Pathankot News:  ਪਠਾਨਕੋਟ ਪੁਲਿਸ ਵੱਲੋਂ ਸੈਕਸ ਰੈਕਟ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 15 ਵਿਅਕਤੀ ਤੇ ਇੱਕ ਔਰਤ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਹੋਣ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ ਸਿਟੀ ਰਜਿੰਦਰ ਮਨਹਾਸ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਪਠਾਨਕੋਟ ਪੁਲਿਸ ਵੱਲੋਂ ਸੈਕਸ ਰੈਕਰਟ ਦਾ ਪਰਦਾਫਾਸ਼ ਕੀਤਾ ਗਿਆ।


COMMERCIAL BREAK
SCROLL TO CONTINUE READING

ਇਸ ਵਿੱਚ ਪੁਲਿਸ ਵੱਲੋਂ ਪੁਲਿਸ ਡਿਵੀਜ਼ਨ-2 ਵੱਲੋਂ ਕਾਰਵਾਈ ਕਰਦੇ ਹੋਏ ਇੱਕ ਘਰ ਦੇ ਵਿੱਚ ਛਾਪੇਮਾਰੀ ਕਰਕੇ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਪਿਛਲੇ ਲੰਮੇ ਸਮੇਂ ਤੋਂ 15 ਪੁਰਸ਼ ਅਤੇ ਇੱਕ ਔਰਤ ਦੇਹ ਵਪਾਰ ਦਾ ਧੰਦਾ ਕਰ ਰਹੀ ਸੀ। ਪੁਲਿਸ ਨੇ ਉਨ੍ਹਾਂ ਉਤੇ ਵੱਡੀ ਕਾਰਵਾਈ ਕੀਤੀ ਹੈ।


ਇਹ ਵੀ ਪੜ੍ਹੋ: Chandigarh Bomb Attack: ਚੰਡੀਗੜ੍ਹ ਦੇ ਸੈਕਟਰ-10 ਵਿੱਚ ਸ਼ੱਕੀ ਧਮਾਕਾ; ਸੀਸੀਟੀਵੀ ਫੁਟੇਜ ਆਈ ਸਾਹਮਣੇ


ਸਿਟੀ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਇੱਕ ਔਰਤ ਜੋ ਕਿ ਆਪਣੇ ਘਰ ਦੇ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਂਦੀ ਸੀ ਉਸ ਦੇ ਘਰ ਰੇਡ ਮਾਰ ਕੇ ਮੌਕੇ ਤੋਂ ਇਤਰਾਜ਼ਯੋਗ ਹਾਲਾਤ ਵਿੱਚ ਕਾਬੂ ਕੀਤਾ ਗਿਆ ਹੈ। ਮੌਕੇ ਉਤੇ ਪੁਲਿਸ ਵੱਲੋਂ 15 ਵਿਅਕਤੀਆਂ ਅਤੇ ਇਸ ਧੰਦੇ ਦੀ ਮੁੱਖ ਸਰਗਨਾ ਔਰਤ ਨੂੰ ਕਾਬੂ ਕੀਤਾ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


ਅੰਮ੍ਰਿਤਸਰ ਵਿੱਚ ਵੀ ਹੋਟਲ ਵਿੱਚ ਛਾਪੇਮਾਰੀ


ਦੂਜੇ ਪਾਸੇ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਪੁਲਿਸ ਵੱਲੋਂ ਇੱਕ ਨਿੱਜੀ ਹੋਟਲ ਦੇ ਵਿੱਚ ਰੇਡ ਕੀਤੀ ਗਈ। ਹੋਟਲ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ । ਪੁਲਿਸ ਨੇ ਇੱਕ ਦਲਾਲ ਅਤੇ ਇੱਕ ਲੜਕੀ ਨੂੰ ਕੀਤਾ ਕਾਬੂ।


ਅੰਮ੍ਰਿਤਸਰ ਪੁਲਿਸ ਵੱਲੋਂ ਲਗਾਤਾਰ ਅੰਮ੍ਰਿਤਸਰ ਦੇ ਵੱਖ-ਵੱਖ ਹੋਟਲਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਜਿੱਥੇ ਵੀ ਦੇਹ ਵਪਾਰ ਦਾ ਧੰਦਾ ਚੱਲਦਾ ਸੀ।ਬਟਾਲਾ ਰੋਡ ਇਲਾਕੇ ਤੋਂ ਜਿੱਥੇ ਅੰਮ੍ਰਿਤਸਰ ਪੁਲਿਸ ਨੇ ਬਟਾਲਾ ਰੋਡ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਰੇਡ ਕੀਤੀ।
ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਖਬਰ ਮਿਲੀ ਸੀ ਕਿ ਇਸ ਹੋਟਲ ਦੇ ਵਿੱਚ ਦੇਹ ਵਪਾਰ ਦਾ ਧੰਦਾ ਹੋ ਰਿਹਾ ਤੇ ਉਸ ਆਧਾਰ ਉਤੇ ਅਸੀਂ ਅੱਜ ਇਸ ਹੋਟਲ ਵਿੱਚ ਰੇਡ ਕੀਤੀ ਹੈ ਅਤੇ ਇਸ ਵਿੱਚ ਇੱਕ ਲੜਕੀ ਤੇ ਇੱਕ ਦਲਾਲ ਤੇ ਮੈਨੇਜਰ ਨੂੰ ਕਾਬੂ ਕੀਤਾ ਗਿਆ ਤੇ ਅਗਲੀ ਪੁੱਛਗਿੱਛ  ਲਈ ਅਸੀਂ ਇਹਨਾਂ ਨੂੰ ਥਾਣੇ ਲਿਜਾ ਰਹੇ ਹਾਂ।


ਉੱਥੇ ਹੀ ਹੋਟਲ ਦੇ ਮਾਲਕ ਦੀ ਘਰਵਾਲੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਨਾਲ ਪੁਰਾਣੀ ਰੰਜ਼ਿਸ਼ ਕੱਢੀ ਜਾ ਰਹੀ ਹੈ। ਕਿਉਂਕਿ ਥੋੜ੍ਹੇ ਦਿਨ ਪਹਿਲਾਂ ਇਹ ਪੁਲਿਸ ਵਾਲੇ ਸਾਡੇ ਕੋਲ ਆ ਕੇ ਡਿਮਾਂਡ ਕਰਦੇ ਸਨ ਕਿ ਸਾਨੂੰ ਚਿਕਨ ਲਿਆ ਕੇ ਦਿੱਤਾ ਜਾਵੇ ਅਤੇ ਸਾਡੇ ਹੋਟਲ ਦੇ ਕਮਰੇ ਖੁਲ੍ਹਵਾ ਕੇ ਇੱਥੇ ਬੈਠੇ ਰਹਿੰਦੇ ਸੀ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਇਨਕਾਰ ਕੀਤਾ ਤਾਂ ਅੱਜ ਇਹਨਾਂ ਵੱਲੋਂ ਸਾਡੇ ਨਾਲ ਰੰਜਿਸ਼ ਕੱਢੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸੀਸੀਟੀਵੀ ਪਈਆਂ ਹੋਈਆਂ ਨੇ ਜਿਸ ਵਿੱਚ ਪੁਲਿਸ ਸਾਡੇ ਹੋਟਲ ਵਿੱਚ ਆ ਕੇ ਸਾਡੇ ਹੀ ਸੋਫੇ ਵਿੱਚ ਬੈਠੀ ਰਹਿੰਦੀ ਸੀ।


ਇਹ ਵੀ ਪੜ੍ਹੋ: Lawrence Interview News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ; ਹਾਈ ਕੋਰਟ ਵੱਲੋਂ ਮੁੱਖ ਸਕੱਤਰ, ਗ੍ਰਹਿ ਸਕੱਤਰ ਅਤੇ ਡੀਜੀਪੀ ਤਲਬ