Dr. Gurpreet Birthday: ਸੀਐਮ ਮਾਨ ਨੇ ਪਤਨੀ ਗੁਰਪ੍ਰੀਤ ਦੀ ਸੋਸ਼ਲ ਮੀਡੀਆ `ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮਦਿਨ ਦੀ ਵਧਾਈ

Dr. Gurpreet Birthday: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਪਣਾ 34ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ `ਚ ਸੀਐਮ ਮਾਨ ਨੇ ਟਵੀਟ ਕਰਕੇ ਆਪਣੀ ਪਤਨੀ ਨੂੰ ਬੜੇ ਹੀ ਪਿਆਰ ਨਾਲ ਜਨਮਦਿਨ ਦੀ ਵਧਾਈ ਦਿੱਤੀ।

ਰਵਿੰਦਰ ਸਿੰਘ Nov 28, 2024, 13:55 PM IST
1/6

ਵੀਰਵਾਰ ਯਾਨੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਪਣਾ 34ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਸੀਐਮ ਮਾਨ ਨੇ ਵੀ ਆਪਣੀ ਪਤਨੀ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤੇ ਉਨ੍ਹਾਂ ਦੀ ਸਿਹਤ ਅਤੇ ਤਰੱਕੀ ਤੇ ਆਪਸੀ ਪਿਆਰ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਟਵੀਟ ਕਰ ਕੇ ਲਿਖਿਆ, ਮੇਰੀ ਜੀਵਨ ਸਾਥਣ ਡਾ. ਗੁਰਪ੍ਰੀਤ ਕੌਰ ਮਾਨ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਰੱਬ ਤੰਦਰੁਸਤੀਆਂ ਦੇਵੇ, ਤਰੱਕੀਆਂ ਅਤੇ ਆਪਸੀ ਪਿਆਰ ਇਸੇ ਤਰਾਂ ਬਣਿਆ ਰਹੇ ਵਾਹਿਗੁਰੂ ਮੇਹਰ ਰੱਖੇ। 

 

2/6

ਸੀਐਮ ਮਾਨ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਤਸਵੀਰ 'ਚ ਅਸੀਂ ਦੇਖ ਸਕਦੇ ਹਾਂ ਕਿ ਦੋਵੇਂ ਜੋੜੇ ਇਕੱਠੇ ਖੜ੍ਹੇ ਹਨ ਅਤੇ ਮੁਸਕਰਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦਾ 7 ਜੁਲਾਈ 2022 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਸੀਐੱਮ ਦੀ ਪਤਨੀ ਤਿੰਨ ਭੈਣਾਂ 'ਚੋਂ ਸਭ ਤੋਂ ਛੋਟੀ ਹੈ। ਉਨ੍ਹਾਂ ਦੀ ਇਕ ਭੈਣ ਅਮਰੀਕਾ ਰਹਿੰਦੀ ਹੈ ਜਦਕਿ ਦੂਜੀ ਆਸਟ੍ਰੇਲੀਆ 'ਚ ਸੈਟਲ ਹੈ।

 

3/6

ਉਨ੍ਹਾਂ ਦਾ ਇਹ ਵਿਆਹ ਖੂਬ ਚਰਚਾ ਦਾ ਵਿਸ਼ਾ ਬਣਿਆ ਸੀ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ।

 

4/6

ਇਸ ਤੋਂ ਇਲਾਵਾ ਸੀਐਮ ਦੇ ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣਾ ਕਰੀਅਰ ਕਾਮੇਡੀਅਨ ਦੇ ਰੂਪ 'ਚ ਸ਼ੁਰੂ ਕੀਤਾ ਸੀ। ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ। ਡਾ. ਗੁਰਪ੍ਰੀਤ ਕੌਰ ਪਾਰਟੀ ਲਈ ਪ੍ਰਚਾਰ ਕਰਦੇ ਹੋਏ ਵੀ ਕਈ ਵਾਰ ਨਜ਼ਰ ਆਏ ਹਨ।

 

5/6

ਡਾਕਟਰ ਗੁਰਪ੍ਰੀਤ ਕੌਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਅੱਜ ਦੇ ਦਿਨ 1990 ਵਿੱਚ ਹੋਇਆ ਸੀ। ਲਗਭਗ ਚਾਰ ਸਾਲ ਪਹਿਲਾਂ, ਉਸਨੇ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਤੋਂ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕੀਤੀ। ਉਹ ਰਾਜਪੁਰਾ ਵਿੱਚ ਪ੍ਰੈਕਟਿਸ ਕਰ ਰਹੀ ਸੀ। ਪਰ ਉਹ ਸਭ ਤੋਂ ਵੱਧ 7 ਜੁਲਾਈ 2022 ਨੂੰ ਚਰਚਾ ਵਿੱਚ ਆਏ  ਜਦੋਂ ਉਸ ਦਾ ਵਿਆਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਇਆ ਸੀ।

 

6/6

ਸਿਆਸਤ ਵਿੱਚ ਵੀ ਸੀਐਮ ਦੇ ਸਾਥੀ ਬਣ ਚੁੱਕੇ ਡਾਕਟਰ ਗੁਰਪ੍ਰੀਤ ਕੌਰ ਸਿਰਫ਼ ਘਰ ਹੀ ਨਹੀਂ ਉਹ ਸਿਆਸਤ ਵਿੱਚ ਵੀ ਸੀਐਮ ਭਗਵੰਤ ਮਾਨ ਦੀ ਸਾਥੀ ਬਣ ਚੁੱਕੀ ਹੈ। ਕੁਝ ਮਹੀਨੇ ਪਹਿਲਾਂ ਉਹ ਪੰਜਾਬ ਦੀਆਂ ਮਹਿਲਾ 'ਆਪ' ਵਰਕਰਾਂ ਨਾਲ ਮੀਟਿੰਗਾਂ ਕਰਦੀ ਨਜ਼ਰ ਆਈ ਸੀ। ਇੰਨਾ ਹੀ ਨਹੀਂ ਉਹ ਕਈ ਅਹਿਮ ਪ੍ਰੋਗਰਾਮਾਂ 'ਚ ਸੀਐੱਮ ਭਗਵੰਤ ਮਾਨ ਨਾਲ ਕਦਮ-ਕਦਮ ਚੱਲਣਾ ਪਸੰਦ ਕਰਦੀ ਹੈ।

 

ZEENEWS TRENDING STORIES

By continuing to use the site, you agree to the use of cookies. You can find out more by Tapping this link