Batala News: ਦੱਸ ਦਈਏ ਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ‘ਤੇ ਨੱਥ ਪਾਉਣ ਦੇ ਲਈ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ। ਡਰੋਨ ਰਹੀ ਪਤੰਗ ਉਡਾਉਣ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
Trending Photos
Batala News/ ਨਿਤਿਨ ਲੁਥਰਾ : ਲੋਹੜੀ ਦਾ ਤਿਉਹਾਰ ਹਰ ਸਾਲ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਿਚਾਲੇ ਪਤੰਗ ਉਡਾਉਣ ਵਾਲੇ ਬੱਚੇ ਅਤੇ ਨੌਜਵਾਨ ਚਾਈਨਾ ਡੋਰ ਦਾ ਵੱਧ ਇਸਤੇਮਾਲ ਕਰਦੇ ਹਨ। ਚਾਈਨਾ ਡੋਰ ‘ਤੇ ਲੰਬੇ ਸਮੇਂ ਤੋਂ ਪਾਬੰਦੀ ਲਗਾਈ ਗਈ ਹੈ ਪਰ ਦੁਕਾਨਦਾਰ ਵੱਲੋਂ ਇਸ ਨੂੰ ਵੇਚੀਆਂ ਜਾਂਦਾ ਹੈ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ‘ਤੇ ਨੱਥ ਪਾਉਣ ਦੇ ਲਈ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ।
ਅੱਜ ਤਾਜਾ ਮਾਮਲਾ ਪੰਜਾਬ ਦੇ ਬਟਾਲਾ ਤੋਂ ਸਾਹਮਣੇ ਆਇਆ ਹੈ। ਦਰਅਸਲ ਟਰੈਫਿਕ ਪੁਲਿਸ ਇੰਸਪੈਕਟਰ ਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ 'ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ।
ਜਾਣਕਾਰੀ ਦੇ ਮੁਤਾਬਿਕ ਬਟਾਲਾ ਦੇ ਟਰੈਫਿਕ ਪੁਲਿਸ ਇੰਸਪੈਕਟਰ ਦਾ ਨਾਮ ਸੁਰਿੰਦਰ ਸਿੰਘ ਹੈ ਜਿਸਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ 'ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ। ਜਦੋਂ ਟਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਚਾਈਨਾ ਡੋਰ ਸਣੇ ਪਿਓ ਪੁੱਤ ਨੂੰ ਬੋਚਿਆ ਤਾਂ ਉਸ ਮਗਰੋਂ ਤੁਰੰਤ ਦੁਕਾਨ ਦੇ ਅੰਦਰ ਚੀਕ ਚਿਹਾੜਾ ਪੈ ਗਿਆ।
ਇਹ ਵੀ ਪੜ੍ਹੋ: ਨੰਗਲ 'ਚ ਵਾਹਨ ਵੱਲੋਂ ਮਾਰੀ ਟੱਕਰ, ਇੱਕ ਔਰਤ ਦੀ ਹੋਈ ਮੌਤ, ਇੱਕ ਵਿਅਕਤੀ ਗੰਭੀਰ ਜ਼ਖਮੀ
ਟਰੈਫਿਕ ਪੁਲਿਸ ਦੇ ਇੰਚਾਰਜ ਨੇ ਸਭ ਤੋਂ ਪਹਿਲਾਂ ਗੱਟੂ ਕਬਜੇ ਵਿੱਚ ਲਏ ਜਿਸ ਮਗਰੋਂ ਐਸ ਐਚ ਓ ਸਿਟੀ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਸਐਚਓ ਸਿਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਇਹਨਾਂ ਕੋਲੋਂ ਗਿਣਤੀ ਥੋੜੀ ਘੱਟ ਮਿਲੀ ਹੈ ਪਰ ਸਾਨੂੰ ਉਮੀਦ ਹੈ ਕਿ ਜਿਹੜੇ ਹੋਲਸੇਲਰ ਕੋਲੋਂ ਇਹ ਚਾਈਨਾ ਡੋਰ ਲਿਆ ਕੇ ਵੇਚਦੇ ਨੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ। ਬਟਾਲੇ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਮੁਕੰਮਲ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਲਗਾਤਾਰ ਇਹ ਮੁਹਿੰਮ ਜਾਰੀ ਰੱਖਾਂਗੇ ਤਾਂ ਕਿ ਚਾਈਨਾ ਡੋਰ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ। ਗੌਰਤਲਬ ਹੈ ਕਿ ਬੀਤੇ ਦਿਨੀ ਅੰਮ੍ਰਿਤਸਰ ਪੁਲਿਸ ਨੇ ਹੁਣ ਤਕ 500 ਦੇ ਕਰੀਬ ਚਾਈਨੀਜ਼ ਗੱਟੂ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: Punjab Breaking Live Updates: ਹੱਡ ਚੀਰਵੀਂ ਠੰਡ ਦਾ ਦੌਰ ਸ਼ੁਰੂ, ਸੰਘਣੀ ਧੁੰਦ ਨੇ ਕਈ ਸੂਬਿਆਂ 'ਚ ਵਿਜ਼ੀਬਿਲਟੀ ਨੂੰ ਘਟਾਇਆ, ਜਾਣੋ ਹੁਣ ਤੱਕ ਦੇ ਅਪਡੇਟਸ