Bhakra Dam News: ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵੱਲੋਂ ਭਾਖੜਾ ਡੈਮ ਦਾ ਦੌਰਾ, ਬਾਅਦ `ਚ ਦੇਵੇਗੀ ਸੁਝਾਅ
Bhakra Dam News: ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਨੇ ਅੱਜ ਭਾਖੜਾ ਡੈਮ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇਥੇ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ।
Bhakra Dam News: ਸ਼ੁੱਕਰਵਾਰ ਨੂੰ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਨੰਗਲ ਪਹੁੰਚੇ ਜਿੱਥੇ ਉਨ੍ਹਾਂ ਨੇ ਭਾਖੜਾ ਡੈਮ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਕਮੇਟੀ ਦਾ ਕੰਮ ਵੱਡੇ ਪਾਵਰ ਪ੍ਰੋਜੈਕਟਾਂ ਦਾ ਜਾਇਜ਼ਾ ਲੈਣਾ ਤੇ ਉਸ ਦੇ ਸੁਧਾਰਾਂ ਬਾਰੇ ਸੁਝਾਅ ਦੇਣਾ ਹੈ। ਅੱਜ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਨੇ ਜਿਥੇ ਭਾਖੜਾ ਡੈਮ ਦਾ ਦੌਰਾ ਕੀਤਾ ਉੱਥੇ ਹੀ ਨੰਗਲ ਦੇ ਆਫੀਸਰ ਕਲੱਬ ਵਿਖੇ ਮੀਟਿੰਗ ਹੋਈ ਜਿਥੇ ਉਨ੍ਹਾਂ ਨੇ ਪਾਣੀ ਦੇ ਪ੍ਰਦੂਸ਼ਣ ਅਤੇ ਜ਼ਮੀਨੀ ਪਾਣੀ ਦਾ ਪੱਧਰ ਘੱਟ ਹੋਣ ਬਾਰੇ ਡੂੰਘਾਈ ਨਾਲ ਚਰਚਾ ਵੀ ਕੀਤੀ।
ਉਸ ਤੋਂ ਬਾਅਦ ਅਗਲੀ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ। ਬੀਬੀਐਮਬੀ ਦੇ ਚੇਅਰਮੈਨ ਵੀ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਭਾਖੜਾ ਡੈਮ ਦੇ ਚਾਰੇ ਪਾਸੇ ਚਾਰ ਨਵੇਂ ਪ੍ਰਾਜੈਕਟ ਲੱਗਣਗੇ। ਇਸ ਦੀ ਡੀਪੀਆਰ ਬਣੇਗੀ ਤੇ ਇਨ੍ਹਾਂ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਨਾਲ ਲਗਭਗ ਚਾਰ ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਵਿੱਚ ਇਜ਼ਾਫਾ ਹੋਵੇਗਾ। ਅੱਜ ਨੰਗਲ ਵਿਖੇ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਨੰਗਲ ਦੇ ਆਫ਼ੀਸਰ ਕਲੱਬ ਵਿਖੇ ਹੋਈ ਮੀਟਿੰਗ ਵਿੱਚ ਧਰਤੀ ਹੇਠਲਾ ਪਾਣੀ ਦੇ ਪੱਧਰ ਦਾ ਥੱਲੇ ਜਾਣਾ, ਨਦੀਆਂ ਤੇ ਦਰਿਆਵਾਂ ਦਾ ਪ੍ਰਦੂਸ਼ਣ ਹੋਣਾ ਤੇ ਪਾਵਰ ਪ੍ਰੋਜੈਕਟਾਂ ਨੂੰ ਕਿਸ ਤਰੀਕੇ ਹੋਰ ਵਧੀਆ ਕੀਤਾ ਜਾਵੇ ਉਸ ਬਾਰੇ ਸੁਝਾਵ ਦੇਣ ਲਈ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ
ਪਾਰਲੀਮੈਂਟਰੀ ਕਮੇਟੀ ਦੇ ਮੈਂਬਰ ਵੱਡੇ-ਵੱਡੇ ਪ੍ਰੋਜੈਕਟਾਂ ਦਾ ਦੌਰਾ ਕਰ ਰਹੇ ਹਨ। ਇਸ ਤੋਂ ਪਹਿਲਾ ਇਹ ਮੈਂਬਰ ਉਤਰਾਖੰਡ ਅਤੇ ਦੇਹਰਾਦੂਨ ਦੇ ਪ੍ਰੋਜੈਕਟਾਂ ਦਾ ਦੌਰਾ ਕਰ ਚੁੱਕੇ ਹਨ ਤੇ ਅੱਜ ਭਾਖੜਾ ਡੈਮ ਦਾ ਦੌਰਾ ਕਰ ਮੀਟਿੰਗ ਕੀਤੀ। ਬੀਬੀਐਮਬੀ ਦੇ ਚੇਅਰਮੈਨ ਨੇ ਗੱਲਬਾਤ ਦੌਰਾਨ ਕਈ ਹੋਰ ਮੁੱਦਿਆਂ ਉਤੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਚੰਗਾ ਤੇ ਬਿਜਲੀ ਦਾ ਉਤਪਾਦਨ ਵੀ ਵਧੀਆ ਹੋਵੇਗਾ।
ਇਹ ਵੀ ਪੜ੍ਹੋ : HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ CM ਮਨੋਹਰ ਲਾਲ ਖੱਟਰ ਦੇ ਪੈਰ ਛੂਹਣ ਦਾ ਵੀਡੀਓ ਹੋਇਆ ਵਾਇਰਲ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ