Pathankot Fire News: ਘਰ `ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ; ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ
Pathankot Fire News: ਪਠਾਨਕੋਟ ਵਿੱਚ ਗੁੱਜਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
Pathankot Fire News: ਗਰਮੀ ਦੇ ਕਹਿਰ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਪਠਾਨਕੋਟ ਪਿੰਡ ਚੱਕ ਧਾਰੀਵਾਲ ਵਿੱਚ ਗੁੱਜਰਾਂ ਦੀਆਂ ਕੁੱਲੀਆਂ ਸੜਨ ਦਾ ਸਾਹਮਣੇ ਆਇਆ ਹੈ। ਅੱਤ ਦੀ ਗਰਮੀ ਕਾਰਨ ਝਾੜੀਆਂ ਵਿੱਚ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ ਸੁਪਨੇ ਸੁਆਹ ਕਰਕੇ ਰੱਖ ਦਿੱਤੇ ਹਨ।
ਕਾਬਿਲੇਗੌਰ ਹੈ ਕਿ ਗੁੱਜਰ ਪਰਿਵਾਰ ਦੀ ਧੀ ਦਾ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਸਨ। ਕੁਝ ਦਿਨ ਬਾਅਦ ਘਰ ਵਿੱਚ ਲੜਕੀ ਦਾ ਵਿਆਹ ਸੀ। ਇਸ ਅੱਗ ਵਿੱਚ ਵਿਆਹ ਲਈ ਖਰੀਦਿਆ ਗਿਆ ਸੀ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਭਿਆਨਕ ਅੱਗ ਕਾਰਨ ਧੀ ਦੇ ਸੁਪਨੇ ਵੀ ਸੜ ਕੇ ਸੁਆਹ ਹੋ ਗਏ ਹਨ।
ਵਿਆਹ ਲਈ ਖਰੀਦਿਆ ਸਾਮਾਨ ਵੀ ਇਸ ਅੱਗ ਦੀ ਲਪੇਟ 'ਚ ਆ ਗਿਆ ਅਤੇ ਇਸ ਅੱਗ ਦੀ ਵਜ੍ਹਾ ਨਾਲ ਧੀ ਦੇ ਸੁਫ਼ਨੇ ਵੀ ਇਸ ਅੱਗ 'ਚ ਸੜ ਕੇ ਸੁਆਹ ਹੋ ਗਏ। ਇਸ ਘਟਨਾ ਕਾਰਨ ਪਰਿਵਾਰ ਕਾਫੀ ਸਦਮੇ ਵਿੱਚ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਹ ਘਰ ਬੈਠੇ ਹੋਏ ਸੀ ਜਦ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਜਦ ਉਨ੍ਹਾਂ ਦੀਆਂ ਕੁੱਲੀ ਨੂੰ ਅੱਗ ਲੱਗੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਸ ਦੇ ਬਾਅਦ ਪਰਿਵਾਰਕ ਮੈਂਬਰ ਬਾਹਰ ਨਿਕਲ।
ਇਹ ਵੀ ਪੜ੍ਹੋ : Tarn Taran News: ਤਰਨਤਾਰਨ 'ਚ ਚੋਰਾਂ ਨੇ 'ਆਪ' ਵਿਧਾਇਕ ਦੇ ਦਫ਼ਤਰ ਨੂੰ ਬਣਾਇਆ ਨਿਸ਼ਾਨਾ
ਇਸ ਦੇ ਬਾਅਦ ਦੇਖਦੇ ਹੀ ਦੇਖਦੇ ਉਨ੍ਹਾਂ ਦਾ ਆਸ਼ਿਆਨਾ ਸੜ ਕੇ ਸੁਆਹ ਹੋ ਗਿਆ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਕੁਝ ਦਿਨਾਂ ਬਾਅਦ ਵਿਆਹ ਹੈ ਜਿਸ ਦੇ ਦਾਜ ਲਈ ਉਨ੍ਹਾਂ ਵੱਲੋਂ ਸਾਰਾ ਸਮਾਨ ਬਣਾ ਰੱਖਿਆ ਹੋਇਆ ਸੀ ਜਿਸ ਵਿੱਚ ਸੋਨੇ ਦੇ ਗਹਿਣੇ ਵੀ ਸ਼ਾਮਲ ਸਨ ਜੋ ਕਿ ਇਸ ਅੱਗ ਦੀ ਭੇਟ ਚੜ੍ਹ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨੇ ਸੂਬਾ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਪੈਰਾਂ ਉਤੇ ਖੜ੍ਹੇ ਹੋ ਸਕਣ।
ਇਹ ਵੀ ਪੜ੍ਹੋ : Punjab Weather Update: ਅੱਤ ਦੀ ਗਰਮੀ ਤੋਂ ਜਲਦ ਮਿਲੇਗੀ ਰਾਹਤ, ਵਿਭਾਗ ਨੇ ਅਲਰਟ ਕੀਤਾ ਜਾਰੀ