Petrol Diesel Prices: ਕੱਚੇ ਤੇਲ ਦੀ ਕੀਮਤ `ਚ ਗਿਰਾਵਟ, ਜਾਣੋ ਭਾਰਤ `ਚ ਕਿੰਨਾ ਫ਼ਰਕ ਪਿਆ
ਕੱਚੇ ਤੇਲ ਦੀ ਕੀਮਤ `ਚ ਗਿਰਾਵਟ ਆਉਣ ਕਰਕੇ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ `ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
Petrol Diesel Prices in India: ਬੀਤੇ ਦਿਨੀ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਸ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਇਕ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਦੌਰਾਨ ਇਸ ਦਾ ਅਸਰ ਸ਼ੁੱਕਰਵਾਰ ਨੂੰ ਭਾਰਤ ਵਿੱਚ ਜਾਰੀ ਕੀਤੀਆਂ ਗਈਆਂ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ਵਿੱਚ ਦੇਖਣ ਨੂੰ ਮਿਲਿਆ।
ਜੇਕਰ India ਵਿੱਚ ਅੱਜ ਦੇ Petrol Diesel ਦੇ Prices ਦੀ ਗੱਲ ਕਰੀਏ ਤਾਂ ਯੂਪੀ ਦੇ ਕੁਝ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਜਦਕਿ ਕਈ ਥਾਵਾਂ 'ਤੇ ਇਸ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਦਰਜ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਗੌਤਮ ਬੁੱਧ ਨਗਰ ਜ਼ਿਲ੍ਹੇ (ਨੋਇਡਾ-ਗ੍ਰੇਟਰ ਨੋਇਡਾ) ਵਿਖੇ ਪੈਟਰੋਲ 42 ਪੈਸੇ ਸਸਤਾ ਹੋ ਕੇ 96.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 39 ਪੈਸੇ ਸਸਤਾ ਹੋ ਕੇ 89.75 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਦੂਜੇ ਪਾਸੇ ਲਖਨਊ 'ਚ ਪੈਟਰੋਲ 13 ਪੈਸੇ ਵਧ ਕੇ 96.57 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 12 ਪੈਸੇ ਵਧ ਕੇ 89.76 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੱਜ ਪੈਟਰੋਲ 8 ਪੈਸੇ ਮਹਿੰਗਾ ਹੋਇਆ ਅਤੇ ਹੁਣ 96.85 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ, ਜਦਕਿ ਇੱਥੇ ਡੀਜ਼ਲ 8 ਪੈਸੇ ਮਹਿੰਗਾ ਹੋ ਕੇ 89.73 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਦੱਸ ਦਈਏ ਕਿ ਪਿਛਲੇ 24 ਘੰਟਿਆਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਰੀਬ 3 ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਬ੍ਰੈਂਟ ਕਰੂਡ ਦੀ ਕੀਮਤ 76 ਡਾਲਰ ਦੇ ਕਰੀਬ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬ੍ਰੈਂਟ ਕਰੂਡ ਤੇਲ ਦਾ ਇੱਕ ਸਾਲ ਦਾ ਹੇਠਲਾ ਪੱਧਰ ਹੈ ਅਤੇ WTI ਦੀ ਦਰ 'ਚ ਵੀ ਲੱਗਭਗ 3 ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਅੱਜ 72.03 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਹੈ।
ਹੋਰ ਪੜ੍ਹੋ: ਹਰਸਿਮਰਤ ਕੌਰ ਬਾਦਲ ਨੇ AAP ਦੇ ਵਿਧਾਇਕ ਜਗਰੂਪ ਗਿੱਲ ਨੂੰ Bullet 'ਤੇ ਬਿਠਾਇਆ, ਦੇਖੋ ਤਸਵੀਰਾਂ
Petrol Diesel Prices in India: ਚਾਰ ਮਹਾਨਗਰਾਂ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਦਿੱਲੀ 'ਚ ਪੈਟਰੋਲ 96.65 ਰੁਪਏ, ਡੀਜ਼ਲ 89.82 ਰੁਪਏ ਪ੍ਰਤੀ ਲੀਟਰ
ਮੁੰਬਈ 'ਚ ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ ਪ੍ਰਤੀ ਲੀਟਰ
ਚੇਨਈ 'ਚ ਪੈਟਰੋਲ 102.63 ਰੁਪਏ, ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਕੋਲਕਾਤਾ 'ਚ ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ ਪ੍ਰਤੀ ਲੀਟਰ
ਹੋਰ ਪੜ੍ਹੋ: ਪੰਜਾਬੀ ਗਾਇਕ ਬੀਰ ਸਿੰਘ ਦਾ ਹੋਇਆ ਵਿਆਹ, ਲੋਕਾਂ ਵੱਲੋਂ ਮਿਲ ਰਹੀਆਂ ਵਧਾਈਆਂ