PCMSA strike: CM ਮਾਨ ਦੇ ਭਰੋਸੇ ਤੋਂ ਬਾਅਦ PCMSA ਵੱਲੋਂ ਸਿਰਫ਼ ਅੱਜ 11 ਤੋਂ 2 ਵਜੇ ਤੱਕ OPD ਖੋਲ੍ਹਣ ਦਾ ਐਲਾਨ
PCMSA strike: ਪੰਜਾਬ ਵਿੱਚ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ। ਸਾਰੇ ਓਪੀਡੀ ਕਮਰੇ ਬੰਦ ਹਨ। ਐਮਰਜੈਂਸੀ ਵਿੱਚ ਮਰੀਜ਼ਾਂ ਦੀ ਭੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਆਮ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।
PCMSA strike/ਨਵਦੀਪ ਸਿੰਘ: ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਭਰੋਸੇ ਤੋਂ ਬਾਅਦ ਪੀਸੀਐਮਐਸਏ ਵੱਲੋਂ ਸਿਰਫ ਅੱਜ 11 ਤੋਂ 2 ਓਪੀਡੀ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਅੱਜ ਪੀਸੀਐਮਐਸਏ ਦੀ ਸਰਕਾਰ ਨਾਲ ਮੀਟਿੰਗ ਹੈ ਅਤੇ ਜੇਕਰ ਅੱਜ ਦੀ ਮੀਟਿੰਗ ਵਿੱਚ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਤਾਂ ਅਗਲਾ ਫੈਸਲਾ ਪੀਸੀਐਮਐਸਏ ਅੱਜ ਮੀਟਿੰਗ ਤੋਂ ਬਾਅਦ ਲਵੇਗੀ।
ਬੀਤੇ ਦਿਨੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਅੱਜ ਪੂਰਾ ਦਿਨ ਓਪੀਡੀ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਅੱਜ ਪੂਰਾ ਦਿਨ ਓਪੀਡੀ ਬੰਦ ਰੱਖਣ ਦਾ ਤੀਜਾ ਦਿਨ ਹੈ। ਇਹ ਫੈਸਲਾ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਸਬ-ਕਮੇਟੀ ਵੱਲੋਂ ਪੀ.ਸੀ.ਐੱਮ.ਐੱਸ.ਏ. ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਵੱਲੋਂ ਅਧਿਕਾਰਤ ਪੱਤਰ ਜਾਰੀ ਕੀਤਾ ਜਾਵੇਗਾ ਪਰ ਸਰਕਾਰ ਵੱਲੋਂ ਅਧਿਕਾਰਤ ਤੌਰ 'ਤੇ ਸੰਪਰਕ ਨਾ ਹੋਣ 'ਤੇ ਐਸੋਸੀਏਸ਼ਨ ਨੇ ਪੂਰੇ ਦਿਨ ਲਈ ਓ.ਪੀ.ਡੀ. ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਓਪੀਡੀ ਸਵੇਰੇ 8 ਤੋਂ 11 ਵਜੇ ਤੱਕ ਬੰਦ ਰੱਖੀ ਜਾਂਦੀ ਸੀ।
ਇਹ ਵੀ ਪੜ੍ਹੋ: Punjab Doctors Strike: ਮੀਟਿੰਗ ਵਿੱਚ ਮੰਨਣ ਤੋਂ ਬਾਅਦ ਵੀ ਚਾਰ-ਚਾਰ ਕੈਬਨਿਟ ਮੰਤਰੀ ਨਹੀਂ ਦਵਾ ਸਕੇ ਲਿਖਤੀ ਭਰੋਸਾ
ਦਰਅਸਲ ਡਾਕਟਰਾਂ ਦੀ ਹੜਤਾਲ ਜਾਰੀ ਹੈ। ਹਸਪਤਾਲ ਵਿੱਚ ਮਰੀਜ਼ਾਂ ਦੀ ਭੀੜ ਲੱਗ ਗਈ। ਓਪੀਡੀ ਦਾ ਗੇਟ ਬੰਦ ਹੋਣ ਕਾਰਨ ਐਮਰਜੈਂਸੀ ਗੇਟ ਰਾਹੀਂ ਹਸਪਤਾਲ ਪੁੱਜਣ ਵਾਲੇ ਮਰੀਜ਼ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਡਾਕਟਰਾਂ ਦੀ ਭਾਲ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਹੜਤਾਲ ਹੁਣ ਸੋਮਵਾਰ ਤੱਕ ਵਧ ਗਈ ਹੈ ਤਾਂ ਉਹ ਹੋਰ ਵੀ ਪ੍ਰੇਸ਼ਾਨ ਹੋ ਗਏ ਸਨ।