Punjab Lok Sabha Elections 2024 : ਵੋਟ ਭੁਗਤਾਉਣ ਆਏ ਬਜ਼ੁਰਗ ਉਤੇ ਹੋ ਰਹੀ ਫੁੱਲਾਂ ਦੀ ਵਰਖਾ
Punjab Lok Sabha Elections 2024 : ਰਾਜਪੁਰਾ ਵਿੱਚ ਵੀਲ੍ਹ ਚੇਅਰ ਉਤੇ ਵੀ ਬਜ਼ੁਰਗ ਆਪਣੀ ਵੋਟ ਦਾ ਭੁਗਤਾਨ ਕਰਨ ਲਈ ਆ ਰਹੇ ਹਨ। ਉੱਥੇ ਹੀ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨਾਂ ਨੇ ਵੀ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕੀਤਾ।
Punjab Lok Sabha Elections 2024 : ਰਾਜਪੁਰਾ ਵਿੱਚ ਵੀਲ੍ਹ ਚੇਅਰ ਉਤੇ ਵੀ ਬਜ਼ੁਰਗ ਆਪਣੀ ਵੋਟ ਦਾ ਭੁਗਤਾਨ ਕਰਨ ਲਈ ਆ ਰਹੇ ਹਨ। ਉੱਥੇ ਹੀ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨਾਂ ਨੇ ਵੀ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕੀਤਾ। ਬਜ਼ੁਰਗਾਂ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਉਹ ਆਪਣੀ ਵੋਟ ਦਾ ਇਸਤੇਮਾਲ ਚੰਗੀ ਸਰਕਾਰ ਦੀ ਉਮੀਦ ਰੱਖ ਕੇ ਵੋਟ ਪਾਉਣ ਦਾ ਇਸਤੇਮਾਲ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ। ਨੌਜਵਾਨਾਂ ਨੂੰ ਨੌਕਰੀਆਂ ਮਿਲਣ ਅਤੇ ਤਰੱਕੀਆਂ ਵਿੱਚ ਦੇਸ਼ ਜਾਵੇ ਇਹੀ ਉਮੀਦ ਕਰਕੇ ਅੱਜ ਉਹ ਵੋਟ ਦਾ ਭੁਗਤਾਨ ਕਰਨ ਲਈ ਆਏ ਹਨ। ਅੱਤ ਦੀ ਗਰਮੀ ਵਿੱਚ ਬਜ਼ੁਰਗ ਵੋਟ ਪਾਉਣ ਲਈ ਨਿਕਲ ਰਹੇ ਹਨ ਅਤੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰ ਰਹੇ ਹਨ।
ਇਸ ਤੋਂ ਇਲਾਵਾ ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਦੀ ਬਜ਼ੁਰਗ ਮਾਤਾ ਬਚਨ ਕੌਰ ਨੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ ਹੈ। ਇਸ ਮੌਕੇ 'ਤੇ ਬਜ਼ੁਰਗ ਮਾਤਾ ਬਚਨ ਕੌਰ ਦੇ ਬੇਟੇ ਪਾਖਰ ਸਿੰਘ ਨੇ ਕਿਹਾ ਕਿ ਸਾਡੀ ਮਾਤਾ 103 ਸਾਲ ਦੀ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਮਾਤਾ ਨੇ ਅੱਜ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਇਹ ਵੀ ਪੜ੍ਹੋ : CM Bhagwant Mann Cast Vote: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਪਾਈ ਵੋਟ
ਸਾਰਿਆਂ ਨੂੰ ਵੋਟਾਂ ਵਿੱਚ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਨਾਭਾ ਦੇ ਹਲਕਾ ਵਿਧਾਇਕ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਮੌਕੇ 'ਤੇ ਰਹੇ। ਇਸ ਦੌਰਾਨ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਜਦੋਂ 103 ਸਾਲਾਂ ਦੇ ਬਜ਼ੁਰਗ ਮਾਤਾ ਪੋਲਿੰਗ ਬੂਥ 'ਤੇ ਵੋਟ ਪਾਉਣ ਆ ਸਕਦੀ ਹੈ ਤਾਂ ਸਾਰੇ ਹੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਪਾਰਟੀ 13 ਦੀ 13 ਸੀਟਾਂ ਜਿੱਤ ਕੇ ਨਵਾਂ ਇਤਿਹਾਸ ਰਚੇਗੀ।
ਫਤਿਹਗੜ੍ਹ ਸਾਹਿਬ ਵਿੱਚ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗ ਵੀ ਵੋਟ ਦਾ ਇਸਤੇਮਾਲ ਕਰ ਰਹੇ ਹਨ। 82 ਸਾਲ ਦੀ ਤ੍ਰਿਪਤਾ ਦੇਵੀ ਵੀ ਆਪਣੀ ਵੋਟ ਪਾਉਣ ਦੇ ਲਈ ਪਹੁੰਚੇ।
ਇਹ ਵੀ ਪੜ੍ਹੋ : Punjab lok sabha Election 2024: 'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਪਾਈ ਵੋਟ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ