Patiala Central Jail: ਜੇਲ੍ਹ ਵਿੱਚ ਮੋਬਾਈਲ ਤੇ ਨਸ਼ਾ ਪਹੁੰਚਾਉਣ ਵਾਲਾ ਗਿਰੋਹ ਆਇਆ ਕਾਬੂ, ਮੌਕੇ ਤੋਂ ਹੋਈ ਬਰਮਾਦਗੀ
ਪਟਿਆਲਾ ਦੀ ਕੇਂਦਰੀ ਜ਼ੇਲ੍ਹ ਦੇ ਬਾਹਰ ਗਸ਼ਤ ਦੌਰਾਨ ਪੁਲਿਸ ਵੱਲੋਂ ਇੱਕ ਆਰੋਪੀ ਕਾਬੂ ਕੀਤਾ ਗਿਆ। ਜਿਸ ਤੋਂ 27 ਮੋਬਾਈਲ ਫ਼ੋਨ, 42 ਡਾਟਾ ਕੇਬਲ, 2 ਅਡਾਪਟਰ, ਇੱਕ ਸਿਮ, 96 ਗ੍ਰਾਮ ਚਰਸ, 375 ਯੋਕ ਪਾਊਚ ਅਤੇ ਸਿਗਰਟਾਂ ਦਾ ਇੱਕ ਪੈਕੇਟ ਬਰਾਮਦ ਕੀਤਾ ਗਿਆ ਹੈ। ਜੋ ਕਿ ਉਸ ਦੁਆਰਾ ਜ਼ੇਲ੍ਹ ਦੇ ਅੰਦਰ ਪਹੁੰਚਾਇਆ ਜਾਣਾ ਸੀ।
ਚੰਡੀਗੜ੍ਹ- ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਮੋਬਾਈਲ ਫੋਨ ਜਾਂ ਫਿਰ ਨਸ਼ਾ ਮਿਲਣ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀਆਂ ਹਨ। ਆਏ ਦਿਨ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਤੇ ਨਸ਼ਾ ਮਿਲਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ। ਪਰ ਪੁਲਿਸ ਲਈ ਵੱਡਾ ਸਵਾਲ ਇਹ ਸੀ ਕਿ ਜੇਲ੍ਹਾਂ ਵਿੱਚ ਕੈਦੀਆਂ ਕੋਲ ਇਹ ਨਸ਼ਾਂ ਜਾਂ ਫਿਰ ਮੋਬਾਈਲ ਫੋਨ ਪਹੁੰਚਦੇ ਕਿਵੇਂ ਹਨ।
ਜ਼ਿਕਰਯੋਗ ਹੈ ਕਿ ਪਟਿਆਲਾ ਜੇਲ੍ਹ ਦੇ ਬਾਹਰੋ ਗਸ਼ਤ ਦੌਰਾਨ ਪੁਲਿਸ ਵੱਲੋਂ ਮੋਬਾਈਲ ਫੋਨ ਤੇ ਨਸ਼ਾ ਪਹੁੰਚਾਉਣ ਵਾਲਾ ਸਰਗਨਾ ਕਾਬੂ ਕੀਤਾ ਗਿਆ ਹੈ। ਪਟਿਆਲਾ ਦੀ ਕੇਂਦਰੀ ਜ਼ੇਲ੍ਹ ਦੇ ਬਾਹਰ ਗਸ਼ਤ ਦੌਰਾਨ ਪੁਲਿਸ ਵੱਲੋਂ ਇੱਕ ਆਰੋਪੀ ਕਾਬੂ ਕੀਤਾ ਗਿਆ ਜਦਕਿ ਉਸ ਦੇ ਨਾਲ ਦੇ ਸਾਥੀ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਹਨ। ਕਾਬੂ ਕੀਤੇ ਗਏ ਆਰੌਪੀ ਤੋਂ 27 ਮੋਬਾਈਲ ਫ਼ੋਨ, 42 ਡਾਟਾ ਕੇਬਲ, 2 ਅਡਾਪਟਰ, ਇੱਕ ਸਿਮ, 96 ਗ੍ਰਾਮ ਚਰਸ, 375 ਯੋਕ ਪਾਊਚ ਅਤੇ ਸਿਗਰਟਾਂ ਦਾ ਇੱਕ ਪੈਕੇਟ ਬਰਾਮਦ ਕੀਤਾ ਗਿਆ ਹੈ। ਜਿਸ ਨੂੰ ਉਨ੍ਹਾਂ ਵੱਲੋਂ ਇਹ ਸਮਾਨ ਜੇਲ੍ਹ ਦੇ ਅੰਦਰ ਸੁੱਟਿਆ ਜਾਣਾ ਸੀ ਤੇ ਅੰਦਰ ਬੈਠੇ ਕੈਦੀਆਂ ਤੱਕ ਪਹੁੰਚਾਇਆ ਜਾਣਾ ਸੀ।
ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਉਨ੍ਹਾਂ ਵੱਲੋਂ ਅਜਿਹੇ ਮੁਲਜ਼ਮ ਕਾਬੂ ਕੀਤੇ ਗਏ ਹਨ ਜੋ ਜ਼ੇਲ੍ਹਾਂ ਵਿੱਚ ਸਮਾਨ ਪਹੁੰਚ ਆਏ ਸਨ। ਇਸ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਕਿ ਆਖਿਰ ਇਸ ਸਭ ਦੇ ਪਿੱਛੇ ਕੌਣ ਕੰਮ ਕਰ ਰਿਹਾ ਹੈ।
ਦੱਸਦੇਈਏ ਕਿ ਇਸ ਤੋਂ ਪਹਿਲਾ ਤਰਨਤਾਰਨ ਦੀ ਜ਼ੇਲ ਵਿੱਚ ਬੰਦ ਸਿੱਧੂ ਮੂਸੇਵਾਲਾ ਦੇ ਕਾਤਲਾਂ ਸ਼ਾਰਪ ਸ਼ੂਟਰਾਂ ਤੋਂ 2 ਮੋਬਾਈਲ ਫੋਨਾਂ ਦੀ ਬਰਮਾਦਗੀ ਹੋਈ ਸੀ। ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਸੀ ਕਿ ਆਖਿਰ ਇਹ ਫੋਨ ਸ਼ਾਰਪ ਸ਼ੂਟਰਾਂ ਤੱਕ ਪਹੁੰਚਦੇ ਕਿਸ ਤਰ੍ਹਾਂ ਹਨ। ਉਧਰ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਆਪ ਦੀ ਸਰਕਾਰ ਦੌਰਾਨ ਜ਼ੇਲ੍ਹਾਂ ਵਿੱਚ ਸਖਤੀ ਵਧਾਈ ਗਈ ਹੈ ਤੇ ਸਰਕਾਰ ਵੱਲੋਂ ਜ਼ੇਲ੍ਹਾਂ ਵਿੱਚ ਮੋਬਾਈਲ ਫੋਨ ਤੇ ਨਸ਼ਿਆਂ ਦੀ ਸਪਲਾਈ ਵਾਲੀ ਚੈਨ ਤੋੜੀ ਗਈ ਹੈ। ਪਰ ਆਏ ਦਿਨ ਜ਼ੇਲ੍ਹਾਂ ਵਿੱਚੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
WATCH LIVE TV