ਚੰਡੀਗੜ: ਵਧਦੀ ਗਰਮੀ ਵਿਚ ਜਿੱਥੇ ਬਿਜਲੀ ਦੀ ਮੰਗ ਵਧੀ ਹੈ, ਉੱਥੇ ਹੀ ਬਿਜਲੀ ਚੋਰੀ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਪਾਸੇ ਬਿਜਲੀ ਦੀ ਕਿੱਲਤ ਅਤੇ ਦੂਜੇ ਪਾਸੇ ਵਧਦੀ ਮੰਗ ਦਰਮਿਆਨ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਚੋਰੀ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪਾਵਰਕੌਮ ਵਿਭਾਗ ਦੀਆਂ ਟੀਮਾਂ ਨੇ ਕਾਰਵਾਈ ਕਰਦਿਆਂ ਕਰੀਬ 18 ਲੱਖ ਰੁਪਏ ਦੀ ਬਿਜਲੀ ਚੋਰੀ ਫੜੀ ਹੈ।


COMMERCIAL BREAK
SCROLL TO CONTINUE READING

 


ਬਿਜਲੀ ਚੋਰੀ ਦੇ 29 ਮਾਮਲੇ ਫੜੇ


ਪਾਵਰਕੌਮ ਵਿਭਾਗ ਦੇ ਬੁਲਾਰੇ ਅਨੁਸਾਰ ਵਿਭਾਗ ਦੀਆਂ ਟੀਮਾਂ ਨੇ ਬਿਜਲੀ ਚੋਰੀ ਦੇ 29 ਮਾਮਲੇ ਫੜੇ ਗਏ ਹਨ। ਨਾਲ ਹੀ ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਵਿੱਚ ਮੌਕੇ ’ਤੇ ਹੀ ਜੁਰਮਾਨੇ ਕੀਤੇ ਗਏ। ਜੁਰਮਾਨੇ ਦੀ ਰਕਮ ਲਗਭਗ 18 ਲੱਖ ਰੁਪਏ ਹੈ।


 


ਕਾਰਵਾਈ ਜਾਰੀ ਰਹੇਗੀ


ਵਿਭਾਗ ਬਿਜਲੀ ਚੋਰੀ ਨਾ ਕਰਨ ਦੀਆਂ ਅਪੀਲਾਂ ਕਰਦਾ ਰਹਿੰਦਾ ਹੈ ਪਰ ਕਈ ਲੋਕ ਮੰਨਦੇ ਨਹੀਂ। ਨਾਜਾਇਜ਼ ਕੁੰਡੀਆਂ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਰੋਕਣ ਜਾਂ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਵੇਗੀ।


 


ਕਿਸੇ ਨੂੰ ਨਹੀਂ ਦਿੱਤੀ ਗਈ ਛੋਟ


ਵਿਭਾਗ ਦੀ ਅਜਿਹੇ ਲੋਕਾਂ 'ਤੇ ਖਾਸ ਨਜ਼ਰ ਹੈ ਜਿਹਨਾਂ ਨੇ ਘੱਟ ਲੋਡ ਵਾਲਾ ਸੈਕਸ਼ਨ ਕਰਵਾ ਲਿਆ ਹੈ ਅਤੇ ਇਸ ਤੋਂ ਵੱਧ ਬਿਜਲੀ ਦੀ ਖਪਤ ਕਰ ਰਹੇ ਹਨ। ਇਸ ਮਾਮਲੇ ਵਿੱਚ ਕੁਝ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਵਿੱਚ ਇਸ ਸਮੇਂ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਸੂਬੇ ਵਿੱਚ ਬਿਜਲੀ ਦੀ ਮੰਗ 12486 ਮੈਗਾਵਾਟ ਤੱਕ ਪਹੁੰਚ ਗਈ ਹੈ। ਇਸ ਕਾਰਨ ਪਾਵਰਕੌਮ ਨੂੰ ਵੀ ਇੱਕ ਤੋਂ ਛੇ ਘੰਟੇ ਦੇ ਅਣਐਲਾਨੇ ਬਿਜਲੀ ਕੱਟ ਲਗਾਉਣੇ ਪਏ ਹਨ।


 


WATCH LIVE TV