧਾਰ ਲਿੰਕ ਨਹੀਂ ਹੈ ਉਸ ਨੂੰ ਜੁਰਮਾਨਾ ਭਰਨਾ ਪਵੇਗਾ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਇਸ ਕੰਮ ਲਈ ਪਹਿਲਾਂ 31 ਮਾਰਚ 2023 ਦੀ ਤਰੀਕ ਪੱਕੀ ਕੀਤੀ ਗਈ ਸੀ ਪਰ ਫਿਰ ਇਕੱਠੇ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਸੀ। ਹੁਣ ਪੈਨ-ਆਧਾਰ ਨੂੰ ਜੇਕਰ ਅਜੇ ਤੱਕ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਹਾਡਾ ਪੈਨ ਕਾਰਡ ਬੰਦ ਕਰ ਦਿੱਤਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਕਾਰਡ ਹੋਲਡਰ ਮਿਉਚੁਅਲ ਫੰਡ, ਸਟਾਕ ਮਾਰਕੀਟ ਨਿਵੇਸ਼ ਵਰਗੇ ਕੰਮ ਨਹੀਂ ਕਰ ਸਕਣਗੇ। 


ਇਹ ਵੀ ਪੜ੍ਹੋ: Punjab News:  ਯੂਨੀਫਾਰਮ ਸਿਵਲ ਕੋਡ ਦੇ ਵਿਰੋਧ 'ਚ ਉਤਰੀ SGPC; ਧਾਮੀ ਨੇ ਕਹੀ ਇਹ ਵੱਡੀ ਗੱਲ

ਇੰਨਾ ਹੀ ਨਹੀਂ ਅੱਜ ਦੇ ਸਮੇਂ 'ਚ ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਰੀਅਲ ਅਸਟੇਟ ਜਾਂ ਕਿਸੇ ਹੋਰ ਡੀਲ ਲਈ ਪੈਨ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ। ਪੈਨ ਕਾਰਡ ਦੇ ਬੰਦ ਹੋਣ 'ਤੇ ਜੇਕਰ ਤੁਸੀਂ ਇਸ ਨੂੰ ਕਿਸੇ ਵਿੱਤੀ ਕੰਮ ਲਈ ਦਸਤਾਵੇਜ਼ ਵਜੋਂ ਵਰਤਦੇ ਹੋ। ਇਸੇ ਲਈ ਇਨਕਮ ਟੈਕਸ ਵਿਭਾਗ ਵੀ ਲਗਾਤਾਰ ਲੋਕਾਂ ਨੂੰ ਇਸ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਦੀ ਸਲਾਹ ਦਿੰਦਾ ਹੈ।


ਸੂਤਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਤੁਹਾਡੇ ਕੋਲ ਅਜੇ ਵੀ ਮੌਕਾ ਹੈ। ਤੁਸੀਂ ਅਜੇ ਵੀ ਪੈਨ ਕਾਰਡ ਨੂੰ ਆਧਾਰ ਨੰਬਰ ਨਾਲ ਲਿੰਕ ਕਰ ਸਕਦੇ ਹੋ। ਜੇਕਰ ਉਹ ਜੁਲਾਈ 'ਚ ਪੈਨ ਕਾਰਡ ਲਿੰਕ ਕਰਵਾ ਲੈਂਦਾ ਹੈ, ਤਾਂ ਉਸ ਨੂੰ 1,000 ਰੁਪਏ ਦਾ ਚਲਾਨ ਦੇਣਾ ਹੋਵੇਗਾ।


ਕਿੰਨੀ ਵਾਰ ਵਧਾਈ ਗਈ ਹੈ ਸਮਾਂ ਸੀਮਾ 
-ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੇ ਪਹਿਲਾਂ ਪੈਨ ਆਧਾਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ 31 ਮਾਰਚ 2022 ਤੈਅ ਕੀਤੀ ਸੀ।
-ਇਸ ਤੋਂ ਬਾਅਦ ਸਮਾਂ ਸੀਮਾ 30 ਜੂਨ 2022 ਤੱਕ ਵਧਾ ਦਿੱਤੀ ਸੀ ਅਤੇ 500 ਰੁਪਏ ਫੀਸ ਲਗਾਈ ਸੀ।
-ਇਸ ਤੋਂ ਬਾਅਦ 1,000 ਰੁਪਏ ਫੀਸ ਲਗਾ ਕੇ ਸਮਾਂ ਸੀਮਾ 31 ਮਾਰਚ 2023 ਤੱਕ ਵਧਾ ਦਿੱਤੀ ਗਈ।
-ਹੁਣ ਪੈਨ ਨੂੰ ਆਧਾਰ ਲਿੰਕ ਕਰਨ ਦੀ ਸਮਾਂ ਸੀਮਾ ਇੱਕ ਵਾਰ ਫਿਰ 30 ਜੂਨ, 2023 ਤੱਕ ਵਧਾ ਦਿੱਤੀ ਗਈ ਸੀ ਹਾਲਾਂਕਿ ਇਸ ਵਾਰ ਫੀਸ ਨਹੀਂ ਵਧਾਈ ਗਈ ਹੈ।


ਇਹ ਵੀ ਪੜ੍ਹੋ: Raghav Chadha and Parineeti Chopra News: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਜਾਣੋ ਕਿਸ ਨੂੰ ਮਿਲੀ ਛੋਟ
1. ਅਸਾਮ, ਜੰਮੂ ਅਤੇ ਕਸ਼ਮੀਰ ਅਤੇ ਮੇਘਾਲਿਆ ਰਾਜਾਂ ਦੇ ਨਿਵਾਸੀਆਂ ਲਈ।
2. ਇਨਕਮ ਟੈਕਸ ਐਕਟ, 1961 ਦੇ ਅਨੁਸਾਰ ਗੈਰ-ਨਿਵਾਸੀ ਭਾਰਤੀ (NRI)।
3. ਕੋਈ ਵੀ ਵਿਅਕਤੀ ਜੋ ਪਿਛਲੇ ਸਾਲ ਦੌਰਾਨ ਕਿਸੇ ਵੀ ਸਮੇਂ 80 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਸੀ।
4. ਉਹ ਵਿਅਕਤੀ ਜੋ ਭਾਰਤ ਦੇ ਨਾਗਰਿਕ ਨਹੀਂ ਹਨ।