Peru Airport accident news: ਪੇਰੂ 'ਚ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ 102 ਯਾਤਰੀ ਲੈ ਕੇ ਜਾ ਰਹੇ ਜਹਾਜ਼ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਇਹ ਹਾਦਸਾ ਪੇਰੂ ਦੇ ਲੀਮਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ 'ਤੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਇੱਕ ਜਹਾਜ਼ ਫਾਇਰ ਬ੍ਰਿਗੇਡ ਦੇ ਟਰੱਕ ਨਾਲ ਟਕਰਾ ਗਿਆ ਅਤੇ ਸਕਿੰਟਾਂ 'ਚ ਭਿਆਨਕ ਅੱਗ ਲੱਗ ਗਈ। 


COMMERCIAL BREAK
SCROLL TO CONTINUE READING

ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦੇ ਪਰਖੱਚੇ ਉੱਡ ਗਏ ਅਤੇ ਨਾਲ ਹੀ ਜਹਾਜ਼ ਦਾ ਵੀ ਨੁਕਸਾਨ ਹੋ ਗਿਆ। ਇਸ ਹਾਦਸੇ ਵਿੱਚ ਟਰੱਕ 'ਚ ਸਵਾਰ ਦੋ ਫਾਇਰ ਕਰਮੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ 102 ਯਾਤਰੀ ਸੁਰੱਖਿਅਤ ਹਨ। ਇਸ ਦੌਰਾਨ ਇਸ ਘਟਨਾ ਦੀ ਇੱਕ ਖ਼ੌਫ਼ਨਾਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਦੱਸ ਦਈਏ ਕਿ ਲੀਮਾ ਏਅਰਪੋਰਟ 'ਤੇ LATAM ਏਅਰਲਾਈਨਜ਼ ਦੇ ਇੱਕ ਜਹਾਜ਼ ਦੀ ਟੇਕ-ਆਫ਼ ਦੌਰਾਨ ਉਲਟ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਘਟਨਾ 'ਤੇ ਅਧਿਕਾਰੀਆਂ ਦੇ ਕਿਹਾ ਕਿ ਹਵਾਈ ਅੱਡੇ 'ਤੇ ਉਡਾਣਾਂ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ।  ਇਸ ਦੌਰਾਨ ਏਅਰਬੱਸ A320neo ਦੇ ਸਾਰੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ  ਦੀ ਦੇਖਭਾਲ ਕੀਤੀ ਜਾ ਰਹੀ ਹੈ।


Peru Airport accident news: 


 



ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ LATAM ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗ ਗਈ ਪਰ ਸ਼ੁਕਰ ਹੈ ਕਿ ਜਹਾਜ਼ ਵਿੱਚ ਸਵਾਰ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਮੌਕੇ ਫ਼ਾਇਰ ਡਿਪਾਰਟਮੈਂਟ ਦੇ ਜਨਰਲ ਕਮਾਂਡਰ ਲੁਈਸ ਪੋਂਸ ਦਾ ਕਹਿਣਾ ਹੈ ਕਿ ਦੋ ਫਾਇਰ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਹਾਜ਼ ਅਤੇ ਟਰੱਕ ਦੋਵੇਂ ਤੇਜ਼ ਰਫ਼ਤਾਰ 'ਚ ਸਨ।


ਹੋਰ ਪੜ੍ਹੋ: ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ


ਇਸ ਹਾਦਸੇ 'ਚ ਫਾਇਰ ਕਰਮੀਆਂ ਦੀ ਮੌਤ 'ਤੇ ਪੇਰੂ ਦੇ ਰਾਸ਼ਟਰਪਤੀ ਪੇਡਰੋ ਕਾਸਟੀਲੋ ਨੇ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਆਪਣੇ ਇੱਕ ਟਵੀਟ ਰਾਹੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਿਰ ਕੀਤੀ। ਰਿਪੋਰਟਾਂ ਦੀ ਮੰਨੀਏ ਤਾਂ ਲੀਮਾ ਏਅਰਪੋਰਟ ਤੋਂ ਇਹ ਫਲਾਈਟ ਜੂਲੀਆਕਾ ਸ਼ਹਿਰ ਵੱਲ ਜਾ ਰਹੀ ਸੀ।


ਹੋਰ ਪੜ੍ਹੋ: ਆਮਿਰ ਖਾਨ ਦੀ ਬੇਟੀ Ira ਖਾਨ ਦੀ ਹੋਈ ਮੰਗਣੀ, ਲਾਲ ਗਾਊਨ 'ਚ ਲੱਗ ਰਹੀ ਬੇਹੱਦ ਖੂਬਸੂਰਤ, ਵੇਖੋ PHOTOS