Patiala Medical Student Dead/ਬਲਿੰਦਰ ਸਿੰਘ ਪਟਿਆਲਾ 'ਚ  ਰਾਜਿੰਦਰਾ ਮੈਡੀਕਲ ਕਾਲਜ, ਵਿੱਚ ਐਮਡੀ ਐਨਸਥੀਸੀਆ ਦੇ ਤੀਜੇ ਸਾਲ ਦੀ ਵਿਦਿਆਰਥਣ ਸੁਭਾਸ਼ਿਨੀ ਆਰ ਨੇ ਕੱਲ੍ਹ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਗੰਭੀਰ ਹਾਲਤ ਵਿਚ ਪਟਿਆਲਾ ਦੇ ਰਾਜਿੰਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ, ਜੋ ਕਿ ਕੇਰਲਾ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਪਟਿਆਲਾ ਵਿੱਚ ਮੈਡੀਕਲ ਫਾਈਨਲ ਏਅਰ ਦੀ ਵਿਦਿਆਰਥਣ ਨੇ  ਹੋਸਟਲ ਦੇ ਕਮਰੇ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਪਛਾਣ  ਕੇਰਲਾ ਦੀ ਰਹਿਣ ਵਾਲੀ 30 ਸਾਲਾ ਸੁਭਾਸ਼ਿਨੀ ਵਜੋਂ ਹੋਈ ਹੈ। ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਸੁਭਾਸ਼ਿਨੀ ਨੂੰ ਹੋਸਟਲ ਵਾਰਡਨ ਨੇ ਦੇਖਿਆ, ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ।


ਇਹ ਵੀ ਪੜ੍ਹੋ: Khanna Loot: ਖੰਨਾ 'ਚ ਲੁਟੇਰਿਆਂ ਦੀ ਦਹਿਸ਼ਤ! ਬਾਈਕ ਸਵਾਰਾਂ ਨੇ ਔਰਤ ਤੋਂ ਖੋਹਿਆ ਮੋਬਾਈਲ, CCTV ਆਈ ਸਾਹਮਣੇ
 


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਭਾਸ਼ਿਨੀ ਫਾਈਨਲ ਈਅਰ ਦੀ ਵਿਦਿਆਰਥਣ ਸੀ, ਜਿਸ ਨੇ ਹੋਸਟਲ 'ਚ ਕਮਰਾ ਲਿਆ ਹੋਇਆ ਸੀ। ਹਰ ਵਿਦਿਆਰਥੀ ਨੂੰ ਆਪਣਾ ਕਮਰਾ ਅਲਾਟ ਕੀਤਾ ਜਾਂਦਾ ਹੈ ਅਤੇ ਸੁਭਾਸ਼ਿਨੀ ਸਰਕਾਰੀ ਮੈਡੀਕਲ ਕਾਲਜ ਵਿੱਚ ਅਨੱਸਥੀਸੀਆ ਦੀ ਪੜ੍ਹਾਈ ਕਰ ਰਹੀ ਸੀ। ਸ਼ਨੀਵਾਰ ਨੂੰ ਜਦੋਂ ਉਹ ਰੁਟੀਨ ਮੁਤਾਬਕ ਆਪਣੇ ਕਮਰੇ ਤੋਂ ਬਾਹਰ ਨਹੀਂ ਆਈ ਤਾਂ ਹੋਸਟਲ ਵਾਰਡਨ ਨੇ ਮਾਸਟਰ ਚਾਬੀ ਨਾਲ ਕਮਰਾ ਖੋਲ੍ਹਿਆ, ਜਿਸ ਤੋਂ ਬਾਅਦ ਸਵੇਰੇ ਸੁਭਾਸ਼ਿਨੀ ਦੀ ਮੌਤ ਦਾ ਖੁਲਾਸਾ ਹੋਇਆ।


ਇਹ ਵੀ ਪੜ੍ਹੋ:  Punjab Weather Update: ਪੰਜਾਬ 'ਚ ਜਾਣੋ ਅੱਜ ਕਿਹੋ ਜਿਹਾ ਰਹੇਗਾ ਮੌਸਮ, ਜਲਦ ਪਵੇਗਾ ਭਾਰੀ ਮੀਂਹ