ਹਰਸਿਮਰਤ ਕੌਰ ਬਾਦਲ ਨੇ AAP ਦੇ ਵਿਧਾਇਕ ਜਗਰੂਪ ਗਿੱਲ ਨੂੰ Bullet 'ਤੇ ਬਿਠਾਇਆ, ਦੇਖੋ ਤਸਵੀਰਾਂ
Advertisement
Article Detail0/zeephh/zeephh1478395

ਹਰਸਿਮਰਤ ਕੌਰ ਬਾਦਲ ਨੇ AAP ਦੇ ਵਿਧਾਇਕ ਜਗਰੂਪ ਗਿੱਲ ਨੂੰ Bullet 'ਤੇ ਬਿਠਾਇਆ, ਦੇਖੋ ਤਸਵੀਰਾਂ

ਵੀਡੀਓ ਵਿੱਚ ਹਰਸਿਮਰਤ ਕੌਰ ਬਾਦਲ ਬਹੁਤ ਖੁਸ਼ ਨਜ਼ਰ ਆ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਗਿੱਲ ਵੀ ਬਹੁਤ ਖੁਸ਼ ਨਜ਼ਰ ਆ ਰਹੇ ਹਨ।  

 

ਹਰਸਿਮਰਤ ਕੌਰ ਬਾਦਲ ਨੇ AAP ਦੇ ਵਿਧਾਇਕ ਜਗਰੂਪ ਗਿੱਲ ਨੂੰ Bullet 'ਤੇ ਬਿਠਾਇਆ, ਦੇਖੋ ਤਸਵੀਰਾਂ

Harsimrat Kaur Badal rides bullet along with AAP MLA Jagroop Gill: ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਦੀਆ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਗਿੱਲ ਨੂੰ Bullet 'ਤੇ ਬਿਠਾ ਰਹੇ ਹਨ।  

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਵਿੱਚ ਹਰਸਿਮਰਤ ਕੌਰ ਬਾਦਲ ਬਹੁਤ ਖੁਸ਼ ਨਜ਼ਰ ਆ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਗਿੱਲ ਵੀ ਬਹੁਤ ਖੁਸ਼ ਨਜ਼ਰ ਆ ਰਹੇ ਹਨ।  

Harsimrat Kaur Badal rides bullet along with AAP MLA Jagroop Gill: 

 

ਹਾਲ ਹੀ ਵਿੱਚ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖਿਆ ਗਿਆ ਇੱਕ ਪੱਤਰ ਸਾਂਝਾ ਕੀਤਾ ਗਿਆ ਜਿਸ ਵਿੱਚ ਸਾਹਿਬਜ਼ਾਦਿਆਂ ਦੇ ਮਹਾਨ ਸ਼ਹਾਦਤ ਦਿਵਸ ਦੇ ਸੰਬੰਧ ਵਿੱਚ ਸਿੱਖ ਮਰਿਆਦਾ ਅਤੇ ਭਾਵਨਾਵਾਂ ਮੁਤਾਬਕ ਨੋਟੀਫਿਕੇਸ਼ਨ ਜਾਰੀ ਕਰਨ ਸੰਬੰਧੀ ਗੱਲ ਕੀਤੀ ਗਈ।  

ਇਸ ਪੱਤਰ ਨੂੰ ਸਾਂਝਾ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ "ਸਿੱਖ ਕੌਮ ਅਤੇ ਸਮੁੱਚੇ ਵਿਸ਼ਵ ਨੇ ਸਦਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਾਨ ਸਾਹਿਬਜ਼ਾਦਿਆਂ ਨੂੰ ਸਤਿਕਾਰ ਭੇਂਟ ਕਰਦਿਆਂ ਉਨ੍ਹਾਂ ਨੂੰ “ਸਾਹਿਬਜ਼ਾਦਾ” ਕਹਿ ਕੇ ਨਿਵਾਜ਼ਿਆ ਹੈ।"

ਹੋਰ ਪੜ੍ਹੋ: ਮੰਤਰੀ ਮੰਡਲ ’ਚ ਹੋਣ ਜਾ ਰਿਹਾ ਫੇਰ-ਬਦਲ, ਸਿਆਸਤ ਦੇ ਵੱਡੇ ਥੰਮ੍ਹਾਂ ਨੂੰ ਡੇਗਣ ਵਾਲੇ ਵਿਧਾਇਕਾਂ ਦਾ ਲੱਗ ਸਕਦਾ ਹੈ ਨੰਬਰ!

ਉਨ੍ਹਾਂ ਅੱਗੇ ਲਿਖਿਆ ਕਿ "ਸਾਹਿਬਜ਼ਾਦਿਆਂ ਦੇ ਮਹਾਨ ਸ਼ਹਾਦਤ ਦਿਵਸ ਦੇ ਸੰਬੰਧ ਵਿੱਚ ਸਿੱਖ ਮਰਿਆਦਾ ਅਤੇ ਭਾਵਨਾਵਾਂ ਅਨੁਸਾਰ ਨੋਟੀਫਿਕੇਸ਼ਨ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਲਿਖਿਆ ਗਿਆ ਪੱਤਰ ਆਪਣੇ ਆਪ ਵਿੱਚ ਸਭ ਕੁਝ ਸਪਸ਼ਟ ਕਰਦਾ ਹੈ। ਮੇਰੇ ਵੱਲੋਂ ਵੀ ਪ੍ਰਧਾਨ ਮੰਤਰੀ ਜੀ ਨੂੰ ਇਸ ਅਨੁਸਾਰ ਯੋਗ ਕਾਰਵਾਈ ਲਈ ਬੇਨਤੀ ਹੈ।"

ਹੋਰ ਪੜ੍ਹੋ: "ਸਾਨੂੰ ਆਪਣੀ ਬੱਚੀ ਨੂੰ ਕੈਨੇਡਾ ਨਹੀਂ ਸੀ ਭੇਜਣਾ ਚਾਹੀਦਾ", ਕੈਨੇਡਾ ‘ਚ 21 ਸਾਲਾ ਪੰਜਾਬੀ ਕੁੜੀ ਦੀ ਮੌਤ 'ਤੇ ਮਾਪਿਆਂ ਦਾ ਝਲਕਿਆ ਦਰਦ

Trending news