Sangrur News(ਕੀਰਤੀ ਪਾਲ): ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਗੁੱਜਰਾਂ ਵਿਖੇ ਸ਼ਰਾਬ ਪੀਣ ਨਾਲ ਪੰਜ ਵਿਆਕਤੀਆ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰਗਟ ਸਿੰਘ (42) ਅਤੇ ਜਗਜੀਤ ਸਿੰਘ (30) ਦੀ ਮੌਤ ਹੋ ਗਈ ਹੈ। ਮੌਤਾਂ ਹੋਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਪੁਲਿਸ ਥਾਣਾ ਦਿੜ੍ਹਬਾ ਦੀ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।


COMMERCIAL BREAK
SCROLL TO CONTINUE READING

ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀ  ਹੈ, ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾਂ ਵਿੱਚ ਇੱਕ ਵਿਅਕਤੀ ਦੀ ਮੌਤ ਅਸਤਮੇ ਦੀ ਬਿਮਾਰੀ ਦੇ ਕਾਰਨ ਹੋਈ ਹੈ। 


ਉਧਰ ਸ਼ਰਾਬ ਪੀਣ ਕਾਰਨ ਇੱਕੋ ਪਰਿਵਾਰ ਦੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਮੇਰੇ ਚਾਚੇ ਦੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਸਸਤੀ ਸ਼ਰਾਬ ਵੇਚਦੇ ਹਨ, ਜਿਆਦਾਤਰ ਲੋਕ ਉਨ੍ਹਾਂ ਤੋਂ ਹੀ ਸ਼ਰਾਬ ਖਰੀਦੇ ਹਨ, ਕੱਲ੍ਹ ਵੀ ਉਨ੍ਹਾਂ ਨੇ ਇਨ੍ਹਾਂ ਵਿਅਕਤੀਆਂ ਤੋਂ ਸ਼ਰਾਬ ਖਰੀਦੀ ਸੀ, ਜਿਸ ਨੂੰ ਪੀਣ ਨਾਲ ਉਨ੍ਹਾਂ ਦੀ ਮੌਤ ਹੋ ਗਈ।


ਪਿੰਡ ਦੇ ਲੋਕ ਇਲਜ਼ਾਮ ਲਗਾ ਰਹੇ ਹਨ, ਕਿ ਪੁਲਿਸ ਅਤੇ ਸਰਪੰਚ ਨੂੰ ਸਭ ਪਤਾ ਹੈ ਕਿ ਸਾਡੇ ਪਿੰਡ ਵਿੱਚ ਸਸਤੀ ਸ਼ਰਾਬ ਦੁੱਗਣੀ ਮਾਤਰਾ ਵਿੱਚ ਵਿਕਦੀ ਹੈ, ਪੁਲਿਸ ਉਨ੍ਹਾਂ ਨੂੰ ਬਾਰੇ ਸਾਰੀ ਜਾਣਕਾਰੀ ਹੈ। ਜਦੋ ਕੋਈ ਉਨ੍ਹਾਂ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੰਦਾ ਹੈ ਤਾਂ ਪੁਲਿਸ ਉਨ੍ਹਾਂ ਨੂੰ ਫੜ ਲੈਦੀ ਹੈ ਅਤੇ ਫਿਰ ਛੱਡ ਦਿੰਦੀ ਹੈ, ਜਿਸ ਕਾਰਨ ਅੱਜ ਪਿੰਡ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। 


ਪਿੰਡ ਵਾਸੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਇਲਾਕੇ ਨਾਲ ਹਰਿਆਣਾ ਦੀ ਹੱਦ ਲੱਗਦੀ ਹੈ, ਇੱਥੋਂ ਵੀ ਸ਼ਰਾਬ ਆਉਂਦੀ ਹੈ। ਪਰ ਜੌਹਨ ਕਮਿਸ਼ਨ ਦੀਆਂ ਗੱਡੀਆਂ ਸੀ.ਸੀ.ਟੀ.ਵੀ 'ਤੇ ਹਨ ਉਹ ਕੈਮਰੇ ਨਾਲ ਘੁੰਮ ਰਹੀ ਹੈ ਅਤੇ ਚੈਕਿੰਗ ਵੀ ਕਰ ਰਹੀ ਹੈ। ਪਰ ਇਹ ਸ਼ਰਾਬ ਕਿਥੋਂ ਆਈ, ਪ੍ਰਸ਼ਾਸਨ ਕੋਲ ਕੋਈ ਵੀ ਜਵਾਬ ਨਹੀਂ ਹੈ।