Pathankot Firing News/ਅਜੇ ਮਹਾਜਨ: ਪਠਾਨਕੋਟ ਦੇ ਸਰਨਾ ਇਲਾਕੇ 'ਚ ਦੋ ਗੁੱਟਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਦੋ ਲੋਕਾਂ 'ਤੇ 3 ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਛੇ ਗੋਲੀਆਂ ਚਲਾਈਆਂ ਗਈਆਂ। ਦੋ ਵਿਅਕਤੀਆਂ ਨੂੰ ਤਿੰਨ ਗੋਲੀਆਂ ਲੱਗੀਆਂ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੇ ਦੋਵਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਹੈ। ਤੀਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।


COMMERCIAL BREAK
SCROLL TO CONTINUE READING

ਜਾਂਚ ਤੋਂ ਬਾਅਦ ਅਸਲ ਕਾਰਨ ਲੱਗੇਗਾ ਪਤਾ
ਮਿਲੀ ਜਾਣਕਾਰੀ ਦੇ ਅਨੁਸਾਰ ਪਠਾਨਕੋਟ ਦੇ ਸਰਨਾ 'ਚ ਇੱਕ ਢਾਬੇ 'ਤੇ ਮੌਜੂਦ ਨੌਜਵਾਨਾਂ 'ਤੇ 5 ਤੋਂ 6 ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਹਨ। ਹਮਲਾਵਰਾਂ ਵੱਲੋਂ 7 ਰਾਊਂਡ ਫਾਇਰ ਕੀਤੇ ਗਏ, ਦੋ ਨੌਜਵਾਨਾਂ ਨੂੰ ਤਿੰਨ ਗੋਲੀਆਂ ਲੱਗੀਆਂ, ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਰੈਫਰ ਕੀਤਾ ਗਿਆ।


ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ, ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਜਾਂਚ ਤੋਂ ਬਾਅਦ ਹੀ ਹਮਲੇ ਦੇ ਅਸਲ ਕਾਰਨ ਅਤੇ ਹਮਲਾਵਰਾਂ ਦਾ ਪਤਾ ਲੱਗ ਸਕੇਗਾ।


ਇਹ ਵੀ ਪੜ੍ਹੋ:  Punjab News: ਪੰਜਾਬ ਵਿੱਚ ਮੀਂਹ ਕਿਸਾਨਾਂ ਲਈ ਬਣਿਆ ਮੁਸੀਬਤ! ਮੰਡਰਾ ਰਿਹਾ ਹੈ ਇਹ ਖ਼ਤਰਾ, ਕੀ ਹੈ ਪੂਰੀ ਖ਼ਬਰ


7 ਖੋਲ ਬਰਾਮਦ
ਮੌਕੇ ਤੋਂ ਗੋਲੀਆਂ ਦੇ 7 ਖੋਲ ਬਰਾਮਦ ਹੋਏ ਹਨ।ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੋਂ ਉਨ੍ਹਾਂ ਨੂੰ ਇਲਾਜ ਦੇ ਬਾਅਦ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਹਮਲੇ ਦਾ ਕਾਰਨ ਕੀ ਸੀ ਅਤੇ ਹਮਲਾਵਰ ਕੌਣ ਸਨ।

ਇਹ ਵੀ ਪੜ੍ਹੋ: Mohali Doctor: ਡਾਕਟਰਾਂ ਦਾ ਵੱਡਾ ਬਿਆਨ- ਲੋਕ ਖੱਜਲ ਨਾ ਹੋਣ ਇਸ ਕਰਕੇ ਕਦੇ ਹਸਪਤਾਲ ਨਹੀਂ ਆਏ ਮੁੱਖ ਮੰਤਰੀ ਮਾਨ


ਇਸ ਸਬੰਧੀ ਜਦੋਂ ਆਸ-ਪਾਸ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਦੌੜ ਕੇ ਮੌਕੇ 'ਤੇ ਪੁੱਜੇ।  ਉਸ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਦੇਖਿਆ ਕਿ ਢਾਬੇ 'ਤੇ ਸਾਮਾਨ ਖਿੱਲਰਿਆ ਪਿਆ ਸੀ ਅਤੇ ਦੋ ਵਿਅਕਤੀ ਜ਼ਖਮੀ ਹਾਲਤ 'ਚ ਸਨ।