Punjab News: ਮਾਲ ਮੰਤਰੀ ਜਿੰਪਾ ਨਾਲ ਮੀਟਿੰਗ ਪਿਛੋਂ ਪਟਵਾਰ ਯੂਨੀਅਨ ਨੇ 8 ਸਤੰਬਰ ਤੱਕ ਦਾ ਦਿੱਤਾ ਅਲਟੀਮੈਟਮ
Punjab News: ਪਟਵਾਰੀ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਰੋਸ ਵਿਖਾਏ ਦੇ ਰੌਂਅ ਵਿੱਚ ਵਿਖਾਈ ਦੇ ਰਹੇ ਹਨ। ਮੀਟਿੰਗ ਤੋਂ ਬਾਅਦ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਮੀਟਿੰਗ ਤੋਂ ਸੰਤੁਸ਼ਟ ਹਨ।
Punjab News: ਅੱਜ ਦਿ ਰੈਵੇਨਿਊ ਪਟਵਾਰ ਯੂਨੀਅਨ ਨੇ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ। ਮੀਟਿੰਗ ਤੋਂ ਬਾਅਦ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਮੀਟਿੰਗ ਤੋਂ ਸੰਤੁਸ਼ਟ ਹਨ। ਪਟਵਾਰ ਯੂਨੀਅਨ ਦੀ ਮਾਲ ਮੰਤਰੀ ਨਾਲ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਨੇਪਰੇ ਚੜ੍ਹੀ।
ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ 8 ਸਤੰਬਰ ਤੱਕ ਨਹੀਂ ਹੋਇਆ ਤਾਂ ਉਨ੍ਹਾਂ ਮਜਬੂਰਨ ਧਰਨਾ ਪ੍ਰਦਰਸ਼ਨ ਕਰਨਾ ਪਵੇਗਾ। ਪਟਵਾਰੀ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਰੋਸ ਵਿਖਾਏ ਦੇ ਰੌਂਅ ਵਿੱਚ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਹੁਣ ਪਟਵਾਰੀਆਂ ਦਾ ਟ੍ਰੇਨਿੰਗ ਸਮਾਂ ਇੱਕ ਸਾਲ 6 ਮਹੀਨੇ ਨਹੀਂ ਬਲਕਿ 1 ਸਾਲ ਦਾ ਹੋਵੇਗਾ।
ਉਹ ਇੱਕ ਸਾਲ ਉਨ੍ਹਾਂ ਦੀ ਡਿਊਟੀ ਦੇ ਸਮੇਂ ਵਿੱਚ ਗਿਣਤੀ ਕੀਤੀ ਜਾਵੇਗੀ। ਇਸ ਦੇ ਨਾਲ ਪਟਵਾਰੀ ਨੂੰ ਟ੍ਰੇਨਿੰਗ ਦੇ ਸਮੇਂ ਬੇਸਿਕ ਪੇ ਦਿੱਤੀ ਜਾਵੇਗੀ ਅਤੇ ਪਟਵਾਰੀ ਦੇ ਜੋ ਮਾਣ ਭੱਤੇ ਹਨ, ਉਨ੍ਹਾਂ ਵਿੱਚ ਇਜ਼ਾਫਾ ਕੀਤਾ ਜਾਵੇਗਾ, ਹਰ ਪਟਵਾਰੀ ਨੂੰ ਇੱਕ ਤੋਂ ਜ਼ਿਆਦਾ ਸਰਕਲ ਵਿੱਚ ਕੰਮ ਕਰਨਾ ਪੈਂਦਾ ਹੈ। ਇਸ ਲਈ ਪਟਵਾਰੀਆਂ ਦੀ ਭਰਤੀ ਹੋਵੇਗੀ ਜੋ ਅਜੇ ਤੱਕ ਨਹੀਂ ਕੀਤੀ ਗਈ ਹੈ।
ਪਿਛਲੇ ਲੰਬੇ ਸਮੇਂ ਤੋਂ ਪਟਵਾਰੀਆਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਦੀ ਭਰਤੀ ਕੀਤੀ ਜਾਵੇ, ਜਿਸ ਨਾਲ ਪਟਵਾਰੀਆਂ ਉਤੇ ਬੋਝ ਨੂੰ ਘੱਟ ਕੀਤਾ ਜਾ ਸਕੇ। ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ 8 ਸਤੰਬਰ ਤੱਕ ਸਰਕਾਰ ਨੂੰ ਸਮਾਂ ਦਿੱਤਾ ਹੈ। ਉਸ ਤੋਂ ਬਾਅਦ ਉਹ ਸੰਘਰਸ਼ ਦਾ ਬਿਗੁਲ ਵਜਾਉਣਗੇ।
ਇਹ ਵੀ ਪੜ੍ਹੋ : Punjab News: ਤਰਨਤਾਰਨ 'ਚ ਪਾਕਿਸਤਾਨੀ ਡਰੋਨ ਅਤੇ ਦੋ ਕਿੱਲੋ ਹੈਰੋਇਨ ਨਾਲ ਇੱਕ ਸਮੱਗਲਰ ਕਾਬੂ
ਜ਼ਿਲ੍ਹਾ ਹੈੱਡ ਕੁਆਰਟਰ ਉਤੇ ਪ੍ਰਦਰਸ਼ਨ ਕਰ ਸਕਦੇ ਹਨ ਜੋ ਅਲੱਗ-ਅਲੱਗ ਸਰਕਲ ਦਾ ਫਾਲਤੂ ਕੰਮ ਸਾਨੂੰ ਦਿੱਤਾ ਗਿਆ ਹੈ, ਉਸ ਨੂੰ ਛੱਡਣ ਦਾ ਐਲਾਨ ਕੀਤਾ ਜਾ ਸਕਦਾ ਹੈ ਜਾਂ ਯੂਨੀਅਨ ਆਪਣੇ ਹਿਸਾਬ ਨਾਲ ਦੇਖੇਗੀ ਕੀ ਐਲਾਨ ਕੀਤਾ ਜਾਵੇ।
ਇਹ ਵੀ ਪੜ੍ਹੋ : Chandrayaan-3 Moon Landing: ਅੱਜ ਵਿਦਿਆਰਥੀ ਸਕੂਲਾਂ ਵਿੱਚ ਦੇਖਣਗੇ ਚੰਦਰਯਾਨ-3 ਦੀ ਲੈਂਡਿੰਗ ਦਾ ਲਾਈਵ ਟੈਲੀਕਾਸਟ