Patiala News: ਪਟਿਆਲਾ ਨਗਰ ਨਿਗਮ ਵਾਰਡ ਨੰਬਰ 11 ਤੋਂ ਅਕਾਲੀ ਉਮੀਦਵਾਰ ਹਰਪ੍ਰੀਤ ਕੌਰ ਦੇ ਪਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰ ਪਾਲ ਸਿੰਘ ਮਿੰਟਾਂ ਪਾਣੀ ਦੀ ਟੈਂਕੀ ਤੇ ਚੜ ਗਏ ਹਨ। ਮਿੰਟਾਂ ਦਾ ਦੋਸ਼ ਰਹਿ ਕੇ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਬੂਥ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ NK ਸ਼ਰਮਾ ਨੂੰ ਇਸ ਬਾਬਤ ਪਤਾ ਚੱਲਿਆ ਕਿ ਮਿੰਟਾਂ ਟੈਂਕੀ ਉੱਤੇ ਚੜ ਗਏ ਹਨ ਤਾਂ ਉਨ੍ਹਾਂ ਨੇ ਮਿੰਟਾਂ ਨੂੰ ਸਮਝ-ਬੁਝਾਅ ਕੇ ਟੈਂਕੀ ਤੋਂ ਹੇਠਾ ਲਾ ਲਿਆ। ਇਸ ਤੋਂ ਬਾਅਦ ਅਕਾਲੀ ਆਗੂ NK ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਨੂੰ ਬਚਾਉਣ ਦੀਆਂ ਗੱਲਾਂ ਕਰਦੀ ਹੈ ਪਰ ਸ਼ਰੇਆਮ ਚੋਣਾਂ ਦੌਰਾਨ ਲੋਕੰਤਤਰ ਦਾ ਘਾਣ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਚੋਣਾਂ ਬਿਨ੍ਹਾਂ ਕਿਸੇ ਧੱਕੇਸ਼ਾਹੀ ਦੇ ਕਰਵਾਈਆਂ ਜਾਣ।


ਦੱਸਦਈਏ ਕਿ ਬੀਤੇ ਦਿਨੀਂ ਹਾਈਕੋਰਟ ਵੱਲੋਂ ਪਟਿਆਲਾ ਦੇ ਕਈ ਵਾਰਡਾਂ ਵਿੱਚ ਪਹਿਲਾਂ ਹੀ ਵੋਟਿੰਗ ਤੋਂ ਰੋਕ ਲਗਾ ਦਿੱਤੀ ਗਈ ਹੈ। ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਉੱਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਸੀ।