Patiala Birthday Cake News: ਕੇਕ ਖਾਣ ਤੋਂ ਬਾਅਦ ਬੇਟੀ ਦੀ ਮੌਤ, ਪੁਲਿਸ ਨੇ ਬੇਕਰੀ ਵਾਲੇ ਸਣੇ 4 ਲੋਕਾਂ `ਤੇ ਮਾਮਲਾ ਕੀਤਾ ਦਰਜ
ਪਟਿਆਲਾ ਤੋਂ ਬੀਤੇ ਦਿਨੀ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਜਨਮ ਦਿਨ ਵਾਲੇ ਦਿਨ 10 ਸਾਲ ਦੀ ਬੱਚੀ ਦੀ ਕੇਕ ਖਾਣ ਨਾਲ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਸਮੇਂ ਘਰ ਦੇ ਵਿੱਚ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਜਦੋਂ ਇੱਕ ਬੱਚੀ ਮਾਨਵੀ ਜਿਸਦੀ ਉਮਰ ਲਗਭਗ 10 ਸਾਲ ਦੱਸੀ ਜਾ ਰਹੀ
Patiala Online Birthday Cake Order/ਬਲਿੰਦਰ ਸਿੰਘ: ਪਟਿਆਲਾ ਤੋਂ ਬੀਤੇ ਦਿਨੀ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਜਨਮ ਦਿਨ ਵਾਲੇ ਦਿਨ 10 ਸਾਲ ਦੀ ਬੱਚੀ ਦੀ ਕੇਕ ਖਾਣ ਨਾਲ ਮੌਤ ਹੋ ਗਈ।ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਸਮੇਂ ਘਰ ਦੇ ਵਿੱਚ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਜਦੋਂ ਇੱਕ ਬੱਚੀ ਮਾਨਵੀ ਜਿਸਦੀ ਉਮਰ ਲਗਭਗ 10 ਸਾਲ ਦੱਸੀ ਜਾ ਰਹੀ ਸੀ ਮੌਤ ਹੋ ਗਈ।
ਚਾਰ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ
ਪਟਿਆਲਾ ਦੇ ਵਿੱਚ ਕੇਕ ਖਾਣ ਤੋਂ ਬਾਅਦ ਮਰੀ ਲੜਕੀ ਮਾਨਵੀ ਦੇ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਚਾਰ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ। ਬੇਕਰੀ ਦੇ ਮਾਲਕ, ਕੇਕ ਬਣਾਉਣ ਵਾਲੇ ਕਾਰੀਗਰਾਂ ਅਤੇ ਮੈਨੇਜਰ ਨੂੰ ਨਾਮਜਦ ਕੀਤਾ ਹੈ। ਬੇਕਰੀ ਦਾ ਮਾਲਕ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ। ਹੁਣ ਆਇਆ ਸਿਹਤ ਵਿਭਾਗ ਕਈ ਦਿਨ ਸੁੱਤੇ ਪਏ ਰਹਿਣ ਤੋਂ ਬਾਅਦ ਹਰਕਤ ਦੇ ਵਿੱਚ ਆਇਆ ਹੈ। ਪੁਲਿਸ ਦੀ ਟੀਮ ਦੇ ਨਾਲ ਡੀਐਚਓ ਦੀ ਇੱਕ ਟੀਮ ਕੇਕ ਦੇ ਸੈਂਪਲ ਲੈ ਰਹੀ ਹੈ।
ਦੱਸ ਦਈਏ ਕਿ ਕੇਕ ਖਾਣ ਤੋਂ ਪਰਿਵਾਰ ਦੀ ਵੀ ਸਿਹਤ ਖਰਾਬ ਹੋਈ ਸੀ, ਲੈਕੀਨ ਉਹ ਠੀਕ ਹਨ। ਨਾਨਾ ਨੇ ਦੱਸਿਆ ਕਿ ਮ੍ਰਿਤਕ ਦੀ ਛੋਟੀ ਭੈਣ ਨੇ ਜਦੋਂ ਕੇਕ ਖਾਇਆ ਤਾਂ ਉਸਨੂੰ ਉਲਟੀਆਂ ਆਈਆ ਸਨ, ਲੈਕੀਨ ਉਹ ਠੀਕ ਹੁਣ ਹੈ।
ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਘਰ ਦੇ ਵਿੱਚ ਜਨਮਦਿਨ ਮਨਾਇਆ ਜਾ ਰਿਹਾ ਸੀ ਅਤੇ ਆਨਲਾਈਨ ਕੇਕ ਆਰਡਰ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੁਆਰਾ ਕਿ ਕੱਟਿਆ ਜਾਂਦਾ ਅਗਲੇ ਦਿਨ ਸਵੇਰੇ ਤਿੰਨ ਚਾਰ ਵਜੇ ਦੇ ਕਰੀਬ ਬੱਚਿਆਂ ਨੂੰ ਉਲਟੀਆਂ ਆਉਣ ਲੱਗ ਜਾਂਦੀਆਂ।
ਇਹ ਵੀ ਪੜ੍ਹੋ: Patiala Birthday Cake News: ਜਨਮ ਦਿਨ ਲਈ ਆਨਲਾਈਨ ਮੰਗਵਾਇਆ ਕੇਕ ਬਣਿਆ ਮੌਤ; 10 ਸਾਲਾ ਬੱਚੀ ਦੀ ਗਈ ਜਾਨ
ਆਨਲਾਈਨ ਕੇਕ ਆਰਡਰ
ਇਸ ਤੋਂ ਬਾਅਦ ਪਰਿਵਾਰਕ ਮੈਂਬਰ ਘਬਰਾ ਜਾਂਦੇ ਨੇ ਤੇ ਜਦੋਂ ਬੱਚਿਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਹਸਪਤਾਲ ਵੱਲੋਂ ਇੱਕ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਨਲਾਈਨ ਕੇਕ ਆਰਡਰ ਕੀਤਾ ਗਿਆ ਜਿਸ ਕਾਰਨ ਬੱਚੀ ਦੀ ਮੌਤ ਹੋਈ ਹੈ।
ਪਰਿਵਾਰਿਕ ਮੈਂਬਰ ਕਾਫੀ ਨਰਾਜ਼
ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਐਫ ਆਈਆਰ ਜ਼ਰੂਰ ਦਰਜ ਕੀਤੀ ਗਈ ਹੈ ਪਰ ਸਿਹਤ ਵਿਭਾਗ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਗਈ ਜਿਸ ਕਾਰਨ ਪਰਿਵਾਰਿਕ ਮੈਂਬਰ ਸਿਹਤ ਵਿਭਾਗ ਤੇ ਕਾਫੀ ਨਰਾਜ਼ ਨਜ਼ਰ ਆ ਰਹੇ ਹਨ।
ਜਾਂਚ ਕਰ ਰਹੇ ਹਾਂ ਕੀ ਕੇਕ ਕਿਥੋਂ ਆਇਆ ਸੀ-ਪੁਲਿਸ
ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਗਈ ਉਹ ਚਾਹੁੰਦੇ ਨੇ ਕਿ ਜਿਨਾਂ ਵੱਲੋਂ ਇਹ ਕੇਕ ਭੇਜਿਆ ਗਿਆ ਉਹਨਾਂ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਵੇ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੋ ਸਾਡੇ ਘਰ ਕੇਕ ਮੰਗਾਇਆ ਗਿਆ ਸੀ ਉਸ ਦੀ ਵੀ ਜਾਂਚ ਕਰਵਾਈ ਜਾਵੇ। ਪੁਲਿਸ ਨੇ ਕਿਹਾ ਕਿ ਹਾਲੇ ਅਸੀਂ ਜਾਂਚ ਕਰ ਰਹੇ ਹਾਂ ਕੀ ਕੇਕ ਕਿਥੋਂ ਆਇਆ ਸੀ।
ਛੋਟੀ ਭੈਣ ਦਾ ਬਿਆਨ
ਆਨਲਾਈਨ ਮੰਗਵਾਏ ਕੇਕ ਨਾਲ 10 ਸਾਲ ਦੀ ਬੱਚੀ ਦੀ ਮੌਤ ਨੇ ਜਿਥੇ ਪੂਰੇ ਪਟਿਆਲਾ ਨੂੰ ਝਝੋੜ ਕੇ ਰੱਖ ਦਿੱਤਾ ਉਥੇ ਹੀ ਮ੍ਰਿਤਕ ਦੀ ਛੋਟੀ ਭੈਣ ਜਿਸ ਦੀ ਉਮਰ ਮਹਿਜ਼ 8 ਸਾਲ ਦੀ ਹੈ ਉਸ ਨੇ ਰਾਤ ਕ਼ੀ ਹੋਇਆ ਇਸ ਬਾਰੇ ਦੱਸਿਆ। ਛੋਟੀ ਭੈਣ ਨੇ ਦੱਸਿਆ ਹੈ ਕਿ ਕੇਕ ਖਾਣ ਤੋਂ ਬਾਅਦ ਉਸ ਦੀ ਭੈਣ ਦੇ ਪੇਟ ਚ ਦਰਦ ਹੋਇਆ ਸੀ, ਉਸ ਦੀ ਆਪਣੀ ਵੀ ਤਬੀਅਤ ਖਰਾਬ ਹੋਈ ਸੀ। ਬੱਚੀ ਨੇ ਦੋਸ਼ੀਆਂ ਨੂੰ ਸਜਾ ਦਿਲਵਾਉਣ ਦੀ ਅਪੀਲ ਕੀਤੀ ਹੈ।