2000 Rupee Note Viral Video: ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਲੋਕਾਂ ਨੂੰ 2000 ਦੇ ਨੋਟ (2000 Rupee Note) ਚਲਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਦੁਕਾਨਦਾਰ ਇਸ ਨੂੰ ਲੈਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਇਸ ਵਿਚਾਲੇ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ ਹੈ। 2000 ਰੁਪਏ ਦਾ ਨੋਟ ਦੇਣ 'ਤੇ ਸਕੂਟੀ 'ਚ ਪਾਇਆ 200 ਰੁਪਏ ਦਾ ਪੈਟਰੋਲ ਹੀ ਕੱਢ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਕੋਤਵਾਲੀ ਖੇਤਰ ਦੇ ਅੰਬੇਡਕਰ ਚੌਰਾਹੇ ਨੇੜੇ ਸਥਿਤ ਪੈਟਰੋਲ ਪੰਪ 'ਤੇ ਇੱਕ ਸਕੂਟੀ ਸਵਾਰ ਪੈਟਰੋਲ ਪਾਉਣ ਲਈ ਪਹੁੰਚਿਆ। 200 ਰੁਪਏ ਦਾ ਪੈਟਰੋਲ ਪਾ ਕੇ ਉਸ ਨੇ 2000 ਰੁਪਏ ਦਾ ਨੋਟ ਦਿੱਤਾ ਪਰ ਪੰਪ ਕਰਮਚਾਰੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਜਦੋਂ ਨੌਜਵਾਨ ਨੇ ਪੰਪ ਕਰਮਚਾਰੀ ਨੂੰ ਦੱਸਿਆ ਕਿ ਸਰਕਾਰ ਨੇ 2000 ਦੇ ਨੋਟ ਨੂੰ 30 ਸਤੰਬਰ ਤੱਕ ਚਲਣ ਵਿੱਚ ਰੱਖਿਆ ਹੈ ਤਾਂ ਉਸ ਨੇ ਸਕੂਟੀ ਵਿੱਚੋਂ ਪਾਈਪ ਪਾ ਕੇ ਇਹ ਕਹਿ ਕੇ ਪੈਟਰੋਲ ਕੱਢ ਲਿਆ ਕਿ ਰੁਪਏ ਨਹੀਂ ਖੁੱਲ੍ਹੇ। 


ਇਹ ਵੀ ਪੜ੍ਹੋ: Kartarpur Corridor News: ਵੰਡ ਦੇ 75 ਸਾਲਾਂ ਬਾਅਦ ਕਰਤਾਰਪੁਰ ਲਾਂਘੇ 'ਚ ਮਿਲੇ ਵਿਛੜੇ ਭੈਣ-ਭਰਾ, ਭਾਵੁਕ ਵੀਡੀਓ ਵਾਇਰਲ

ਨੌਜਵਾਨ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਦੂਜੇ ਪਾਸੇ ਪੈਟਰੋਲ ਪੰਪ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵਾਧੂ ਪੈਸੇ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ। ਸ਼ਹਿਰ ਦੇ ਸਟੇਸ਼ਨ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਦੇ ਸੰਚਾਲਕ ਨੇ ਪੰਪ 'ਤੇ ਨੋਟਿਸ ਚਿਪਕਾਇਆ ਹੈ। ਲਿਖਿਆ ਹੈ ਕਿ ਦੋ ਹਜ਼ਾਰ ਦੀ ਕੋਈ ਛੁੱਟੇ ਨਹੀਂ ਹੈ। ਇਸ 'ਤੇ ਲੋਕ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਇਧਰ-ਉਧਰ ਘੁੰਮਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ 'SANJAY TRIPATHI' ਨਾਮ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। 

2000 Rupee Note Viral Video