Partap Singh Bajwa: ਪ੍ਰਤਾਪ ਸਿੰਘ ਬਾਜਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਪੁੱਜੇ
Partap Singh Bajwa: ਖਨੌਰੀ ਸਰਹੱਦ ਉਤੇ ਕਿਸਾਨਾਂ ਦੀ ਮੰਗਾਂ ਲਈ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਹਨ।
Partap Singh Bajwa: ਖਨੌਰੀ ਸਰਹੱਦ ਉਤੇ ਕਿਸਾਨਾਂ ਦੀ ਮੰਗਾਂ ਲਈ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਅੰਦੋਲਨ ਸਮੇਂ ਕੇਂਦਰ ਸਰਕਾਰ ਵੱਲੋਂ ਸਾਰੀਆਂ ਹੀ ਮੰਗਾਂ ਮੰਨਣ ਉੱਤੇ ਸਹਿਮਤੀ ਜ਼ਾਹਿਰ ਕੀਤੀ ਸੀ। ਪਰ ਮੰਗਾਂ ਨੂੰ ਅਮਲੀਜਾਮਾ ਨਾ ਪਹਿਨਾਏ ਜਾਣ ਉਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉਤੇ ਬੈਠਣ ਲਈ ਮਜਬੂਰ ਹੋ ਗਏ।
ਬਾਜਵਾ ਨੇ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਅਤੇ ਕੇਂਦਰ ਸਰਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪਿਛਲੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਜੀ ਮੰਗਾਂ ਪੂਰੀਆਂ ਕੀਤੀਆਂ ਗਈਆਂ। ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਪੂਰੀਆਂ ਕੀਤੀਆਂ ਜਾਣ | ਉਨ੍ਹਾਂ ਭਰੋਸਾ ਦਿੱਤਾ ਕਿ ਕਾਂਗਰਸ ਕਿਸਾਨਾਂ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਕਿਸਾਨਾਂ ਨਾਲ ਇੱਕਮੁੱਠ ਹੋ ਕੇ ਚੱਲ ਰਹੇ ਅੰਦੋਲਨ ਵਿੱਚ ਹਰ ਸੰਭਵ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਅਕਸਰ ਸੰਸਦ ਵਿੱਚ ਜਾਂਦੇ ਸਨ ਤਾਂ ਉਹ ਭਾਜਪਾ ਦੇ ਆਗੂਆਂ ਨੂੰ ਕਹਿੰਦੇ ਸਨ ਕਿ ਉਹ ਪੀਐਮ ਮੋਦੀ ਨੂੰ ਕਹਿਣ ਕਿ ਇਹ ਤਿੰਨੋਂ ਕਾਨੂੰਨ ਵਾਪਸ ਲੈ ਲੈਣ ਪਰ ਭਾਜਪਾ ਦੇ ਆਗੂਆਂ ਦਾ ਕਹਿਣਾ ਹੁੰਦਾ ਸੀ ਕਿ ਜਦੋਂ ਵੀ ਪੀਐਮ ਮੋਦੀ ਨੇ ਕੋਈ ਫੈਸਲਾ ਲਿਆ ਹੈ ਤਾਂ ਉਹ ਕਦੇ ਵੀ ਵਾਪਸ ਨਹੀਂ ਹੋਇਆ ਤਾਂ ਇੱਥੇ ਉਨ੍ਹਾਂ ਨੇ ਕਿਹਾ ਕਿ ਉਹ ਵੀ ਅੱਗੋਂ ਕਹਿ ਕੇ ਆਏ ਸਨ ਕਿ ਪੰਜਾਬੀਆਂ ਦਾ ਵੀ ਟ੍ਰੈਕ ਰਿਕਾਰਡ ਹੋ ਜਿੱਥੇ ਇਕ ਵਾਰ ਸਿੰਘ ਫਸਾ ਲੈਣ ਫੇਰ ਟੁੱਟ ਕੇ ਹੀ ਵਾਪਸ ਹੁੰਦੇ ਹਨ।
ਹੁਣ ਇਸ ਵਾਰ ਉਨ੍ਹਾਂ ਨੇ ਆਪਣੀਆਂ ਮੰਗਾਂ ਮਨਵਾ ਕੇ ਹੀ ਵਾਪਸ ਮੁੜੇ ਸਨ ਤੇ ਹੁਣ ਵੀ ਜਦੋਂ ਇਹ ਧਰਨਾ ਲੱਗਾ ਹੈ ਤਾਂ ਇਸ ਵਾਰ ਵੀ ਇਹ ਪੂਰੀ ਚੜ੍ਹਦੀ ਕਲਾ ਵਿੱਚ ਰਹੇਗਾ ਤੇ ਹਰ ਹਾਲ ਵਿੱਚ ਹੀ ਇਹ ਮੰਗਾਂ ਸਰਕਾਰ ਨੂੰ ਮੰਨਣੀਆਂ ਹੀ ਪੈਣੀਆਂ ਹਨ। ਕਾਬਿਲੇਗੌਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਅੱਜ 20 ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਹੋਏ ਹਨ।ਤੇ ਉਨ੍ਹਾਂ ਦੀ ਤਬੀਅਤ ਵੀ ਕਾਫੀ ਜ਼ਿਆਦਾ ਵਿਗੜਦੀ ਜਾ ਰਹੀ ਹੈ।
ਹੁਣ ਤੱਕ ਉਨ੍ਹਾਂ ਦਾ 13 ਕਿਲੋ ਦੇ ਕਰੀਬ ਭਾਰ ਘੱਟ ਚੁੱਕਾ ਹੈ ਤੇ ਬੀਤੀ ਅਤੇ ਸ਼ੂਗਰ ਪੱਧਰ ਵੀ ਅਪ ਡਾਊਨ ਹੋ ਰਿਹਾ ਹੈ।
ਇਹ ਵੀ ਪੜ੍ਹੋ : Farmers Protest: ਖਨੌਰੀ ਬਾਰਡਰ 'ਤੇ ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ DGP ਗੌਰਵ ਯਾਦਵ, ਕੇਂਦਰੀ ਅਧਿਕਾਰੀ ਵੀ ਮੌਜੂਦ