Panchayat Election: ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ
Panchayat Election: ਉਨ੍ਹਾਂ ਮੰਗ ਕੀਤੀ ਕਿ ਰਾਖ਼ਵੇਂਕਰਨ ਦੀ ਪੂਰੀ ਜਾਣਕਾਰੀ ਵੈਬਸਾਈਟ ’ਤੇ ਜਾਰੀ ਕੀਤੀ ਜਾਣੀ ਚਾਹੀਦੀ ਹੈ
Panchayat Election: ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਚਾਇਤੀ ਚੋਣਾਂ ਨਾਲ ਜੁੜੇ ਮਸਲੇ ਚੁੱਕੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਧਾਂਦਲੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਰਾਖ਼ਵੇਂਕਰਨ ਦੀ ਪੂਰੀ ਜਾਣਕਾਰੀ ਵੈਬਸਾਈਟ ’ਤੇ ਜਾਰੀ ਕੀਤੀ ਜਾਣੀ ਚਾਹੀਦੀ ਹੈ ਤੇ ਨਾਲ ਹੀ ਵੋਟਰ ਸੂਚੀ ਵੀ ਡੀ.ਸੀ. ਦੀ ਵੈਬਸਾਈਟ ’ਤੇ ਅਪਲੋਡ ਕੀਤੀ ਜਾਣੀ ਚਾਹੀਦੀ ਹੈ। ਪਿੰਡਾਂ ਦੇ ਰਾਖਵੇਂਕਰਨ ਦੀ ਜਾਣਕਾਰੀ ਵੈਬਸਾਈਟ 'ਤੇ ਜਾਰੀ ਕੀਤਾ ਜਾਵੇ।
ਬਾਜਵਾ ਦਾ ਦੋਸ਼ ਹੈ ਕਿ, ਪੰਚਾਇਤ ਸੈਕਟਰੀ ਅਤੇ ਬੀਡੀਪੀਓਜ਼ ਨੇ ਫੋਨ ਬੰਦ ਕੀਤੇ ਹਨ, ਹੁਣ ਉਮੀਦਵਾਰ ਐਨਓਸੀ ਕਿੱਥੋਂ ਲੈ ਕੇ ਆਉਣ। ਇਸ ਮੌਕੇ ਬਾਜਵਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ, 1 ਜਨਵਰੀ 2024 ਦੇ ਹਿਸਾਬ ਨਾਲ ਵੋਟਰ ਲਿਸਟ ਤਿਆਰ ਹੋਵੇ।
ਇਹ ਵੀ ਪੜ੍ਹੋ: PRTC Bus Conductor: PRTC ਬੱਸ ਕੰਡਕਟਰ 'ਤੇ ਇੱਕ ਵਿਅਕਤੀ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼, ਭੱਜ ਕੇ ਬਚਾਈ ਜਾਨ, ਜਾਮ ਕੀਤਾ ਰੋਡ
ਉਨ੍ਹਾਂ ਕਿਹਾ ਕਿ ਪੰਚਾਇਤ ਸੈਕਟਰੀ ਤੇ ਬੀ.ਡੀ.ਪੀ.ਓ. ਨੇ ਆਪਣੇ ਫੋਨ ਬੰਦ ਕੀਤੇ ਹੋਏ ਹਨ ਤਾਂ ਉਮੀਦਵਾਰ ਐਨ.ਓ.ਸੀ. ਕਿੱਥੋਂ ਲੈ ਕੇ ਆਉਣ। ਉਨ੍ਹਾਂ ਮੰਗ ਕੀਤੀ ਕਿ ਵੋਟਾਂ ਦੀ ਗਿਣਤੀ ਦੀ ਵੀਡੀਓਗਰਾਫ਼ੀ ਵੀ ਕੀਤੀ ਜਾਣੀ ਚਾਹੀਦੀ ਹੈ।