Water Crisis: ਪਾਤੜਾਂ ਦੇ ਵਾਰਡ ਨੰਬਰ 14 ਸਾਗਰ ਬਸਤੀ `ਚ ਛਾਇਆ ਪਾਣੀ ਦਾ ਸੰਕਟ, ਲੋਕ ਬੇਹੱਦ ਪ੍ਰੇਸ਼ਾਨ
Water Crisis: ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਗਰਮ ਹੋਏ ਮਹੱਲਾ ਵਾਸੀ, ਨਗਰ ਕੌਸ਼ਲ ਪ੍ਰਧਾਨ ਤੋਂ ਪਾਣੀ ਦੀ ਸਮੱਸਿਆ ਦੇ ਹੱਲ ਕਰਨ ਦੀ ਕੀਤੀ ਮੰਗ,
Water Crisis IN Punjab/ਪਾਤੜਾ ਤੋਂ ਸੱਤਪਾਲ ਗਰਗ: ਗਰਮੀ ਦੇ ਮੌਸਮ ਦੌਰਾਨ ਪੀਣ ਵਾਲੇ ਪਾਣੀ ਦੀ ਖਪਤ ਵੱਧ ਜਾਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦੀ ਜਿੰਮੇਵਾਰੀ ਸਥਾਨਕ ਨਗਰ ਕੌਸ਼ਲ ਦੀ ਹੈ ਜਿਨਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ।
ਇਸ ਵਾਰ ਅੱਤ ਦੀ ਪੈ ਰਹੀ ਗਰਮੀ ਵਿੱਚ ਸ਼ਹਿਰ ਦੇ ਵਾਰਡ 14 ਦੇ ਮਹੱਲਾ ਵਾਸੀ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਪੂਰਾ ਕਰਨ ਲਈ ਇੱਕ ਵਫਤ ਨਗਰ ਕੌਸ਼ਲ ਪਾਤੜਾਂ ਦੇ ਦਫਤਰ ਵਿੱਚ ਪ੍ਰਧਾਨ ਨੂੰ ਮਿਲਿਆ ਜਿਨਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸਹੀ ਨਾ ਆਉਣ ਕਾਰਨ ਉਹ ਪੀਣ ਵਾਲੇ ਪਾਣੀ ਤੋਂ ਤਰਸ ਰਹੇ ਹਨ। ਜਿਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਦੌਰਾਨ ਵਾਰਡ14 ਦੇ ਵਸਨੀਕ ਬਚਿੱਤਰ ਸਿੰਘ, ਰਿੰਕੂ ਦੇਵੀ, ਅਤੇ ਰੀਤੂ ਬਾਲਾ ਨੇ ਦੱਸੀਆ ਕਿ ਪਿਛਲੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਕਿਸੇ ਵੀ ਸਰਕਾਰ ਨੇ ਉਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ। ਚੋਣਾਂ ਵੇਲੇ ਵੱਡੇ ਵਾਅਦੇ ਕਰਕੇ ਵੋਟਾ ਵਟੋਰ ਕੇ ਬਾਅਦ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਉਨਾਂ ਸਰਕਾਰ ਉੱਤੇ ਵੀ ਸਵਾਲ ਚੁੱਕਦਿਆ ਕਿਹਾ ਕਿ ਸਰਕਾਰ ਦੇ ਵਧਾਇਕਾਂ ਨੂੰ ਕਈ ਵਾਰ ਕਿਹਾ ਹੈ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ, ਸਰਕਾਰ ਵਾਅਦੇ ਤਾਂ ਬਹੁਤ ਕਰਦੀ ਹੈ ਪਰ ਅਫਸੋਸ ਕਿ ਇਹ ਵਾਅਦੇ ਪੂਰੇ ਨਹੀਂ ਕਰਦੀ, ਸਾਗਰ ਬਸਤੀ ਦੇ ਲੋਕ ਸਰਕਾਰ ਦੀ ਇਸ ਬੇਰੁਖੀ ਤੇ ਪਾਣੀ ਦੀ ਸਮੱਸਿਆ ਤੋਂ ਬੇਹੱਦ ਪ੍ਰੇਸ਼ਾਨ ਹਨ।
ਨਗਰ ਕੌਸ਼ਲ ਪ੍ਰਧਾਨ ਰਨਵੀਰ ਸਿੰਘ ਨੇ ਕਿਹਾ ਕਿ ਸ਼ਹਿਰ ਚ ਪਾਣੀ ਦੀ ਸਪਲਾਈ ਲਈ 9 ਟਿਊਬਵੈਲ ਲਾਏ ਗਏ ਹਨ ਅਤੇ ਸਾਰੇ ਸ਼ਹਿਰ ਚ ਇੱਕ ਦੋ ਮਹੱਲਾ ਵਿੱਚ ਪਾਣੀ ਦੀ ਸਮੱਸਿਆ ਆ ਰਹੀ ਹੈ ਜੋ ਕਿ ਗਰਮੀ ਦੇ ਮੌਸਮ ਕਾਰਨ ਪਾਣੀ ਦੀ ਖਪਤ ਵਧ ਜਾਣ ਕਾਰਨ ਇਹ ਸਮੱਸਿਆ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਮਹੱਲਿਆ ਚ ਰੋਜਾਨਾ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਟੈਂਕਰ ਭੇਜੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਸਕੇ। ਉਨਾਂ ਕਿਹਾ ਕਿ ਸ਼ਹਿਰ ਅੰਦਰ ਨਵੇਂ ਟਿਊਬਵੈਲ ਲਾਉਣ ਲਈ ਪੰਜਾਬ ਸਰਕਾਰਰ ਤੋਂ ਗ੍ਰਾਟ ਦੀ ਮੰਗ ਕੀਤੀ ਹੈ ਅਤੇ ਗ੍ਰਾ਼ਟ ਮਿਲਣ ਤੇ ਨਵਾਂ ਟਿਊਵਬੈਲ ਲਾ ਕੇ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Navjot Singh Sidhu: ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਵੱਡਾ ਝਟਕਾ, ਜਸਵੀਰ ਸਿੰਘ ਗਿੱਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ