Panchayat Election News: ਪੰਚਾਇਤੀ ਚੋਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਲੋਕ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤੀ ਚੁਣੀ। ਮਸ਼ਹੂਰ ਕਵੀ ਹਾਸ਼ਮਸ਼ਾਹ ਅਤੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਪਿੰਡ ਦੀ ਪੰਚਾਇਤ ਚੁਣੀ ਗਈ ਹੈ।


COMMERCIAL BREAK
SCROLL TO CONTINUE READING

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਖਾਸ ਅਪੀਲ ਕਰਕੇ ਪਿੰਡ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਪੰਚਾਇਤੀ ਚੋਣ ਕੀਤੀ ਗਈ ਹੈ। ਇਸ ਪਿੰਡ ਵਿੱਚ ਜੋ ਪੰਚਾਇਤੀ ਚੁਣੀ ਗਈ ਹੈ, ਇਸ ਵਿੱਚ ਸਾਰੇ ਪੜ੍ਹੇ-ਲਿਖੇ ਮੈਂਬਰ ਚੁਣੇ ਗਏ ਹਨ।


ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਪਿੰਡ ਵਿੱਚ ਜ਼ਿਆਦਾਤਰ ਨੌਜਵਾਨ ਬਾਲੀਵਾਲ ਤੇ ਅਲੱਗ-ਅਲੱਗ ਗੇਮਾਂ ਖੇਡਦੇ ਹਨ, ਜਿਸ ਨੂੰ ਲੈ ਕੇ ਪਿੰਡ ਵਿੱਚ ਜਿਮ ਦੀ ਜ਼ਰੂਰਤ ਹੈ। ਬੱਚਿਆਂ ਲਈ ਸਟੇਡੀਅਮ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ : Phagwara Blast: ਦੁਸਹਿਰੇ ਵਾਲੇ ਦਿਨ ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ


ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਚੰਗੀਆਂ ਸਹੂਲਤਾਂ, ਲੜਕੀਆਂ ਦੇ ਸਕੂਲ ਨੂੰ ਅਪਗ੍ਰੇਡ ਕਰਵਾਉਣ, ਪਿੰਡ ਵਿੱਚ ਆਉਂਦੇ ਸਮੇਂ ਬਾਹਰ-ਬਾਹਰ ਸ਼ਾਨਦਾਰ ਗੇਟ ਹੋਣੇ ਚਾਹੀਦੇ ਹਨ, ਜਿਸ ਤੋਂ ਪਤਾ ਲੱਗ ਸਕੇ ਕਿ ਹਾਸ਼ਮਸ਼ਾਹ ਪਿੰਡ ਕਵੀ ਦੇ ਪਿੰਡ ਵਿੱਚ ਆ ਰਹੇ ਹਨ। ਉਤੇ ਪਿੰਡ ਨੂੰ ਸੁੰਦਰ ਪਿੰਡ ਬਣਾਉਣ ਲਈ ਲੋਕਾਂ ਦੀ ਜੋ ਵੀ ਸਮੱਸਿਆ ਹੋਵੇਗੀ। ਉਸ ਦੇ ਹੱਲ ਲਈ ਨਵੀਂ ਚੁਣੀ ਪੰਚਾਇਤ ਤੱਕ ਪਹੁੰਚ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Samana Firing: ਪਟਿਆਲਾ 'ਚ ਟਰੱਕ ਚਲਾਉਂਦੇ ਡਰਾਈਵਰ ਦੀ ਛਾਤੀ 'ਚ ਜਾ ਵੱਜੀ ਗੋਲੀ, ਜ਼ਖ਼ਮੀ ਖੁਦ ਹੀ ਪਹੁੰਚਿਆ ਪੁਲਿਸ ਕੋਲ