Pitbull Dog Bites Child: ਦੇਸ਼ ਵਿਚ ਪਿਟਬੁੱਲ ਨਾਲ ਹਮਲੇ ਹੋਣ ਦੀਆਂ ਖ਼ਬਰਾਂ ਅਕਸਰ ਤੇਜੀ ਨਾਲ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਿਚਾਲੇ ਅੱਜ ਇਕ ਅਜਿਹਾ ਹੀ ਮਾਮਲਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਪਿਟਬੁੱਲ ਕੁੱਤੇ ਵੱਲੋਂ 12 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪਿਟਬੁੱਲ ਨੇ ਬੱਚੇ ਨੂੰ ਆਪਣੇ ਦੰਦਾਂ ਨਾਲ ਬੁਰੀ ਤਰ੍ਹਾਂ ਫੜ ਲਿਆ ਅਤੇ ਕੁਝ ਦੂਰੀ ਤੱਕ ਘਸੀਟਿਆ।  


COMMERCIAL BREAK
SCROLL TO CONTINUE READING

ਇਸ ਦੌਰਾਨ ਲੋਕਾਂ ਨੇ ਜਦੋਂ ਬੁਰੀ ਤਰ੍ਹਾਂ ਜ਼ਖਮੀ ਹੋਏ ਬੱਚੇ ਨੂੰ ਵੇਖਿਆ ਤਾਂ ਤੁਰੰਤ ਪਿੱਟਬੁਲ ਦੇ ਚੁੰਗਲ 'ਚੋਂ (Pitbull Dog Bites Child) ਛੁਡਵਾਇਆ। ਬੱਚੇ ਨੂੰ ਲਹੂ-ਲੁਹਾਨ ਹਾਲਤ 'ਚ ਦੇਖ ਕੇ ਬੱਚੇ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਕੁੱਤੇ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਮਾਮਲੇ ਵਿੱਚ ਬੱਚੇ ਦੇ ਪਿਤਾ ਅਨਿਲ ਕੁਮਾਰ ਅਤੇ ਚਚੇਰੇ ਭਰਾਵਾਂ ਨਿਤਿਨ, ਅਰੁਣ, ਸ਼ੀਸ਼ਪਾਲ, ਦੀਪੂ ਅਤੇ ਤਿੰਨ-ਚਾਰ ਹੋਰ ਪਿੰਡ ਵਾਸੀਆਂ ਖ਼ਿਲਾਫ਼ ਪਸ਼ੂ ਬੇਰਹਿਮੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


ਇਹ ਵੀ ਪੜ੍ਹੋ: ਗੁਰੂ ਰੰਧਾਵਾ ਦੇ ਪਿਆਰ 'ਚ ਡੁੱਬੀ ਸ਼ਹਿਨਾਜ਼ ਗਿੱਲ! ਦੋਵਾਂ ਦੀ ਕੈਮਿਸਟਰੀ ਨੇ ਜਿੱਤਿਆ ਲੋਕਾਂ ਦਾ ਦਿਲ


ਦੂਜੇ ਪਾਸੇ ਬੱਚੇ ਦੇ ਦਾਦਾ ਮੇਹਰ ਸਿੰਘ ਦੀ ਸ਼ਿਕਾਇਤ 'ਤੇ ਪਿਟਬੁੱਲ ਕੁੱਤੇ ਦੇ ਮਾਲਕ ਦੇ ਖਿਲਾਫ ਕੁੱਤੇ ਦੀ ਕੁੱਟਮਾਰ ਕਰਨ ਅਤੇ ਪਸ਼ੂ ਪਾਲਣ 'ਚ  (Pitbull Dog Bites Child) ਜ਼ਰੂਰੀ ਚੀਜ਼ਾਂ ਦਾ ਧਿਆਨ ਨਾ ਰੱਖਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਬੁਰੀ ਤਰ੍ਹਾਂ ਜ਼ਖਮੀ ਹੋਏ ਬੱਚੇ ਨੂੰ ਘੜੂੰਆਂ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਕਤ ਕੁੱਤੇ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਮਾਲਕ ਦੇ ਹਵਾਲੇ ਕਰ ਦਿੱਤੀ ਗਈ ਹੈ। ਪਿੱਟਬੁਲ ਦੇ ਮਾਲਕ ਫੂਲ ਸਿੰਘ ਨੇ ਦੱਸਿਆ ਕਿ ਬੱਚੇ ਨੇ ਕੁੱਤੇ ਵੱਲ (Pitbull Dog Bites Child)ਕੋਈ ਚੀਜ਼ ਸੁੱਟੀ ਤਾਂ ਕੁੱਤੇ ਨੇ ਬੱਚੇ ਦੀ ਬਾਂਹ ਫੜ ਲਈ।