Samana Firing/ਬਲਿੰਦਰ ਸਿੰਘ: ਪਟਿਆਲਾ ਦੇ ਹਲਕਾ ਸਮਾਣਾ ਵਿੱਚ ਇੱਕ ਟਰੱਕ ਡਰਾਈਵਰ ਦੇ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।  ਪੰਚਾਇਤੀ ਚੋਣਾਂ ਤੋਂ ਪਹਿਲਾਂ ਪਿੰਡ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ ਮਾਮਲਾ ਪਟਿਆਲਾ ਦੇ ਹਲਕਾ ਸਮਾਣਾ ਦਾ ਜਿੱਥੇ ਪੁਲਿਸ ਦੀ ਮੰਨੀਏ ਤਾ ਇੱਕ ਟਰੱਕ ਡਰਾਈਵਰ ਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿਤਾ ਗਿਆ ਜਿੱਥੇ ਉਸਦੀ ਹੁਣ ਹਾਲਤ ਠੀਕ ਦੱਸੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਗੋਲੀ ਟਰੱਕ ਦੇ ਸ਼ੀਸ਼ੇ ਨੂੰ ਆਰ ਪਾਰ ਹੋ ਕੇ ਡਰਾਈਵਰ (Samana Firing)  ਦੀ ਛਾਤੀ ਵਿੱਚ ਲੱਗੀ ਸੀ। ਇਸ ਮੌਕੇ ਪੁਲਿਸ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਚੌਂਕ ਉੱਤੇ ਲੜਾਈ ਹੋ ਗਈ ਜਦੋਂ ਅਸੀਂ ਪਹੁੰਚੇ ਤਾਂ ਇੱਕ ਟੱਰਕ ਡਰਾਇਵਰ ਪੈਦਲ ਜ਼ਖ਼ਮੀ ਹਾਲਤ ਵਿੱਚ ਆ ਰਿਹਾ ਸੀ ਜਿਸ ਨੂੰ ਅਸੀਂ ਤਰੁੰਤ ਹਸਪਤਾਲ ਲੈ ਗਏ। ਉਹਨਾਂ ਨੇ ਕਿਹਾ ਕਿ ਇਹ ਡਰਾਈਵਰ ਨੇ ਟਰੱਕ ਲੈ ਕੇ ਜਾਣਾ ਸੀ, ਗੋਲੀ ਕੌਣ ਮਾਰ ਗਿਆ, ਇਸ ਬਾਰੇ ਜ਼ਖ਼ਮੀ ਟੱਰਕ ਡਰਾਈਵਰ ਨਹੀਂ ਜਾਣਦਾ। ਫਿਲਹਾਲ ਸੀਸੀਟੀਵੀ ਦੇ ਜਰੀਏ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤਾ। ਡਰਾਇਵਰ ਕੈਥਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Phagwara Blast: ਦੁਸਹਿਰੇ ਵਾਲੇ ਦਿਨ ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ


ਇਸ ਵਾਰਦਾਤ ਤੋਂ ਬਾਅਦ ਡਰਾਈਵਰ ਨੇ ਕਿਹਾ ਹੈ ਕਿ ਹਮਲਾਵਰ ਗੋਲੀ ਮਾਰ  (Samana Firing)  ਕੇ ਫਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਨੂੰ ਗੋਲੀ ਲੱਗੀ ਹੈ, ਉਹ ਟਰੱਕ ਚਲਾ ਰਿਹਾ ਸੀ ਤੇ ਉਸੇ ਦੌਰਾਨ ਹੀ ਉਸ ‘ਤੇ ਫਾਇਰਿੰਗ ਹੋਈ ਹੈ। ਗੋਲੀ ਉਸ ਦੀ ਛਾਤੀ ‘ਚ ਜਾ ਕੇ ਲੱਗੀ ਹੈ। ਜਿਸ ਕਰਕੇ ਉਹ ਜ਼ਖਮੀ ਹੈ ਤੇ ਹਸਪਤਾਲ ‘ਚ ਜ਼ੇਰੇ ਇਲਾਜ ਹੈ। 


ਇਹ ਵੀ ਪੜ੍ਹੋ:  Ludhiana Accident: ਲੁਧਿਆਣਾ 'ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤ 


ਮਿਲੀ ਜਾਣਕਾਰੀ ਦੇ ਅਨੁਸਾਰ ਡਰਾਈਵਰ ਦਾ ਨਾਮ ਮਸਤਾਨ ਸਿੰਘ ਦੱਸਿਆ ਜਾ ਰਿਹਾ ਹੈ, ਜੋ ਖੁਦ ਹੀ ਬਾਅਦ ਵਿੱਚ ਚੌਂਕ ‘ਚ ਖੜ੍ਹੀ ਪੁਲਿਸ ਦੇ ਕੋਲ ਪਹੁੰਚਦਾ ਹੈ ਤੇ ਉਹਨਾਂ ਨੂੰ ਦੱਸਦਾ ਕਿ ਮੇਰੇ ਉੱਤੇ ਹਮਲਾ ਹੋਇਆ ਹੈ ਤੇ ਮੈਨੂੰ ਗੋਲੀ ਮਾਰੀ ਗਈ ਹੈ।