Pathankot Accident: ਚੰਬਾ ਤੋਂ ਅੰਮ੍ਰਿਤਸਰ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਬਧਾਨੀ ਨੇੜੇ ਪਲਟ ਗਈ ਹੈ। ਇਸ ਹਾਦਸੇ ਵਿੱਚ 12 ਲੋਕ ਜ਼ਖ਼ਮੀ ਹੋ ਗਏ ਹਨ ਅਤੇ 1 ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਜ਼ਖ਼ਮੀ 7 ਲੋਕਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਦਰਅਸਲ ਇਹ ਹਾਦਸਾ ਓਵਰ ਸਪੀਡ ਕਾਰਨ ਹੋਇਆ ਹੈ ਜਿਸ ਕਰਕੇ ਬੱਸ (Pathankot Bus  Accident) ਬੇਕਾਬੂ ਹੋ ਕੇ ਪਲਟ ਗਈ ਹੈ।


COMMERCIAL BREAK
SCROLL TO CONTINUE READING

ਇਥੇ ਪਠਾਨਕੋਟ ਚੰਬਾ ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ (Pathankot Bus Accident) ਵਾਪਰ ਗਿਆ। ਇੱਥੇ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਇਸ ਦਰਦਨਾਕ ਹਾਦਸੇ ਵਿਚ ਇਕ ਸਵਾਰੀ ਦੀ ਮੌਤ ਹੋ ਗਈ, ਜਦਕਿ ਬਾਕੀ ਸਵਾਰੀਆਂ ਜ਼ਖ਼ਮੀ ਹੋ ਗਈਆਂ। 


ਇਹ ਵੀ ਪੜ੍ਹੋ: Train incident: ਇੰਦੌਰ-ਜਬਲਪੁਰ ਓਵਰਨਾਈਟ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰੇ, ਯਾਤਰੀ ਸੁਰੱਖਿਅਤ

ਜਾਣਕਾਰੀ ਮੁਤਾਬਕ ਬੀਤੀ ਰਾਤ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ 'ਤੇ ਪਿੰਡ ਬੁੰਗਲ ਬਧਾਨੀ ਨੇੜੇ ਸਵਾਰੀ ਆਂ ਨਾਲ ਭਰੀ ਬੱਸ  (Pathankot Bus Accident) ਪਲਟ ਗਈ। ਇਹ ਬੱਸ ਚੰਬੇ ਤੋਂ ਪਠਾਨਕੋਟ ਆ ਰਹੀ ਸੀ। ਇਸ ਹਾਦਸੇ ਵਿੱਚ 1 ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ।


ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਹੁੰ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। SHO ਰਜਨੀ ਬਾਲਾ ਨੇ ਹਸਪਤਾਲ ਜਾ ਕੇ ਜ਼ਖ਼ਮੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ  (Pathankot Bus Accident) ਵਿਚ ਇੱਕ ਵਿਅਕਤੀ ਦੀ ਮੌਤ ਹੋਗਈ ਹੈ ਤੇ12 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ। 


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਲਗਾਤਾਰ ਮੀਂਹ ਦਾ ਕਹਿਰ ਜਾਰੀ, ਮੌਸਮ ਹੋਇਆ ਸੁਹਾਵਨਾ, ਸਭ ਪਾਸੇ ਭਰਿਆ ਪਾਣੀ