Phagwara News: ਫਗਵਾੜਾ `ਚ ਟਰੈਕਟਰ ਨਾਲ ਸਟੰਟ ਕਰਨ ਦਾ ਮਾਮਲਾ, ਪੁਲਿਸ ਨੇ ਪ੍ਰਬੰਧਕ ਖਿਲਾਫ ਮਾਮਲਾ ਕੀਤਾ ਦਰਜ
Phagwara News: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਗਵਾੜਾ ਦੇ ਪਿੰਡ ਡੁਮੇਲੀ ਦੀ ਹੈ। ਜਿੱਥੇ ਮੌਤ ਦੀ ਖੇਡ ਯਾਨੀ ਟਰੈਕਟਰਾਂ ਦੀ ਦੌੜ ਦਾ ਆਯੋਜਨ ਕੀਤਾ ਗਿਆ। ਰੇਸ ਦੌਰਾਨ ਦੋ ਟਰੈਕਟਰਾਂ ‘ਚੋਂ ਇਕ ਆਪਣਾ ਸੰਤੁਲਨ ਇੰਨਾ ਗੁਆ ਬੈਠਾ ਕਿ ਉਹ ਨਾਲ ਖੜ੍ਹੇ ਲੋਕਾਂ ‘ਤੇ ਜਾ ਪਲਟਿਆ।
Phagwara News (Chander Marhi): ਪੰਜਾਬ 'ਚ ਟਰੈਕਟਰਾਂ ਨਾਲ ਸਟੰਟ ਅਤੇ ਰੇਸ 'ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਕਿਉਂਕਿ ਸਟੰਟ ਅਤੇ ਰੇਸ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚ ਕਈ ਹਾਦਸੇ ਵਾਪਰ ਚੁੱਕੇ ਹਨ। ਪਰ ਹਾਲੇ ਵੀ ਲੋਕ ਆਪਣੀ ਹਰਕਤ ਤੋਂ ਬਾਜ਼ ਨਹੀਂ ਆ ਰਹੇ ਹਨ। ਫਗਵਾੜਾ ਵਿਚ ਰੇਸ ਮੁਕਾਬਲਿਆਂ ਦੌਰਾਨ ਇੱਕ ਟਰੈਕਟਰ ਬੇਕਾਬੂ ਹੋ ਗਿਆ। ਟਰੈਕਟਰ ਬੇਕਾਬੂ ਹੋ ਕੇ ਦੌੜ ਦੇਖ ਰਹੇ ਦਰਸ਼ਕਾਂ ‘ਤੇ ਚੜ੍ਹ ਗਿਆ, ਜਿਸ ਕਾਰਨ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਜਿਸ ਤੋਂ ਬਾਅਦ ਸਖ਼ਤ ਐਕਸ਼ਨ ਲੈਂਦੇ ਹੋਏ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਧਾਰਾ 308, ,336 , 279 ਤੇ ਤਹਿਤ ਕੁਲ 11 ਲੋਕਾਂ 'ਤੇ ਬਾਈ-ਨੇਮ ਮਾਮਲਾ ਦਰਜ ਕੀਤਾ ਹੈ ਅਤੇ ਤਿੰਨ ਟਰੈਕਟਰ ਰਾਊਂਡ-ਅਪ ਕੀਤੇ। DIG ਜਲੰਧਰ ਰੇਂਜ ਹਰਮਨਬੀਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰੈਕਟਰ ਮੇਲਾ 'ਤੇ ਰੋਕ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਇਹ ਮੇਲਾ ਕਰਵਾਇਆ ਗਿਆ। ਜਿਸ ਦੇ ਐਕਸ਼ਨ ਲੈਂਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।
ਹਾਦਸੇ ‘ਚ ਗੰਭੀਰ ਜ਼ਖਮੀ ਹੋਏ ਕਈ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਖੌਫਨਾਕ ਦ੍ਰਿਸ਼ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹਾਦਸੇ ਦੌਰਾਨ ਕਾਰਨ ਤਿੰਨ-ਚਾਰ ਬੱਚੇ ਜ਼ਖਮੀ ਹੋ ਗਏ। ਇਸ ਤੋਂ ਬਾਅਦ ਡੀਐਸਪੀ ਫਗਵਾੜਾ ਨੇ ਮੌਕੇ ’ਤੇ ਪਹੁੰਚ ਕੇ ਤਿੰਨ ਟਰੈਕਟਰਾਂ ਨੂੰ ਕਾਬੂ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਬਾਕੀ ਵਿਅਕਤੀਆਂ ਦੀ ਭਾਲ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਗਵਾੜਾ ਦੇ ਪਿੰਡ ਡੁਮੇਲੀ ਦੀ ਹੈ। ਜਿੱਥੇ ਮੌਤ ਦੀ ਖੇਡ ਯਾਨੀ ਟਰੈਕਟਰਾਂ ਦੀ ਦੌੜ ਦਾ ਆਯੋਜਨ ਕੀਤਾ ਗਿਆ। ਰੇਸ ਦੌਰਾਨ ਦੋ ਟਰੈਕਟਰਾਂ ‘ਚੋਂ ਇਕ ਆਪਣਾ ਸੰਤੁਲਨ ਇੰਨਾ ਗੁਆ ਬੈਠਾ ਕਿ ਉਹ ਨਾਲ ਖੜ੍ਹੇ ਲੋਕਾਂ ‘ਤੇ ਜਾ ਪਲਟਿਆ। ਜਿਸ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Viagra May Prevent Dementia: Viagra ਬਹੁਤ ਕੰਮ ਦੀ ਚੀਜ! ਇਸ ਬਿਮਾਰੀ ਦਾ ਘੱਟ ਜਾਵੇਗਾ ਖਤਰਾ, ਰਿਸਰਚ 'ਚ ਹੋਇਆ ਖੁਲਾਸਾ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਟਰੈਕਟਰਾਂ ਦੀ ਰੇਸ ਚੱਲ ਰਹੀ ਹੈ ਅਤੇ ਇਸ ਦੌਰਾਨ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚ ਕੇ ਚਾਰ ਵਿਅਕਤੀਆਂ ਨੂੰ ਤਿੰਨ ਟਰੈਕਟਰਾਂ ਸਮੇਤ ਕਾਬੂ ਕਰ ਲਿਆ ਅਤੇ ਬਾਕੀਆਂ ਦੀ ਭਾਲ ਹਾਲੇ ਜਾਰੀ ਹੈ । ਇਸ ਘਟਨਾ 'ਚ ਤਿੰਨ ਬੱਚੇ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਜਿਹਾ ਕਰਨਾ ਸਮਾਜ ਲਈ ਖ਼ਤਰਨਾਕ ਹੈ, ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੀ ਗਲਤੀ ਮੁੜ ਨਾ ਕਰਨ।