Gidderbaha News (ਅਨਮੋਲ ਸਿੰਘ ਵੜਿੰਗ): ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਤਾਪਮਾਨ 47 ਡਿਗਰੀ ਤੋਂ ਉਪਰ ਚਲਾ ਗਿਆ ਹੈ। ਉਥੇ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗਣ ਲੋਕ ਬੇਹਾਲ ਹੋ ਪਏ ਹਨ ਤੇ ਉਥੇ ਸਰਕਾਰ ਦੇ ਦਾਅਵਿਆਂ ਉਤੇ ਸਵਾਲ ਉੱਠਣੇ ਲਾਜ਼ਮੀ ਹੈ। ਇਹ ਹਾਲ ਹੈ ਜ਼ਿਲ੍ਹਾ ਮੁਕਤਸਰ ਦੇ ਹਲਕਾ ਗਿੱਦੜਬਾਹਾ ਦਾ ਜਿਥੇ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਸ਼ਹਿਰ ਵਾਸੀਆਂ ਵੱਲੋਂ ਧਰਨਾ ਲਗਾ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 


COMMERCIAL BREAK
SCROLL TO CONTINUE READING

ਇਨ੍ਹਾਂ ਦਿਨਾਂ ਵਿੱਚ ਜਿਥੇ ਲੋਕ ਇੱਕ ਪਾਸੇ ਗਰਮੀ ਤੋਂ ਪਰੇਸ਼ਾਨ ਨੇ ਲੋਕ ਦੂਸਰੇ ਪਾਸੇ ਗਿੱਦੜਬਾਹਾ ਦੇ ਵਸਨੀਕ ਬਿਜਲੀ ਬੋਰਡ ਦੇ ਲੰਮੇ ਲੰਮੇ ਕੱਟਾਂ ਤੋਂ ਵੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਅੱਜ ਪਰੇਸ਼ਾਨ ਸ਼ਹਿਰ ਵਾਸੀਆਂ ਵੱਲੋਂ ਇਕੱਠੇ ਹੋ ਕੇ ਧਰਨਾ ਲਗਾ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਖਿਲਾਫ਼ ਨਾਅਰੇਬਾਜ਼ੀ ਕੀਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਦੌਰਾਨ ਬਿਜਲੀ ਸਰਪਲੱਸ ਕਰਨ ਦੇ ਨਾਲ ਵੇਚਣ ਦੀ ਗੱਲ ਕਰੀ ਸੀ।


ਇਹ ਵੀ ਪੜ੍ਹੋ : Punjab Politics: ਜਲੰਧਰ ਵੈਸਟ ਤੋਂ ਐਮਐਲਏ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਲਿਆ ਵਾਪਸ


ਉਥੇ ਗਿੱਦੜਬਾਹਾ ਵਿੱਚ ਲੱਗ ਰਹੇ ਲੰਮੇ ਲੰਮੇ ਕੱਟਾਂ ਤੋਂ ਦੁਖੀ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੀ ਬਿਜਲੀ ਤੁਸੀਂ ਬਾਹਰ ਵੇਚ ਰਹੇ ਹੋ ਉਸ ਵਿਚੋਂ ਥੋੜ੍ਹੀ ਜਿਹੀ ਗਿੱਦੜਬਾਹਾ ਨਿਵਾਸੀਆਂ ਨੂੰ ਵੀ ਦੇ ਦਿਓ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜੇ ਕੱਟ ਇਸੇ ਤਰ੍ਹਾਂ ਲੱਗਦੇ ਰਹਿਣਗੇ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।


ਕਾਬਿਲੇਗੌਰ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਤ ਦੀ ਗਰਮੀ ਵਿੱਚ ਬਿਜਲੀ ਦੇ ਐਣਐਲਾਨੇ ਕੱਟ ਲੱਗ ਰਹੇ ਹਨ। ਇਸ ਕਾਰਨ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਪੇਂਡੂ ਇਲਾਕਿਆਂ ਤੋਂ ਇਲਾਵਾ ਸ਼ਹਿਰੀ ਇਲਾਕਿਆਂ ਵਿੱਚ ਵੀ ਬਿਜਲੀ ਦੇ ਕੱਟ ਲੱਗ ਰਹੇ ਹਨ। ਮੁਹਾਲੀ ਦੇ ਖਰੜ ਅਤੇ ਜ਼ੀਰਕਪੁਰ ਵਿੱਚ ਵੀ ਲੰਮੇ-ਲੰਮੇ ਕੱਟ ਲੱਗਦੇ ਰਹੇ ਹਨ। ਇਸ ਕਾਰਨ ਲੋਕਾਂ ਨੇ ਰਾਤ ਨੂੰ ਗਰਿੱਡ ਦਾ ਘਿਰਾਓ ਕਰਕੇ ਬਿਜਲੀ ਸਪਲਾਈ ਬਹਾਲ ਕਰਵਾਈ ਸੀ।


ਇਹ ਵੀ ਪੜ੍ਹੋ : Faridkot News: ਪੁਲਿਸ ਤੇ ਨੀਮ ਸੁਰੱਖਿਆ ਬਲਾਂ ਦੀ ਨਿਗਰਾਨੀ 'ਚ ਰੱਖੀਆਂ ਈਵੀਐਮ ਮਸ਼ੀਨਾਂ