Navjot Singh Sidhu: ਲੋਕ ਸਭਾ ਚੋਣ 2024 ਲਈ ਕਰੀਬ 83 ਦਿਨਾਂ ਤੱਕ ਚੱਲੀ ਚੋਣ ਪ੍ਰਚਾਰ ਮੁਹਿੰਮ ਵਿੱਚੋਂ ਨਵਜੋਤ ਸਿੱਧੂ ਗਾਇਬ ਰਹੇ। ਉਹ ਨਾ ਤਾਂ ਕਿਸੇ ਚੋਣ ਮੰਚ ’ਤੇ ਨਜ਼ਰ ਆਏ ਅਤੇ ਨਾ ਹੀ ਕਿਸੇ ਉਮੀਦਵਾਰ ਲਈ ਵੋਟਾਂ ਮੰਗੀਆਂ।
Trending Photos
Navjot Singh Sidhu: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰਕੇ ਕਾਂਗਰਸ ਹਾਈਕਮਾਂਡ ਨੂੰ ਵੱਡਾ ਝਟਕਾ ਦਿੱਤਾ ਹੈ। ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਦੇ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਲਾਂਬੇ ਕਰ ਦਿੱਤਾ ਹੈ। ਸਿੱਧੂ ਦੀ ਥਾਂ ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣ ਲਈ ਪਾਰਟੀ ਦੇ ਲਈ ਪ੍ਰਚਾਰ ਨਹੀਂ ਕੀਤਾ। ਜਿਸ ਤੋਂ ਕਾਂਗਰਸ ਪਾਰਟੀ ਨੇ ਅਜਿਹਾ ਫੈਸਲਾ ਲਿਆ ਹੈ
ਲੋਕ ਸਭਾ ਚੋਣ 2024 ਲਈ ਕਰੀਬ 83 ਦਿਨਾਂ ਤੱਕ ਚੱਲੀ ਚੋਣ ਪ੍ਰਚਾਰ ਮੁਹਿੰਮ ਵਿੱਚੋਂ ਨਵਜੋਤ ਸਿੱਧੂ ਗਾਇਬ ਰਹੇ। ਉਹ ਨਾ ਤਾਂ ਕਿਸੇ ਚੋਣ ਮੰਚ ’ਤੇ ਨਜ਼ਰ ਆਏ ਅਤੇ ਨਾ ਹੀ ਕਿਸੇ ਉਮੀਦਵਾਰ ਲਈ ਵੋਟਾਂ ਮੰਗੀਆਂ। ਹਾਲਾਂਕਿ ਆਈਪੀਐੱਲ ਵੀ ਚੋਣ ਪ੍ਰਚਾਰ ਦੇ ਆਖ਼ਰੀ ਪੜਾਅ ’ਤੇ ਸਮਾਪਤ ਹੋ ਗਿਆ ਸੀ। ਸਿੱਧੂ ਰਾਹੁਲ ਗਾਂਧੀ ਦੀ ਪਟਿਆਲਾ ਰੈਲੀ ਵਿੱਚ ਵੀ ਨਜ਼ਰ ਨਹੀਂ ਆਏ। ਦੱਸਣਾ ਬਣਦਾ ਹੈ ਕਿ ਸਿੱਧੂ ਦੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ ਤੇ ਉਹ ਆਪਣੀ ਪਤਨੀ ਦੀ ਸਿਹਤ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।
ਜਸਬੀਰ ਸਿੰਘ ਗਿੱਲ ਨੇ ਹਲਕੇ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਦਾ ਧੰਨਵਾਦ ਕੀਤਾ ਹੈ। ਜੇਕਰ ਕਾਂਗਰਸ ਵੱਲੋਂ ਜਾਰੀ ਇਸ ਚਿੱਠੀ ਨੂੰ ਪੜਿਆ ਜਾਵੇ ਤਾਂ ਇਸ ਨੂੰ ਚਿੱਠੀ ਨੂੰ ਜਾਰੀ ਕਰਨ ਦੀ ਮਿਤੀ 14 ਅਪ੍ਰੈਲ 2024 ਲਿਖੀ ਹੋਈ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਸਿੱਧੂ ਨੂੰ ਕਰੀਬ 2 ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹਟਾ ਦਿੱਤਾ ਗਿਆ ਸੀ। ਅਤੇ ਡਿੰਪਾ ਨੂੰ ਇਹ ਜਿੰਮੇਵਾਰੀ ਦੇ ਦਿੱਤੀ ਗਈ ਸੀ।
Grateful to @kharge @RahulGandhi @priyankagandhi @kcvenugopalmp @RajaWarring1 @Partap_Sbajwa @devendrayadavinc for entrusting me responsibility of assembly constituency Incharge of Asr East.I shall ensure that all leaders,volunteers & residents of Asr East are cared for as family pic.twitter.com/DhtvUcCtAm
— Jasbir Singh Gill MP official account (@JasbirGillKSMP) June 7, 2024
ਉੱਧਰ ਬੀਜੇਪੀ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਹਟਾਏ ਜਾਣ ਨੂੰ ਲੈਕੇ ਤੰਜ ਕੱਸਦੇ ਹੋਏ ਐਕਸ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ...ਚੇਲੇ ਨੇ ਉਸਤਾਦ ਮਾਂਜਤਾ ...
ਚੇਲੇ ਨੇ ਉਸਤਾਦ ਮਾਂਜਤਾ
New Halqa Incharge of Congress from Amritsar East@RajaBrar_INC removed @sherryontopp from his assembly constituency ‼️#IPL of Infighting Starts Soon pic.twitter.com/nVQQEyyBw3
— Pritpal Singh Baliawal (@PritpalBaliawal) June 7, 2024
ਦੱਸਦਈਏ ਕਿ ਨਵਜੋਤ ਸਿੰਘ ਨੇ ਅੰਮ੍ਰਿਤਸਰ ਪੂਰਬੀ ਤੋਂ 2017 ਵਿੱਚ ਵਿਧਾਨ ਸਭਾ ਚੋਣ ਲੜੀ ਸੀ ਅਤੇ ਜਿੱਤਣ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਸਨ। 2022 ਵਿੱਚ ਉਨ੍ਹਾਂ ਨੇ ਮੁੜ ਤੋਂ ਇਸ ਸੀਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। 2012 ਵਿੱਚ ਨਵਜੋਤ ਸਿੱਧੂ ਦੇ ਪਤਨੀ ਨਵਜੋਤ ਕੌਰ ਨੇ ਇਸ ਸੀਟ ਤੋਂ ਚੋਣ ਲੜੀ ਸੀ ਅਤੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ।