Pathankot News(Ajay Mahajan): ਅੱਜ ਦੇ ਸਮੇਂ ਵਿੱਚ ਪਤੀ-ਪਤਨੀ ਦਾ ਰਿਸ਼ਤਾ ਤਾਰ-ਤਾਰ ਹੋ ਰਿਹਾ ਹੈ। ਅਕਸਰ ਪਤਨੀ ਵੱਲੋਂ ਪਤੀ ਜਾਂ ਫਿਰ ਪਤੀ ਵੱਲੋਂ ਪਤਨੀ ਦੇ ਕਤਲ ਦੀਆਂ ਖ਼ਬਰਾਂ ਆਮ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸ ਦੁਨੀਆਂ ਵਿੱਚ ਇਨਸਾਨ ਕਿਸੇ 'ਤੇ ਵੀ ਯਕੀਨ ਨਹੀਂ ਕਰ ਸਕਦਾ ਚਾਹੇ ਉਸਦੇ ਨਾਲ ਜਨਮ ਮਰਨ ਦੀਆਂ ਕਸਮਾਂ ਖਾਂਦੀਆਂ ਹੋਣ।


COMMERCIAL BREAK
SCROLL TO CONTINUE READING

ਅਜਿਹਾ ਹੀ ਇੱਕ ਮਾਮਲਾ ਬਮਿਆਲ ਸੈਕਟਰ ਦੇ ਵਿੱਚ ਪੈਂਦੇ ਪਿੰਡ ਪਲਾਹ ਵਿਖੇ ਦੇਖਣ ਨੂੰ ਮਿਲਿਆ ਹੈ। ਜਿੱਥੇ ਬੀਐਸਐਫ ਜਵਾਨ ਜੋ ਛੁੱਟੀ 'ਤੇ ਆਪਣੇ ਘਰ ਆਇਆ ਹੋਇਆ ਸੀ। ਜਿਸ ਦੀ ਅਚਾਨਕ ਤਬੀਅਤ ਵਿਗੜ ਗਈ। ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਲਾਜ ਦੇ ਲਈ ਪਠਾਨਕੋਟ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿੱਥੇ ਇਹ ਖੁਲਾਸਾ ਹੋਇਆ ਕਿ ਉਸ ਨੂੰ ਖਾਣੇ ਵਿੱਚ ਜ਼ਹਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਹੈ।


ਜਿਸ ਤੋਂ ਬਾਅਦ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ। ਬੀਐਸਐਫ ਜਵਾਨ ਨੂੰ ਉਸ ਦੀ ਪਤਨੀ ਨੇ ਖਾਣੇ ਦੇ ਵਿੱਚ ਜ਼ਹਰੀਲਾ ਪਦਾਰਥ ਦਿੱਤਾ ਸੀ। ਕਿਉਂਕਿ ਉਸਦਾ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਬੀਐਸਐਫ ਜਵਾਨ ਆਪਣੀ ਪਤਨੀ ਨੂੰ ਰੋਕਦਾ ਵੀ ਸੀ। ਉਸਦੀ ਪਤਨੀ ਨੇ ਇਸ ਰੋਕ ਟੋਕ ਨੂੰ  ਹੀ ਖਤਮ ਕਰਨ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਫਿਲਹਾਲ ਬੀਐਸਐਫ ਦੇ ਇਸ ਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।


ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਦੀ ਮਾਂ ਨੇ ਦੱਸਿਆ ਕਿ ਉਸਦੀ ਨੂੰਹ ਨੇ ਉਸਦੇ ਪੁੱਤ ਨੂੰ ਰੋਟੀ ਦੇ ਵਿੱਚ ਜ਼ਹਰਿਲਾ ਪਦਾਰਥ ਮਿਲਾ ਕੇ ਦੇ ਦਿੱਤਾ ਹੈ। ਕਿਉਂਕਿ ਉਸਦੀ ਨੂੰਹ ਦਾ ਪਿੰਡ ਦੇ ਹੀ ਕਿਸੇ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅਤੇ ਉਸ ਨੇ ਆਪਣੇ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਇਹ ਕਾਰਾ ਨੂੰ ਅੰਜਾਮ ਦਿੱਤਾ ਹੈ। ਪੀੜਿਤ ਦੀ ਮਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ 


ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਨੌਜਵਾਨ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ ਉਹ ਬੀਐਸਐਫ ਦੇ ਵਿੱਚ ਤੈਨਾਤ ਹੈ ਅਤੇ ਛੁੱਟੀ ਘਰ ਵਾਪਸ ਆਇਆ ਸੀ। ਜਿਸ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਔਰਤ ਨੂੰ ਕਾਬੂ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਸਦਾ ਪ੍ਰੇਮੀ ਹਾਲੇ ਫਰਾਰ ਚੱਲ ਰਿਹਾ ਹੈ।